ਪੰਜਾਬ

punjab

ਕੈਪਟਨ ਨੇ ਸੁਰਜੇਵਾਲਾ ਦੇ ਬਿਆਨ ਨੂੰ ਕਾਂਗਰਸ ਦੀ ਕਮੇਡੀ ਦੱਸਿਆ

By

Published : Oct 2, 2021, 7:46 PM IST

ਪੰਜਾਬ ਕਾਂਗਰਸ (Punjab Congress) ਵਿੱਚ ਮਚੇ ਘੜਮੱਸ ਕਾਰਨ ਕੇਂਦਰੀ ਆਗੂਆਂ ਦਾ ਸਿੱਧਾ ਦਖ਼ਲ ਸ਼ੁਰੂ ਹੋ ਗਿਆ ਹੈ। ਜਿੱਥੇ ਬੀਤੇ ਦੋ ਦਿਨਾਂ ਵਿੱਚ ਕੇਂਦਰ ਦੇ ਕੁਝ ਆਗੂਆਂ ਨੇ ਕੈਪਟਨ ਦੇ ਹੱਕ ਵਿੱਚ ਬਿਆਨ ਦੇ ਕੇ ਨਵਜੋਤ ਸਿੱਧੂ (Navjot Sidhu) ‘ਤੇ ਨਿਸ਼ਾਨੇ ਲਗਾਏ, ਉਥੇ ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਤੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ (Surjewala) ਇੱਧਰੋਂ ਕੈਪਟਨ (Captain) ਵਿਰੁੱਧ ਖੁੱਲ੍ਹ ਕੇ ਆ ਗਏ ਹਨ। ਇਸੇ ਦੌਰਾਨ ਦੋਵਾਂ ਪਾਸਿਓਂ ਦੋਸ਼ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਕੈਪਟਨ ਨੇ ਸੁਰਜੇਵਾਲਾ ਦੇ ਬਿਆਨ ਨੂੰ ਕਾਂਗਰਸ ਦੀ ਕਮੇਡੀ ਦੱਸਿਆ
ਕੈਪਟਨ ਨੇ ਸੁਰਜੇਵਾਲਾ ਦੇ ਬਿਆਨ ਨੂੰ ਕਾਂਗਰਸ ਦੀ ਕਮੇਡੀ ਦੱਸਿਆ

ਚੰਡੀਗੜ੍ਹ : ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਜਿੱਥੇ ਕਿਹਾ ਹੈ ਕਿ 79 ਵਿੱਚੋਂ 78 ਵਿਧਾਇਕਾਂ ਵੱਲੋਂ ਲਿਖ ਕੇ ਦੇਣ ਉਪਰੰਤ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ, ਉਥੇ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਕਾਂਗਰਸ ਦੀ ਕਮੇਡੀ ਹੈ। ਉਨ੍ਹਾਂ ਕਿਹਾ ਕਿ ਕਦੇ ਹਰੀਸ਼ ਰਾਵਤ 43 ਵਿਧਾਇਕਾਂ ਵੱਲੋਂ ਪੱਤਰ ਲਿਖਣ ਦੀ ਗੱਲ ਕਰਦੇ ਹਨ ਤੇ ਸੁਰਜੇਵਾਲਾ 78 ਵਿਧਾਇਕਾਂ ਦੀ ਗੱਲ ਕਰ ਰਹੇ ਹਨ ਤੇ ਕਿਤੇ ਅਜਿਹਾ ਨਾ ਹੋਵੇ ਕਿ ਇਹ ਕਹਿਣਾ ਸ਼ੁਰੂ ਕਰ ਦਿੱਤਾ ਜਾਵੇ ਕਿ 117 ਵਿਧਾਇਕ ਉਨ੍ਹਾਂ ਦੇ ਵਿਰੁੱਧ ਸੀ। ਉਨ੍ਹਾਂ ਕਿਹਾ ਕਿ ਅਜਿਹਾ ਜਾਪ ਰਿਹਾ ਹੈ ਕਿ ਕਾਂਗਰਸ ਪਾਰਟੀ ਨਵਜੋਤ ਸਿੱਧੂ ਦੇ ਕਾਮਿਕ ਥੀਏਟ੍ਰਿਟਕਸ ਪ੍ਰਭਾਵ ਵਿੱਚ ਹੈ।

