ਪੰਜਾਬ

punjab

17 ਸਤੰਬਰ ਤੋਂ Zomato ਕਰਿਆਨੇ ਦੇ ਸਮਾਨ ਦੀ ਡਿਲੀਵਰੀ ਕਰੇਗਾ ਬੰਦ

By

Published : Sep 13, 2021, 2:04 PM IST

Zomato 17 ਸਤੰਬਰ ਤੋਂ ਕਰਿਆਨੇ ਦਾ ਸਮਾਨ ਦੀ ਡਿਲੀਵਰੀ ਕਰੇਗਾ ਬੰਦ
Zomato 17 ਸਤੰਬਰ ਤੋਂ ਕਰਿਆਨੇ ਦਾ ਸਮਾਨ ਦੀ ਡਿਲੀਵਰੀ ਕਰੇਗਾ ਬੰਦ ()

ਜ਼ੋਮੈਟੋ (Zomato) ਕੰਪਨੀ ਨੇ ਕਰਿਆਨੇ ਦੇ ਸਮਾਨ ਦੀ ਡਿਲੀਵਰੀ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੇ ਕਰਿਆਨਾ ਭਾਗੀਦਾਰਾ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ।

ਨਵੀਂ ਦਿੱਲੀ: ਆਨਲਾਈਨ ਫੂਡ ਡਿਲੀਵਰੀ ਸੇਵਾ ਦੇਣ ਵਾਲੀ ਕੰਪਨੀ ਜ਼ੋਮੈਟੋ (Zomato) ਨੇ 17 ਸਤੰਬਰ ਤੋਂ ਕਰਿਆਨੇ ਦੇ ਸਮਾਨ ਦੀ ਆਪਣੀ ਡਿਲੀਵਰੀ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਸਦਾ ਮੰਨਣਾ ਹੈ ਕਿ ਗਰੋਫਰਸ (ਕਰਿਆਨਾ ਦੇ ਸਮਾਨ ਦੀ ਡਿਲੀਵਰ ਦੇਣ ਵਾਲੀ ਕੰਪਨੀ) ਵਿੱਚ ਉਸਦੇ ਨਿਵੇਸ਼ ਤੋਂ ਆਪਣੇ ਆਪ ਦੇ ਮੰਚ ਉੱਤੇ ਕਰਿਆਨੇ ਦਾ ਸਮਾਨ ਦੀ ਡਿਲੀਵਰੀ ਸੇਵਾ ਦੀ ਤੁਲਣਾ ਵਿੱਚ ਉਸਦੇ ਸ਼ੇਅਰ ਧਾਰਕਾਂ ਲਈ ਬਿਹਤਰ ਨਤੀਜੇ ਮਿਲਣਗੇ।

ਕੰਪਨੀ ਨੇ ਆਪਣੇ ਕਰਿਆਨੇ ਦੇ ਭਾਗਾਦੀਰਾਂ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਕਿਹਾ ਹੈ ਕਿ ਜ਼ੋਮੈਟੋ ਆਪਣੇ ਗਾਹਕਾਂ ਨੂੰ ਸਭ ਤੋਂ ਉੱਤਮ ਸੇਵਾਵਾਂ ਦੇਣ ਅਤੇ ਆਪਣੇ ਵਪਾਰ ਭਾਗੀਦਾਰਾਂ ਨੂੰ ਵਾਧੇ ਦੇ ਸਭ ਤੋਂ ਵੱਡੇ ਮੌਕੇ ਦੇਣ ਵਿੱਚ ਵਿਸ਼ਵਾਸ ਕਰਦੀ ਹੈ।

ਸਾਨੂੰ ਨਹੀਂ ਲੱਗਦਾ ਕਿ ਮੌਜੂਦਾ ਮਾਡਲ ਸਾਡੇ ਗਾਹਕਾਂ (Customers) ਅਤੇ ਵਪਾਰ ਭਾਗੀਦਾਰਾਂ ਨੂੰ ਇਸ ਤਰ੍ਹਾਂ ਦੇ ਮੁਨਾਫ਼ਾ ਦਿਵਾਉਣ ਦਾ ਸਭ ਤੋਂ ਸਰਵ ਸ੍ਰਸ਼ੇਟ ਤਰੀਕਾ ਹੈ। ਇਸ ਲਈ ਅਸੀ 17 ਸਤੰਬਰ, 2021 ਤੋਂ ਕਰਿਆਨਾ ਦੇ ਸਮਾਨ ਦੀ ਆਪਣੀ ਪਾਇਲਟ ਡਿਲੀਵਰੀ ਸੇਵਾ ਨੂੰ ਬੰਦ ਕਰਨਾ ਚਾਹੁੰਦਾ ਹੈ।

ਇਹ ਵੀ ਪੜੋ:ਘੱਟ ਸਕਦੀਆਂ ਹਨ ਖਾਣ ਵਾਲੇ ਤੇਲ ਦੀਆਂ ਕੀਮਤਾਂ

ABOUT THE AUTHOR

...view details