ETV Bharat / city

ਹੁਣ ਉਪ ਮੁੱਖ ਮੰਤਰੀ ਰੰਧਾਵਾ ਹੋਏ ਨਾਰਾਜ਼, ਜਾਖੜ ਨਾਲ ਕੀਤੀ ਮੁਲਾਕਾਤ !

author img

By

Published : Oct 2, 2021, 2:12 PM IST

Updated : Oct 2, 2021, 2:19 PM IST

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਸੁਨੀਲ ਜਾਖੜ (Sunil Jakhar) ਨਾਲ ਮੁਲਾਕਾਤ ਕੀਤੀ।

ਉਪ ਮੁੱਖ ਮੰਤਰੀ ਰੰਧਾਵਾ ਨੇ ਜਾਖੜ ਨਾਲ ਕੀਤੀ ਮੁਲਾਕਾਤ
ਉਪ ਮੁੱਖ ਮੰਤਰੀ ਰੰਧਾਵਾ ਨੇ ਜਾਖੜ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: ਜਿੱਥੇ ਪੰਜਾਬ ਕਾਂਗਰਸ (Punjab Congress) ਵਿਚਾਲੇ ਜਿੱਥੇ ਇੱਕ ਪਾਸੇ ਕਲੇਸ਼ ਚੱਲ ਰਿਹਾ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦਿੱਲੀ ਪਹੁੰਚ ਹਾਈਕਮਾਨ ਨੂੰ ਪੰਜਾਬ ਦੇ ਹਲਾਤਾ ਬਾਰੇ ਦੱਸ ਰਹੇ ਹਨ ਉਥੇ ਹੀ ਇਸੇ ਵਿਚਾਲੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਸੁਨੀਲ ਜਾਖੜ (Sunil Jakhar) ਨਾਲ ਮੁਲਾਕਾਤ ਕੀਤੀ।

ਇਹ ਵੀ ਪੜੋ: ਵਿਧਾਇਕ ਦੇ ਘਰ ਅੱਗੇ ਪੁਲਿਸ ’ਤੇ ਕਿਸਾਨਾਂ ਵਿਚਾਲੇ ਝੜਪ

ਦੱਸ ਦਈਏ ਕਿ ਇਹ ਮੁਲਾਕਾਤ ਪੰਚਕੂਲਾ ਵਿੱਚ ਸੁਨੀਲ ਜਾਖੜ (Sunil Jakhar) ਦੀ ਰਿਹਾਇਸ਼ ’ਤੇ ਹੋਈ ਹੈ। ਜਾਣਕਾਰੀ ਅਨੁਸਾਰ ਯੂਪੀਐਸਸੀ ਨੂੰ ਭੇਜੀ ਗਈ ਡੀਜੀਪੀ ਦੇ ਅਹੁਦੇ ਲਈ 10 ਨਾਵਾਂ ਦੀ ਸੂਚੀ ਤੋਂ ਬਾਅਦ ਰੰਧਾਵਾ ਨਾਰਾਜ਼ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਸੂਚੀ ਬਾਰੇ ਰੰਧਾਵਾ ਨਾਲ ਚਰਚਾ ਨਹੀਂ ਹੋਈ ਸੀ ਜਿਸ ਤੋਂ ਮਗਰੋਂ ਰੰਧਾਵਾ ਨਾਰਾਜ਼ ਹੋ ਗਏ।

ਉਥੇ ਹੀ ਸੁਨੀਲ ਜਾਖੜ (Sunil Jakhar) ਵੀ ਟਵੀਟਾਂ ਰਾਹੀਂ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਸੁਨੀਲ ਜਾਖੜ (Sunil Jakhar) ਅਤੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦੋਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਹਨ, ਜਿਸ ਕਾਰਨ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਕੋਈ ਅੰਦਰੂਨੀ ਗੱਲ ਇਹਨਾਂ ਵਿਚਾਲੇ ਚੱਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਦੀ ਚੋਣ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਨਾਂ ਤੋਂ ਪਹਿਲਾਂ ਇਹਨਾਂ ਦੋਵਾਂ ਦਾ ਨਾਂ ਸੁਰਖੀਆਂ ਵਿੱਚ ਸੀ।

ਇਹ ਵੀ ਪੜੋ: ਪੰਜਾਬ 'ਚ ਆਉਂਦੇ ਗੈਰ ਕਾਨੂੰਨੀ ਝੋਨੇ ਨੂੰ ਰੋਕਣ ਲਈ ਸਖਤੀ ਨਾਲ ਨਾਕਾਬੰਦੀ ਦੇ ਆਦੇਸ਼

Last Updated :Oct 2, 2021, 2:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.