ਕਾਂਗਰਸ ਸੰਕਟ ਵਿੱਚ ਹੈ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦੇ ਵੱਖ-ਵੱਖ ਆਗੂ ਉਨ੍ਹਾਂ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ ਤੇ ਪੰਜਾਬ ਵਿੱਚ ਪਾਰਟੀ ਸੰਕਟ ਵਿੱਚ ਹੈ ਤੇ ਆਪਣੇ ਮਾੜੇ ਪ੍ਰਬੰਧਾਂ ਨੂੰ ਲੁਕਾਉਣ ਲਈ ਉਨ੍ਹਾਂ ਸਿਰ ਠੀਕਰਾ ਫੋੜਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ (Congress) ਘਬਰਾਈ ਹੋਈ ਹੈ ਤੇ ਧਇਆਨ ਭਟਕਾਉਣ ਲਈ ਝੂਠ ਦਾ ਸਹਾਰਾ ਲਿਆ ਜਾ ਰਿਹਾ ਹੈ।

ਪੰਜਾਬ ਲਈ ਹਰੇਕ ਚੋਣ ਜਿੱਤੀ-ਕੈਪਟਨ

ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ 2017 ਤੋਂ ਬਾਅਦ ਕਾਂਗਰਸ ਲਈ ਪੰਜਾਬ ਵਿੱਚ ਹਰੇਕ ਚੋਣ ਜਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਹ ਨਹੀਂ ਹਨ, ਜਿਨ੍ਹਾਂ ਨੂੰ ਉਨ੍ਹਾਂ‘ਤੇ ਭਰੋਸਾ ਨਹੀਂ ਹੈ। ਉਨ੍ਹਾਂ ਪੰਜਾਬ ਕਾਂਗਰਸ ਵਿੱਚ ਗੜਬੜ ਪਿੱਛੇ ਸਿੱਧੇ ਤੌਰ ‘ਤੇ ਨਵਜੋਤ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ ਕਿ ਇਹ ਪੂਰਾ ਮਾਮਲਾ ਸਿੱਧੂ ਵੱਲੋਂ ਰਚਾਇਆ ਗਿਆ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਤੇ ਉਸੇ ਦੇ ਕਰੀਬੀਆਂ ਨੂੰ ਅਜੇ ਵੀ ਕਾਂਗਰਸ ਵਿੱਚ ਸ਼ਰਤਾਂ ਦੀ ਇਜਾਜ਼ਤ ਕਿਉਂ ਦੇ ਰਹੀ ਹੈ।

ਬੇਅਦਬੀ ਦੇ ਤਿੰਨੇ ਕੇਸ ਸੁਲਝਾਏ

ਬਾਦਲਾਂ (Badals) ਨਾਲ ਮਿਲੇ ਹੋਣ ਦੇ ਦੋਸ਼ ਬਾਰੇ ਕੈਪਟਨ ਨੇ ਕਿਹਾ ਕਿ ਜੇਕਰ ਬਰਗਾੜੀ ਕਾਂਡ (Bargadi Case) ਨੂੰ ਲੈ ਕੇ ਉਹ ਬਾਦਲਾਂ ਨਾਲ ਮਿਲੇ ਹੁੰਦੇ ਤਾਂ ਬਾਦਲਾਂ ਵੱਲੋਂ ਫਸਾਏ ਜਾਣ ‘ਤੇ ਉਹ 13 ਸਾਲ ਤੱਕ ਅਦਾਲਤਾਂ ਦੇ ਚੱਕਰ ਨਾ ਕੱਟਦੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਨਾ ਹੀ ਕਾਂਗਰਸ ਅਤੇ ਨਾ ਹੀ ਕੋਈ ਕਾਂਗਰਸੀ ਆਗੂ ਉਨ੍ਹਾਂ ਦੇ ਨਾਲ ਖੜ੍ਹਿਆ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੇ 16 ਮਹੀਨਿਆਂ ਵਿੱਚ ਹੀ ਤਿੰਨੇ ਕੇਸ ਸੁਲਝਾ ਲਏ। ਬਹਿਬਲਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੁਲਿਸ ਦੇ ਉੱਚ ਅਫਸਰਾਂ ਨੂੰ ਗਿਰਫਤਾਰ ਕੀਤਾ ਗਿਆ ਤੇ 7 ਦੋਸ਼ ਪੱਤਰ ਦਾਖ਼ਲ ਕੀਤੇ ਗਏ ਪਰ ਇਹ ਦੋਸ਼ ਪੱਤਰ ਹਾਈਕੋਰਟ ਨੇ ਰੱਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਵੱਡੇ ਪੱਧਰ ‘ਤੇ ਗੜਬੜੀ ਚੱਲ ਰਹੀ ਹੈ, ਜਿਸ ਨਾਲ ਸਾਰੇ ਸੀਨੀਅਰ ਆਗੂ ਨਿਰਾਸ਼ ਹਨ।

