ਪੰਜਾਬ

punjab

Heroin Seized In August : ਅਗਸਤ ਮਹੀਨੇ ਬਰਾਮਦ ਹੋਈ ਕਰੋੜਾਂ ਦੀ ਹੈਰੋਇਨ ! ਅੰਕੜੇ ਕਰ ਦੇਣਗੇ ਹੈਰਾਨ

By ETV Bharat Punjabi Team

Published : Aug 24, 2023, 5:30 PM IST

Updated : Aug 25, 2023, 6:59 PM IST

ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਨਸ਼ਾ ਤਸਕਰਾਂ ਵਲੋਂ ਲਗਾਤਾਰ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਹੈ। ਇਹ ਤਸਕਰੀ ਜਾਂ ਤਾਂ ਨਸ਼ਾ ਤਸਕਰ ਖੁਦ ਕਰਦੇ ਹਨ ਜਾਂ ਫਿਰ ਡਰੋਨ ਜ਼ਰੀਏ ਭਾਰਤ ਵਿੱਚ ਪੰਜਾਬ ਦੇ ਸਰਹੱਦੀ ਇਲਾਕਿਆਂ ਰਾਹੀਂ ਭੇਜੀ ਜਾਂਦੀ ਹੈ। ਸਿਰਫ਼ ਅਗਸਤ ਮਹੀਨੇ ਹੀ ਬਰਾਮਦ ਕੀਤੀ ਹੈਰੋਇਨ ਦੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਪੜ੍ਹੋ ਪੂਰੀ ਖ਼ਬਰ।

Heroin Seized In August, Drugs In Punjab
ਅਗਸਤ ਮਹੀਨੇ ਕਰੋੜਾਂ ਦੀ ਹੈਰੋਇਨ ਬਰਾਮਦ

ਹੈਦਰਾਬਾਦ ਡੈਸਕ :ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲਾਂ (BSF) ਦੇ ਜਵਾਨਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ੀਰੋ ਡੱਰਗ ਟੋਲੇਰੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਕਸ਼ਨ ਲਏ ਜਾ ਰਹੇ ਹਨ। ਲਗਾਤਾਰ ਬੀਐਸਐਫ ਜਵਾਨਾਂ ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਜਿੱਥੇ ਪੰਜਾਬ ਦੇ ਸਰਹੱਦੀ ਇਲਕਿਆਂ ਚੋਂ ਨਸ਼ਾ ਤਸਕਰਾਂ ਉੱਤੇ ਕਾਰਵਾਈ ਹੋ ਰਹੀ ਹੈ ਅਤੇ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਜਾ ਰਹੀ ਹੈ। ਉੱਥੇ ਹੀ, ਦੂਜੇ ਪਾਸੇ, ਕਾਊਂਟਰ ਇੰਟੈਲੀਜੈਂਸ ਅਤੇ ਸਪੈਸ਼ਲ ਟਾਸਕ ਫੋਰਸ ਵਲੋਂ ਲਗਾਤਾਰ ਹੈਰੋਇਨ ਦੀ ਵੱਡੇ ਪੱਧਰ ਉੱਤੇ ਬਰਾਮਦਗੀ ਕੀਤੀ ਗਈ।


ਅਗਸਤ ਮਹੀਨੇ ਕਰੋੜਾਂ ਦੀ ਹੈਰੋਇਨ ਬਰਾਮਦ

ਗੱਲ ਕਰਾਂਗੇ ਇਸ ਸਾਲ, ਸਿਰਫ਼ ਅਗਸਤ ਮਹੀਨੇ ਕੁੱਲ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋ ਚੁੱਕੀ ਹੈ। ਆਓ ਮਾਰਦੇ ਹਾਂ ਇੱਕ ਝਾਤ-

