ਪੰਜਾਬ

punjab

Wrestlers Protest: ਬ੍ਰਿਜ ਭੂਸ਼ਣ ਖਿਲਾਫ ਧਰਨਾ ਦੇਣ ਵਾਲੇ ਪਹਿਲਵਾਨਾਂ ਨੇ ਸੋਸ਼ਲ ਮੀਡੀਆ ਤੋਂ ਲਿਆ ਬ੍ਰੇਕ, ਹੁਣ ਇੰਝ ਲੜਨਗੇ ਅੱਗੇ ਦੀ ਲੜਾਈ

By

Published : Jun 26, 2023, 11:33 AM IST

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਲਿਆ ਹੈ। ਹਾਲਾਂਕਿ, ਪਹਿਲਵਾਨਾਂ ਨੇ ਕਿਹਾ ਹੈ ਕਿ ਉਹ ਹੁਣ ਆਪਣੀ ਲੜਾਈ ਸੜਕਾਂ 'ਤੇ ਨਹੀਂ ਸਗੋਂ ਅਦਾਲਤ 'ਚ ਲੜਨਗੇ। ਇਸ ਦੇ ਨਾਲ ਹੀ, ਪਹਿਲਵਾਨਾਂ ਨੇ ਇਹ ਫੈਸਲਾ ਕਿਉਂ ਲਿਆ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

Wrestlers Protest Update
Wrestlers Protest Update

ਚੰਡੀਗੜ੍ਹ:ਰੇਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਤੋਂ ਪਹਿਲਵਾਨਾਂ ਨੇ ਬ੍ਰੇਕ ਲੈ ਲਈ ਹੈ। ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਟਵੀਟ ਕੀਤਾ ਹੈ ਕਿ ਉਹ ਅਗਲੇ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੀਆਂ ਹਨ।

ਪਹਿਲਵਾਨਾਂ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲਿਆ: ਹਾਲਾਂਕਿ ਪਹਿਲਵਾਨਾਂ ਨੇ ਇਹ ਨਹੀਂ ਦੱਸਿਆ ਹੈ ਕਿ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਪਿੱਛੇ ਕੀ ਕਾਰਨ ਹੈ। ਅਜਿਹੇ 'ਚ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਅਜਿਹੇ 'ਚ ਕਈ ਤਰ੍ਹਾਂ ਦੇ ਸਵਾਲ ਸਾਹਮਣੇ ਆ ਰਹੇ ਹਨ। ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਦੇ ਇਸ ਫੈਸਲੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਟਵਿਟਰ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਪਹਿਲਵਾਨਾਂ 'ਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਹਨ, ਤਾਂ ਕੁਝ ਲੋਕ ਲਗਾਤਾਰ ਉਨ੍ਹਾਂ ਦਾ ਸਮਰਥਨ ਕਰਨ ਦੀ ਗੱਲ ਕਰ ਰਹੇ ਹਨ।

ਪਹਿਲਵਾਨ ਹੁਣ ਸੜਕਾਂ 'ਤੇ ਨਹੀਂ, ਕੋਰਟ 'ਚ ਲੜਨਗੇ ਆਪਣੀ ਲੜਾਈ: ਇਸ ਦੇ ਨਾਲ ਹੀ, ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਟਵਿੱਟਰ 'ਤੇ ਲਿਖਿਆ ਹੈ ਕਿ, "7 ਜੂਨ ਨੂੰ ਸਰਕਾਰ ਨਾਲ ਹੋਈ ਗੱਲਬਾਤ 'ਚ ਸਰਕਾਰ ਵੱਲੋਂ ਪਹਿਲਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ। ਸਰਕਾਰ ਨੇ ਮਹਿਲਾ ਪਹਿਲਵਾਨ ਖਿਡਾਰਨਾਂ ਵੱਲੋਂ ਔਰਤਾਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਸਬੰਧੀ ਕੀਤੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ 6 ਮਹਿਲਾ ਪਹਿਲਵਾਨਾਂ ਵੱਲੋਂ ਦਰਜ ਐਫਆਈਆਰ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ 15 ਜੂਨ ਨੂੰ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਇਸ ਮਾਮਲੇ ਵਿੱਚ ਇਨਸਾਫ਼ ਮਿਲਣ ਤੱਕ ਪਹਿਲਵਾਨਾਂ ਦੀ ਲੜਾਈ ਸੜਕ ਦੀ ਬਜਾਏ ਅਦਾਲਤ ਵਿੱਚ ਲੜੀ ਜਾਵੇਗੀ।"