ਰਣਦੀਪ ਸੁਰਜੇਵਾਲਾ ਦੇ ਬਿਆਨ ‘ਤੇ ਆਈ ਪ੍ਰਤੀਕਿਰਿਆ

ਜਿਕਰਯੋਗ ਹੈ ਕਿ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪਿਛਲੇ ਦਿਨਾਂ ਤੋਂ ਚੱਲ ਰਹੇ ਪੰਜਾਬ ਕਾਂਗਰਸ ਕਲੇਸ਼ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੰਜਾਬ ਵਿੱਚ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕੋਈ ਮੁੱਖ ਮੰਤਰੀ ਆਪਣੇ ਵਿਧਾਇਕਾਂ ਦਾ ਵਿਸ਼ਵਾਸ਼ ਖੋਹ ਦਿੰਦਾਂ ਹੈ ਤਾਂ ਉਸ ਨੂੰ ਖੁਦ ਨਹੀਂ ਰਹਿਣਾ ਚਾਹੀਦਾ। ਕੈਪਟਨ ਦੇ ਖਿਲਾਫ ਵੀ 78 ਵਿਧਾਇਕਾਂ ਨੇ ਲਿਖ ਕੇ ਮੁੱਖ ਮੰਤਰੀ ਬਦਲਣ ਦੀ ਮੰਗ ਕੀਤੀ। ਉਨ੍ਹਾਂ ਨੇ ਭਾਜਪਾ ਤੇ ਵੀ ਤਿੱਖਾ ਨਿਸ਼ਾਨਾ ਸਾਧਦੇ ਕਿਹਾ ਕਿ ਭਾਜਪਾ ਨੇ ਤਾਂ ਜਿਨ੍ਹਾਂ ਨੇ ਮੋਦੀ ਨੂੰ ਪੈਦਾ ਕੀਤਾ, ਉਨ੍ਹਾਂ ਨੂੰ ਹੀ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ।

ਛੱਤੀਸਗੜ੍ਹ ‘ਚ ਕੋਈ ਬਦਲਾਅ ਨਹੀਂ

ਸੁਰਜੇਵਾਲਾ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਛੱਤੀਸਗੜ੍ਹ (Chhatisgarh) ਦੇ ਵਿਧਾਇਕ ਦਿੱਲੀ ਵਿਖੇ ਹਾਈਕਮਾਂਡ (High Command) ਨੂੰ ਮਿਲੇ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਪਾਰਟੀ ਕੋਲ ਲੈ ਕੇ ਆਏ ਹਨ ਪਰ ਅਜੇ ਨਾ ਕੋਈ ਮੁੱਖ ਮੰਤਰੀ ਬਦਲਿਆ ਗਿਆ ਹੈ, ਜਿਸ ਬਾਰੇ ਕੋਈ ਸੁਆਲ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੁੱਖ ਮੰਤਰੀ ਬਦਲਿਆ ਜਾਵੇਗਾ ਤਾਂ ਇਸ ਬਾਰੇ ਬਕਾਇਦਾ ਦੱਸਿਆ ਜਾਵੇਗਾ। ਸੁਰਜੇਵਾਲਾ ਵੱਲੋਂ ਹੀ ਪੰਜਾਬ ਦੇ ਮਸਲੇ ‘ਤੇ ਕੈਪਟਨ ਵਿਰੁੱਧ ਮੁਹਿੰਮ ਦੀ ਗੱਲ ਕੀਤੀ ਗਈ, ਜਿਸ ‘ਤੇ ਪਲਟਵਾਰ ਕਰਦਿਆਂ ਕੈਪਟਨ ਅਮਰਿੰਦਰ ਨੇ ਉਪਰੋਕਤ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ:ਹੁਣ ਉਪ ਮੁੱਖ ਮੰਤਰੀ ਰੰਧਾਵਾ ਹੋਏ ਨਾਰਾਜ਼, ਜਾਖੜ ਨਾਲ ਕੀਤੀ ਮੁਲਾਕਾਤ !

ABOUT THE AUTHOR

...view details