  • 4 ਅਗਸਤ, 2023ਨੂੰ ਬੀਐਸਐਫ ਦੇ ਜਵਾਨਾਂ ਨੇ 2 ਬੋਤਲਾਂ ਸ਼ੱਕੀ ਹੈਰੋਇਨ ਦੀਆਂ ਬਰਾਮਦ ਕੀਤੀਆਂ, ਜੋ ਲਗਭਗ 2 ਕਿਲੋ ਜਿਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ ਲਗਭਗ 50 ਲੱਖ ਦੇ ਲਗਭਗ ਹੈ। ਇਹ ਹੈਰੋਇਨ ਬੀਐਸਐਫ ਜਵਾਨਾਂ ਨੂੰ ਗਸ਼ਤ ਕਰਦੇ ਸਮੇਂ ਫਿਰੋਜ਼ਪੁਰ ਦੇ ਪਿੰਡ ਕੱਲੂ ਅਰੀਆਂ ਤੋਂ ਬਰਾਮਦ ਹੋਈ।
  • 5 ਅਗਸਤ, 2023:ਇੱਕ ਫਾਲੋ-ਅਪ ਰਿਕਵਰੀ ਵਿੱਚ, ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਰੈਕੇਟ ਤੋਂ ਵਾਧੂ 4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਸ ਦੀ ਕੀਮਤ ਲਗਭਗ 1 ਕਰੋੜ ਹੈ। ਕੁੱਲ 10 ਕਿਲੋ ਹੈਰੋਇਨ ਜਿਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ ਲਗਭਗ 8-9 ਕਰੋੜ ਹੈ। ਸਮੇਤ SSOC ਅੰਮ੍ਰਿਤਸਰ ਵੱਲੋਂ 1.5 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ।
  • 6 ਅਗਸਤ, 2023:ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ 77 ਕਿਲੋ ਹੈਰੋਇਨ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 385 ਤੋਂ 400 ਕਰੋੜ ਦੱਸੀ ਗਈ। ਅਤੇ 3 ਪਿਸਤੌਲ ਬਰਾਮਦ, 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਪੰਜਾਬ ਵਿੱਚ ਸਰਹੱਦ ਪਾਰ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਨੂੰ ਨਿਸ਼ਾਨਾ ਬਣਾਇਆ ਗਿਆ। SSOC ਫਾਜ਼ਿਲਕਾ ਵਿਖੇ ਦਰਜ ਐਫ.ਆਈ.ਆਰ. ਨਸ਼ਿਆਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਜਾਂਚ ਸ਼ੁਰੂ ਕੀਤੀ ਗਈ।
  • 10 ਅਗਸਤ, 2023ਨੂੰ ਪਿੰਡ ਪੱਲੋਪੱਤੀ, ਤਰਨਤਾਰਨ, ਪੰਜਾਬ ਤੋਂ ਨਾਈਲੋਨ ਦੀ ਰੱਸੀ ਅਤੇ ਹੁੱਕ ਨਾਲ ਬੰਨ੍ਹੀ ਸ਼ੱਕੀ ਹੈਰੋਇਨ ਦਾ ਇੱਕ ਪੈਕੇਟ, ਕੁੱਲ ਵਜ਼ਨ 360 ਗ੍ਰਾਮ ਦੇ ਲਗਭਗ ਬਰਾਮਦ ਹੋਇਆ।
  • 10 ਅਗਸਤ, 2023 ਨੂੰ ਹੀ, ਇੱਕ ਖੁਫੀਆ-ਅਧਾਰਿਤ ਕਾਰਵਾਈ ਵਿੱਚ ਅੰਮ੍ਰਿਤਸਰ ਪੁਲਿਸ ਨੇ 12 ਕਿਲੋ ਹੈਰੋਇਨ ਬਰਾਮਦ ਕੀਤੀ ਜਿਸ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਲਗਭਗ 10-12 ਕਰੋੜ ਦੱਸੀ ਗਈ। 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਖੇਪ ਦੀ ਡਿਲੀਵਰੀ ਕਰਨ ਜਾ ਰਹੇ ਸਨ। ਮੁਲਜ਼ਮ ਪਾਕਿਸਤਾਨ ਸਥਿਤ ਸਮੱਗਲਰਾਂ ਦੇ ਸੰਪਰਕ ਵਿੱਚ ਸਨ।
  • 11 ਅਗਸਤ, 2023, ਇੰਟੈਲੀਜੈਂਸ ਦੀ ਅਗਵਾਈ ਵਾਲੀ ਕਾਰਵਾਈ ਦੌਰਾਨ ਸੀਆਈ ਅੰਮ੍ਰਿਤਸਰ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਲਗਭਗ ਡੇਢ-ਦੋ ਕਰੋੜ ਦੱਸੀ ਗਈ। ਮੁਲਜ਼ਮ ਸਰਹੱਦ ਪਾਰ ਨਸ਼ਾ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ। SSOC ਅੰਮ੍ਰਿਤਸਰ ਦੁਆਰਾ NDPS ਐਕਟ ਦੇ ਤਹਿਤ FIR ਦਰਜ ਕੀਤੀ ਗਈ ਹੈ ਅਤੇ ਨੈਟਵਰਕ ਨੂੰ ਵਿਗਾੜਨ ਲਈ ਹੋਰ ਜਾਂਚ ਸ਼ੁਰੂ ਕੀਤੀ ਗਈ।
  • 13 ਅਗਸਤ, 2023ਅੰਮ੍ਰਿਤਸਰ ਦੇ ਪਿੰਡ ਧਨੋਏ ਕਲਾਂ ਨੇੜੇ ਇੱਕ ਖੇਤ ਵਿੱਚੋਂ 530 ਗ੍ਰਾਮ ਸ਼ੱਕੀ ਹੈਰੋਇਨ ਦਾ ਇੱਕ ਪੈਕੇਟ ਬਰਾਮਦ।

