ਪੰਜਾਬ

punjab

Flag Hoisting In New Parliament : ਉਪ ਰਾਸ਼ਟਰਪਤੀ ਧਨਖੜ ਨੇ ਨਵੀਂ ਸੰਸਦ ਭਵਨ 'ਤੇ ਲਹਿਰਾਇਆ ਤਿਰੰਗਾ, ਖੜਗੇ ਨਹੀਂ ਹੋਏ ਸ਼ਾਮਲ

By ETV Bharat Punjabi Team

Published : Sep 17, 2023, 8:35 AM IST

Updated : Sep 17, 2023, 11:09 AM IST

ਉਪ ਰਾਸ਼ਟਰਪਤੀ ਧਨਖੜ ਅੱਜ ਨਵੀਂ ਸੰਸਦ ਭਵਨ 'ਤੇ ਤਿਰੰਗਾ ਲਹਿਰਾ ਦਿੱਤਾ ਹੈ। ਸੰਸਦ ਦਾ ਨਵਾਂ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋਵੇਗਾ। ਇਸ ਸਮਾਗਮ ਸਬੰਧੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਿੱਸਾ ਨਹੀਂ ਲਿਆ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਕਾਫ਼ੀ ਦੇਰ ਨਾਲ ਮਿਲਿਆ ਸੀ। (Flag Hoisting In New Parliament )

Flag Hoisting In New Parliament
Flag Hoisting In New Parliament

ਨਵੀਂ ਦਿੱਲੀ: ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਯਾਨੀ ਐਤਵਾਰ ਨੂੰ ਨਵੇਂ ਸੰਸਦ ਭਵਨ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ। ਝੰਡਾ ਲਹਿਰਾਉਣ ਦੀ ਰਸਮ ਸੋਮਵਾਰ ਤੋਂ ਸ਼ੁਰੂ ਹੋ ਰਹੇ ਪੰਜ ਦਿਨਾਂ ਸੰਸਦ ਸੈਸ਼ਨ ਤੋਂ ਇਕ ਦਿਨ ਪਹਿਲਾਂ ਹੋਈ। ਇਸ ਸੈਸ਼ਨ ਵਿੱਚ ਸੰਸਦੀ ਕਾਰਵਾਈ ਨੂੰ ਪੁਰਾਣੀ ਤੋਂ ਨਵੀਂ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਨਵੀਂ ਸੰਸਦ ਭਵਨ 'ਤੇ ਲਹਿਰਾਇਆ ਤਿਰੰਗਾ: ਧਨਖੜ ਨੇ ਨਵੇਂ ਸੰਸਦ ਭਵਨ ਦੇ 'ਗਜ ਗੇਟ' 'ਤੇ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ‘ਇਹ ਇਤਿਹਾਸਕ ਪਲ ਹੈ। ਭਾਰਤ ਯੁੱਗ ਦੇ ਬਦਲਾਅ ਦਾ ਗਵਾਹ ਹੈ। ਦੁਨੀਆ ਭਾਰਤ ਦੀ ਤਾਕਤ ਅਤੇ ਯੋਗਦਾਨ ਨੂੰ ਪੂਰੀ ਤਰ੍ਹਾਂ ਮਾਨਤਾ ਦੇ ਰਹੀ ਹੈ। ਅਸੀਂ ਅਜਿਹੇ ਸਮੇਂ ਵਿਚ ਰਹਿ ਰਹੇ ਹਾਂ ਜਿੱਥੇ ਅਸੀਂ ਵਿਕਾਸ ਕਰ ਰਹੇ ਹਾਂ, ਉਹ ਪ੍ਰਾਪਤੀਆਂ ਕਰ ਰਹੇ ਹਾਂ ਜਿਸ ਬਾਰੇ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ..'

ਝੰਡਾ ਲਹਿਰਾਉਣ ਦੀ ਰਸਮ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ, ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼, ਕੇਂਦਰੀ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਵੀ. ਮੁਰਲੀਧਰਨ ਤੋਂ ਇਲਾਵਾ ਰਾਜ ਸਭਾ ਅਤੇ ਲੋਕ ਸਭਾ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ।

ਖੜਗੇ ਨਹੀਂ ਹੋਏ ਸ਼ਾਮਲ: ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਝੰਡਾ ਲਹਿਰਾਉਣ ਦੀ ਰਸਮ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਸੱਦਾ ਪੱਤਰ ‘ਕਾਫ਼ੀ ਦੇਰ’ ਮਿਲਣ ’ਤੇ ਨਿਰਾਸ਼ਾ ਪ੍ਰਗਟਾਈ। ਖੜਗੇ ਨੇ ਸ਼ਨੀਵਾਰ ਨੂੰ ਰਾਜ ਸਭਾ ਦੇ ਜਨਰਲ ਸਕੱਤਰ ਪੀ.ਸੀ. ਮੋਦੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੂੰ 15 ਸਤੰਬਰ ਨੂੰ ਦੇਰ ਸ਼ਾਮ ਸਮਾਗਮ ਦਾ ਸੱਦਾ ਮਿਲਿਆ ਹੈ।

ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ 16 ਅਤੇ 17 ਸਤੰਬਰ ਨੂੰ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਫਿਲਹਾਲ ਹੈਦਰਾਬਾਦ ਵਿਚ ਹਨ ਅਤੇ ਐਤਵਾਰ ਦੇਰ ਰਾਤ ਦਿੱਲੀ ਪਰਤਣਗੇ। ਖੜਗੇ ਨੇ ਕਿਹਾ ਕਿ ਐਤਵਾਰ ਸਵੇਰੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਸੰਭਵ ਨਹੀਂ ਹੋਵੇਗਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਮਈ ਨੂੰ ਨਵੀਂ ਸੰਸਦ ਭਵਨ ਦਾ ਉਦਘਾਟਨ ਕੀਤਾ ਸੀ।

Last Updated : Sep 17, 2023, 11:09 AM IST

ABOUT THE AUTHOR

...view details