ਪੰਜਾਬ

punjab

Covid Update: 24 ਘੰਟਿਆਂ ਵਿੱਚ 2,47,417 ਨਵੇਂ ਮਾਮਲੇ

By

Published : Jan 13, 2022, 9:31 AM IST

Updated : Jan 13, 2022, 10:41 AM IST

ਕੋਰੋਨਾ ਦੇ 2,47,417 ਨਵੇਂ ਮਾਮਲੇ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,47,417 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਹੁਣ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ 11,17,531 ਤੱਕ ਪਹੁੰਚ ਗਈ ਹੈ ਜਦਕਿ ਰੋਜ਼ਾਨਾ ਪਾਜ਼ੀਟਿਵੀਟੀ ਦਰ 13.11 ਫੀਸਦ ਹੋ ਗਈ ਹੈ।

ਚੰਡੀਗੜ੍ਹ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,47,417 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜੋ ਕਿ ਕੱਲ੍ਹ ਨਾਲੋਂ 27% ਵੱਧ ਹਨ। ਜਦਕਿ 84,825 ਮਰੀਜ਼ ਸਿਹਤਯਾਬ ਹੋਏ ਹਨ।

ਦੇਸ਼ ਭਰ ’ਚ ਹੁਣ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ 11,17,531 ਤੱਕ ਪਹੁੰਚ ਗਈ ਹੈ ਜਦਕਿ ਰੋਜ਼ਾਨਾ ਪਾਜ਼ੀਟਿਵੀਟੀ ਦਰ 13.11 ਫੀਸਦ ਹੋ ਗਈ ਹੈ। ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵੀ 5,488 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਦੁਆਰਾ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 380 ਕੋਵਿਡ -19 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਗਿਣਤੀ 4,85,035 ਹੋ ਗਈ ਹੈ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 46,723 ਮਾਮਲੇ ਦਰਜ ਕੀਤੇ ਗਏ, ਜੋ ਮੰਗਲਵਾਰ ਨੂੰ ਦਰਜ ਕੀਤੇ ਗਏ 34,424 ਮਾਮਲਿਆਂ ਤੋਂ 35 ਫੀਸਦੀ ਵੱਧ ਹਨ। ਇਕੱਲੇ ਮੁੰਬਈ ਨੇ ਇਨ੍ਹਾਂ ਵਿੱਚੋਂ 16,420 ਦੇਖੇ। ਰਾਜ ਵਿੱਚ ਮੌਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਕਿਉਂਕਿ ਮੰਗਲਵਾਰ ਨੂੰ 22 ਅਤੇ ਸੋਮਵਾਰ ਨੂੰ ਅੱਠ ਮੌਤਾਂ ਦੇ ਮੁਕਾਬਲੇ 32 ਲੋਕ ਵਾਇਰਸ ਨਾਲ ਮਰ ਗਏ।

ਇਹ ਵੀ ਪੜੋ:COVID crisis: ਪ੍ਰਧਾਨ ਮੰਤਰੀ ਮੋਦੀ ਅੱਜ ਸੂਬਿਆਂ ਨਾਲ ਸਥਿਤੀ ਦੀ ਸਮੀਖਿਆ ਕਰਨਗੇ

Last Updated :Jan 13, 2022, 10:41 AM IST

ABOUT THE AUTHOR

...view details