  • 13 ਅਗਸਤ, 2023 ਨੂੰ ਹੀ, ਪਿੰਡ ਮਾਛੀਵਾੜਾ, ਜ਼ਿਲ੍ਹਾ ਫਿਰੋਜ਼ਪੁਰ, ਵਿਖੇ ਇੱਕ ਖੇਤ ਵਿੱਚੋਂ 03 ਪੈਕੇਟ ਹੈਰੋਇਨ, ਕੁੱਲ ਵਜ਼ਨ 3 ਕਿਲੋਗ੍ਰਾਮ ਲਗਭਗ, ਬਰਾਮਦ ਹੋਏ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਲਗਭਗ ਡੇਢ ਕਰੋੜ ਦੱਸੀ ਗਈ।
  • 14 ਅਗਸਤ, 2023ਨੂੰ, ਖਾਸ ਇਨਪੁਟ 'ਤੇ, ਬੀਐਸਐਫ ਦੇ ਜਵਾਨਾਂ ਨੇ ਪਿੰਡ ਵਾਨ, ਜ਼ਿਲ੍ਹਾ ਤਰਨਤਾਰਨ ਦੇ ਨੇੜੇ ਸਰਹੱਦੀ ਵਾੜ ਦੇ ਅੱਗੇ ਖੇਤਾਂ ਵਿੱਚ ਪਏ ਇੱਕ ਟਰੈਕਟਰ ਦੇ ਕਰਾਸ ਡ੍ਰਾਬਾਰ ਵਿੱਚ ਛੁਪੀ ਹੋਈ ਲਗਭਗ 1.1 ਕਿਲੋਗ੍ਰਾਮ ਹੈਰੋਇਨ ਦੀ ਬਰਾਮਦ ਕੀਤੀ ਜਿਸ ਦੀ ਕੀਮਤ 50 ਲੱਖ ਦੇ ਕਰੀ ਦੱਸੀ ਗਈ। ਹੁਸ਼ਿਆਰੀ ਨਾਲ ਤਸਕਰੀ ਦੀ ਇੱਕ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕੀਤਾ ਗਿਆ।
  • 16 ਅਗਸਤ, 2023 ਨੂੰ, ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਅਤੇ ਪਿੰਡ ਫਿਰੋਜ਼ਪੁਰ ਦੇ ਮਾਛੀਵਾੜਾ ਵਿਖੇ ਖੇਤਾਂ ਵਿੱਚੋਂ ਲਗਭਗ 2.8 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 50 ਲੱਖ ਦੇ ਕਰੀਬ ਦੱਸੀ ਗਈ।
  • 17 ਅਗਸਤ, 2023 ਨੂੰ ਬੀਐਸਐਫ ਨੇ ਸਰਚ ਅਭਿਆਨ ਚਲਾਇਆ ਅਤੇ ਪਿੰਡ ਨੌਸ਼ਹਿਰਾ ਧੌਲਾ, ਤਰਨਤਾਰਨ, ਪੰਜਾਬ ਦੇ ਨੇੜੇ ਹੈਰੋਇਨ (200 ਗ੍ਰਾਮ) ਨਾਲ ਭਰੀ ਰਿੰਗ ਸਮੇਤ 01 ਛੋਟੀ ਬੋਤਲ ਬਰਾਮਦ ਕੀਤੀ ਗਈ।
  • 17 ਅਗਸਤ, 2023 ਨੂੰ ਹੀ, ਜਲੰਧਰ ਦਿਹਾਤੀ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਜੋਗਾ ਸਿੰਘ ਨੂੰ ਗ੍ਰਿਫਤਾਰ ਕਰਕੇ ਪਾਕਿਸਤਾਨ ਤੋਂ ਸਰਹੱਦ ਪਾਰ ਨੈਟਵਰਕ ਤੋਂ ਤਸਕਰੀ ਕੀਤੀ 8 ਕਿਲੋ ਹੈਰੋਇਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 8-9 ਕਰੋੜ ਦੱਸੀ ਗਈ। ਜੋਗਾ ਸਿੰਘ NDPS ਨਾਲ ਸਬੰਧਤ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ।
