ਪੰਜਾਬ

punjab

ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਤੋਂ ਕੀਤੀ ਪੁੱਛਗਿੱਛ

By

Published : Aug 11, 2021, 9:28 AM IST

ਗੈਂਗਸਟਰ ਪ੍ਰੀਤ ਸੇਖੋਂ ਅਤੇ ਨਿੱਕਾ ਖਡੂਰੀਆ ਤੋਂ ਪੁਲਿਸ ਨੇ ਕੀਤੀ ਪੁੱਛਗਿੱਛ

ਅੰਮ੍ਰਿਤਸਰ ਦੇ ਬਿਆਸ ਦੀ ਪੁਲਿਸ ਨੇ ਗੈਂਗਸਟਰ (Gangster) ਦਇਆ ਸਿੰਘ ਉਰਫ ਪ੍ਰੀਤ ਸੇਖੋ ਅਤੇ ਜਰਮਨਜੀਤ ਸਿੰਘ ਉਰਫ਼ ਖਡੂਰੀਆਂ ਤੋਂ ਗਾਇਕ ਪ੍ਰੇਮ ਢਿਲੋਂ ਦੇ ਘਰ ਉਤੇ ਫਾਇਰਿੰਗ (Firing) ਕਰਨ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ।

ਅੰਮ੍ਰਿਤਸਰ:ਅਜਨਾਲਾ ਵਿਚੋਂ ਬੀਤੀ ਦਿਨੀ ਗੈਂਗਸਟਰ (Gangster) ਦਇਆ ਸਿੰਘ ਉਰਫ ਪ੍ਰੀਤ ਸੇਖੋ ਅਤੇ ਜਰਮਨਜੀਤ ਸਿੰਘ ਉਰਫ ਨਿੱਕਾ ਖਡੂਰੀਆ ਨੂੰ ਬਿਆਸ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਬਾਰੇ ਜਾਂਚ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਬੀਤੀ ਦਿਨੀ ਗਾਇਕ ਪ੍ਰੇਮ ਢਿੱਲੋਂ ਤੋਂ ਫਿਰੌਤੀ ਮੰਗਣ ਅਤੇ ਨਾ ਮਿਲਣ ਉਤੇ ਉਸਦੇ ਘਰ ਤੇ ਫਾਇਰਿੰਗ (Firing) ਕਰਨ ਦੇ ਮਾਮਲੇ ਵਿਚ ਗੈਂਗਸਟਰ ਪ੍ਰੀਤ ਸੇਖੋਂ ਅਤੇ ਨਿੱਕਾ ਖਡੂਰੀਆਂ ਨੂੰ ਜਾਂਚ ਲਈ ਕਪੂਰਥਲਾ ਜੇਲ੍ਹ ਵਿਚੋਂ ਲਿਆਂਦਾ ਗਿਆ ਸੀ। ਜਾਂਚ ਦੌਰਾਨ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਾਰਦਾਤ ਮੌਕੇ ਵਰਤਿਆ ਹਥਿਆਰ ਪਹਿਲਾ ਹੀ ਪੁਲਿਸ ਨੇ ਬਰਾਮਦ ਕਰ ਲਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਸੁਣਵਾਈ 24 ਅਗਸਤ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ੍ਹੀ ਗੈਂਗਸਟਰ ਪ੍ਰੀਤ ਸੇਖੋਂ ਨੇ ਨਾਮੀ ਗਾਇਕ ਪ੍ਰੇਮ ਢਿੱਲੋਂ ਵਾਸੀ ਪਿੰਡ ਦੋਲੋ ਜੋ ਕਿ ਫਿਲਹਾਲ ਕੇੈਨੇਡਾ ਵਿੱਚ ਹੈ। ਉਸ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਫਿਰੌਤੀ ਨਾ ਮਿਲਣ ਦੀ ਸੂਰਤ ਵਿੱਚ ਪ੍ਰੇਮ ਢਿੱਲੋਂ ਦੇ ਦੋਲੋ ਨੰਗਲ ਸਥਿਤ ਘਰ ਦੇ ਗੇਟ 'ਤੇ ਫਾਇਰਿੰਗ ਕੀਤੀ ਗਈ ਸੀ। ਜਿਸ ਸੰਬੰਧੀ ਗਾਇਕ ਪ੍ਰੇਮ ਢਿੱਲੋਂ ਦੇ ਪਿਤਾ ਦੇ ਬਿਆਨਾਂ ਤੇ ਬਿਆਸ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸੇ ਤਹਿਤ ਉਕਤ ਮੁਲਜਮਾਂ ਕੋਲੋਂ ਪੁੱਛਗਿੱਛ ਕੀਤੀ ਗਈ ਹੈ।

ਇਹ ਵੀ ਪੜੋ:ਲੁੱਟੇਰੇ ਨੇ ਪਲਾਂ 'ਚ ਕੀਤਾ ਵੱਡਾ ਕਾਰਾ, ਵੇਖੋ ਵੀਡੀਓ

ABOUT THE AUTHOR

...view details