ਇਸ ਤੋਂ ਇਲਾਵਾ ਵਿਨੇਸ਼ ਫੋਗਾਟ ਨੇ ਲਿਖਿਆ, 'ਕੁਸ਼ਤੀ ਸੰਘ ਦੇ ਸੁਧਾਰ ਦੇ ਸਬੰਧ 'ਚ ਵਾਅਦੇ ਮੁਤਾਬਕ ਨਵੀਂ ਕੁਸ਼ਤੀ ਸੰਘ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਸਬੰਧੀ ਸਰਕਾਰ ਵੱਲੋਂ ਕੀਤੇ ਵਾਅਦੇ ਲਾਗੂ ਹੁੰਦੇ ਹਨ ਜਾਂ ਨਹੀਂ ਇਸ ਲਈ ਇੰਤਜ਼ਾਰ ਕਰਨਾ ਪਵੇਗਾ।'

10 ਅਗਸਤ ਤੋਂ ਬਾਅਦ ਟਰਾਇਲ ਕਰਵਾਉਣ ਦੀ ਮੰਗ: ਇਸ ਦੇ ਨਾਲ ਹੀ, ਪਹਿਲਵਾਨਾਂ ਨੇ ਖੇਡ ਮੰਤਰਾਲੇ ਤੋਂ ਟਰਾਇਲ 10 ਅਗਸਤ ਤੋਂ ਬਾਅਦ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧ 'ਚ ਪਹਿਲਵਾਨ ਸਾਕਸ਼ੀ ਮਲਿਕ ਨੇ ਟਵਿਟਰ 'ਤੇ ਇਕ ਪੱਤਰ ਜਾਰੀ ਕੀਤਾ ਹੈ। ਪੱਤਰ 'ਚ ਲਿਖਿਆ ਹੈ, 'ਅਸੀਂ ਅੰਦੋਲਨਕਾਰੀ ਪਹਿਲਵਾਨਾਂ ਨੇ ਟਰਾਇਲਾਂ ਨੂੰ ਅੱਗੇ ਵਧਾਉਣ ਲਈ ਹੀ ਪੱਤਰ ਲਿਖਿਆ ਸੀ, ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਅੰਦੋਲਨ 'ਚ ਸ਼ਾਮਲ ਹੋਣ ਕਾਰਨ ਅਸੀਂ ਅਭਿਆਸ ਨਹੀਂ ਕਰ ਸਕੇ। ਅਸੀਂ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹਾਂ, ਇਸ ਲਈ ਅਸੀਂ ਇਹ ਪੱਤਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਦੁਸ਼ਮਣ ਪਹਿਲਵਾਨਾਂ ਦੀ ਏਕਤਾ ਨੂੰ ਤੋੜਨਾ ਚਾਹੁੰਦਾ ਹੈ। ਉਸ ਨੂੰ ਕਾਮਯਾਬ ਨਾ ਹੋਣ ਦਿਓ।

ਆਈਓਏ ਨੇ 30 ਜੂਨ ਤੱਕ ਖੇਡ ਸੰਘਾਂ ਤੋਂ ਖਿਡਾਰੀਆਂ ਦੀ ਸੂਚੀ ਮੰਗੀ :ਦੱਸ ਦੇਈਏ ਕਿ ਭਾਰਤੀ ਓਲੰਪਿਕ ਸੰਘ (IOA) ਨੇ ਆਗਾਮੀ ਚੈਂਪੀਅਨਸ਼ਿਪ ਦੇ ਸਬੰਧ ਵਿੱਚ ਖੇਡ ਸੰਘਾਂ ਤੋਂ 30 ਜੂਨ ਤੱਕ ਖਿਡਾਰੀਆਂ ਦੀ ਸੂਚੀ ਮੰਗੀ ਹੈ। ਅਜਿਹੇ 'ਚ ਆਈਓਏ ਨੂੰ 15 ਜੁਲਾਈ ਤੱਕ ਸਾਰੇ ਭਾਰਤੀ ਖਿਡਾਰੀਆਂ ਦੇ ਨਾਂ ਓਲੰਪਿਕ ਕੌਂਸਲ (ਓਸੀਏ) ਨੂੰ ਭੇਜਣੇ ਹੋਣਗੇ। ਹਾਲਾਂਕਿ ਆਈਓਏ ਨੇ ਕੁਸ਼ਤੀ ਮਾਮਲੇ ਵਿੱਚ ਓਸੀਏ ਤੋਂ 10 ਅਗਸਤ ਤੱਕ ਦਾ ਸਮਾਂ ਮੰਗਿਆ ਹੈ। ਅਜਿਹੇ 'ਚ ਦੇਖਣਾ ਇਹ ਹੋਵੇਗਾ ਕਿ ਕੁਸ਼ਤੀ 'ਚ ਸ਼ਾਮਲ ਹੋਣ ਵਾਲੇ ਪਹਿਲਵਾਨਾਂ ਦੇ ਨਾਂ ਕਦੋਂ ਤੱਕ ਭੇਜੇ ਜਾਂਦੇ ਹਨ।

ABOUT THE AUTHOR

...view details