  • 21 ਅਗਸਤ, 2023: ਬੀਐਸਐਫ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ 2 ਪਾਕਿ ਤਸਕਰ ਫੜੇ ਗਏ (1 ਬੀਐੱਸਐੱਫ ਦੀ ਗੋਲੀਬਾਰੀ 'ਚ ਜ਼ਖਮੀ) ਅਤੇ ਪਿੰਡ ਗੱਟੀਮਾਤਰ, ਫਿਰੋਜ਼ਪੁਰ ਤੋਂ 26 ਪੈਕਟ (29.26 ਕਿਲੋ) ਹੈਰੋਇਨ ਜ਼ਬਤ ਕੀਤੀ ਗਈ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਲਗਭਗ 200 ਕਰੋੜ ਦੱਸੀ ਗਈ।
  • 22 ਅਗਸਤ, 2023:ਖਾਸ ਖੁਫੀਆ ਜਾਣਕਾਰੀ 'ਤੇ, ਬੀਐਸਐਫ ਜਵਾਨਾਂ ਨੇ ਪਿੰਡ ਰੋੜਾਂਵਾਲਾ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਨੇੜੇ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ (ਲਗਭਗ 450 ਗ੍ਰਾਮ) ਨਾਲ ਭਰੀ ਇੱਕ ਛੋਟੀ ਬੋਤਲ ਬਰਾਮਦ ਕੀਤੀ।
  • 22 ਅਗਸਤ, 2023ਨੂੰ ਪਿੰਡ ਹਜ਼ਾਰਾ ਸਿੰਘ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦੇ ਬਾਹਰਵਾਰ, ਫੌਜਾਂ ਨੇ ਟੁੱਟੀ ਹਾਲਤ ਵਿੱਚ 01 ਪਾਕਿਸਤਾਨੀ ਡਰੋਨ, 01 ਵੱਡਾ ਪੈਕਟ ਹੈਰੋਇਨ (ਲਗਭਗ 3.4 ਕਿਲੋਗ੍ਰਾਮ) ਬਰਾਮਦ ਕੀਤਾ।
  • 23 ਅਗਸਤ, 2023ਨੂੰ ਸਪੈਸ਼ਲ ਟਾਸਕ ਫੋਰਸ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 41 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 200 ਕਰੋੜ ਤੋਂ ਵੱਧ ਦੱਸੀ ਗਈ ਹੈ।
  • 24 ਅਗਸਤ, 2023: ਖਾਸ ਇਨਪੁਟ 'ਤੇ, ਬੀਐਸਐਫ ਤੇ ਪੰਜਾਬ ਪੁਲਿਸ ਨੇ ਪਿੰਡ ਰਾਜੋਕੇ, ਜ਼ਿਲ੍ਹਾ ਤਰਨਤਾਰਨ, ਪੰਜਾਬ ਨੇੜੇ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ (ਲਗਭਗ 360 ਗ੍ਰਾਮ) ਨਾਲ ਭਰੀ ਇੱਕ ਛੋਟੀ ਬੋਤਲ ਬਰਾਮਦ ਕੀਤੀ।



    ਪੰਜਾਬ ਡੀਜੀਪੀ ਗੌਰਵ ਯਾਦਵ



ਰਾਵੀ ਦਰਿਆ ਜ਼ਰੀਏ ਨਸ਼ਾ ਤਸਕਰੀ:ਇਸ ਤੋਂ ਇਲਾਵਾ, ਪਾਕਿਸਤਾਨ ਅਧਾਰਤ ਡਰੱਗ ਨੈਟਵਰਕ ਨੂੰ ਵੱਡਾ ਝਟਕਾ ਉਸ ਵੇਲ੍ਹੇ ਲੱਗਾ, ਜਦੋਂ 23 ਅਗਸਤ, ਬੁੱਧਵਾਰ ਨੂੰ ਸਪੈਸ਼ਲ ਟਾਸਕ ਫੋਰਸ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 41 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ। ਰਾਵੀ ਦਰਿਆ ਰਾਹੀਂ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਸੀ। ਟਰਾਂਸ ਬਾਰਡਰ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਵਿੱਚ ਸ਼ਾਮਲ ਮੁੱਖ ਸਰਗਨਾ ਗ੍ਰਿਫਤਾਰ ਕੀਤਾ ਗਿਆ।

ਪਾਕਿਸਤਾਨ ਦੇ ਪੀਐਮ ਦੇ ਸਲਾਹਕਾਰ ਦਾ ਵੱਡਾ ਕਬੂਲਨਾਮਾ :ਜ਼ਿਕਰ-ਏ-ਖਾਸ ਹੈ ਕਿ ਜੁਲਾਈ ਮਹੀਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ ਰੱਖਿਆ ਮਾਮਲਿਆਂ 'ਤੇ ਸਲਾਹ ਦੇਣ ਵਾਲੇ ਮਲਿਕ ਮੁਹੰਮਦ ਅਹਿਮਦ ਖਾਨ ਨੇ ਭਾਰਤ ਦੇ ਪੰਜਾਬ ਨਾਲ ਲੱਗਦੇ ਕਸੂਰ ਸ਼ਹਿਰ 'ਚ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੂੰ ਇੰਟਰਵਿਊ ਦਿੱਤੀ। ਇਸ ਦਾ ਵੀਡੀਓ ਮੀਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ।


ਇਸ ਵੀਡੀਓ ਵਿੱਚ ਮਲਿਕ ਮੁਹੰਮਦ ਅਹਿਮਦ ਖਾਨ ਕਿਹਾ ਹੈ ਕਿ ਇਹ ਇੱਕ ਖੌਫ਼ਨਾਕ ਤੱਥ ਹੈ ਕਿ, "ਪਾਕਿਸਤਾਨ ਤੋਂ ਤਸਕਰ ਡਰੋਨ ਸਮੇਤ ਵੱਖ-ਵੱਖ ਤਰੀਕਿਆਂ ਰਾਹੀਂ ਭਾਰਤ ਵਿੱਚ ਨਸ਼ੀਲੇ ਪਦਾਰਥ ਭੇਜ ਰਹੇ ਹਨ। ਖਾਨ ਨੇ ਕਿਹਾ, ਹਾਲ ਹੀ ਵਿੱਚ ਦੋ ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਡਰੋਨ ਨਾਲ ਲਗਭਗ 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।"

Last Updated : Aug 25, 2023, 6:59 PM IST

ABOUT THE AUTHOR

...view details