ਪੰਜਾਬ

punjab

ਕਿਸਾਨ ਅੰਦੋਲਨ ਮੁਲਤਵੀ, ਸੁਣੋ ਕਿਸਾਨ ਨੇਤਾ ਤੋਂ ਕਦੋਂ ਹੋਵੇਗੀ ਘਰ ਵਾਪਸੀ

By

Published : Dec 9, 2021, 3:03 PM IST

Updated : Dec 9, 2021, 6:52 PM IST

ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਦੱਸਿਆ ਕਿ ਧਰਨਾਕਾਰੀ ਕਿਸਾਨ 11 ਦਸੰਬਰ ਤੋਂ ਧਰਨੇ ਵਾਲੀ ਥਾਂ ਖਾਲੀ ਕਰਨੀ ਸ਼ੁਰੂ ਕਰ ਦੇਣਗੇ। ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਕਿਸਾਨਾਂ ਦੀ ਵੱਡੀ ਜਿੱਤ ਹੈ। ਕਿਸਾਨਾਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਅਜਿਹਾ ਕੋਈ ਕਿਸਾਨ ਅੰਦੋਲਨ ਨਹੀਂ ਸੀ।

ਕਿਸਾਨ ਅੰਦੋਲਨ ਮੁਲਤਵੀ
ਕਿਸਾਨ ਅੰਦੋਲਨ ਮੁਲਤਵੀ

ਸੋਨੀਪਤ: ਲੰਮੀ ਤਕਰਾਰ ਤੋਂ ਬਾਅਦ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਆਖ਼ਰਕਾਰ ਕਿਸਾਨ ਅੰਦੋਲਨ ਮੁਲਤਵੀ (Farmer's movement suspended) ਕਰ ਦਿੱਤਾ। ਸਰਕਾਰ ਵੱਲੋਂ ਵੀਰਵਾਰ ਨੂੰ ਕਿਸਾਨਾਂ ਨੂੰ ਭੇਜੇ ਇੱਕ ਰਸਮੀ ਪੱਤਰ ਵਿੱਚ ਸਾਰੀਆਂ ਪ੍ਰਮੁੱਖ ਮੰਗਾਂ ਮੰਨ ਲਈਆਂ ਗਈਆਂ ਹਨ। ਸਰਕਾਰ ਨੇ ਕਿਸਾਨਾਂ ਵਿਰੁੱਧ ਦਰਜ ਕੇਸ (Cases Against Farmers) ਵਾਪਸ ਲੈਣ ਦੀ ਮੰਗ ਮੰਨ ਲਈ ਹੈ।

ਗੁਰਨਾਮ ਚਡੂਨੀ ਦੇ ਵਿਚਾਰ

ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ

ਇਸ ਦੇ ਨਾਲ ਹੀ ਪਰਾਲੀ ਸਾੜਨ 'ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਦੋਲਨ ਦੌਰਾਨ ਮਾਰੇ ਗਏ ਸਾਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਰਕਾਰਾਂ ਪਹਿਲਾਂ ਹੀ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਦਾ ਐਲਾਨ ਕਰ ਚੁੱਕੀਆਂ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਟੈਂਟ ਪੁੱਟਣੇ ਸ਼ੁਰੂ ਕਰ ਦਿੱਤੇ ਹਨ।

ਕਿਸਾਨਾਂ ਦੀ ਕੁਰਬਾਨੀ ਸਦਕਾ ਮਿਲੀ ਹੈ ਇਹ ਜਿੱਤ

ਸੰਯੁਕਤ ਕਿਸਾਨ ਮੋਰਚਾ (United Kisan Morcha) ਦਾ ਕਹਿਣਾ ਹੈ ਕਿ ਇਹ ਜਿੱਤ ਕਿਸਾਨਾਂ ਦੀ ਕੁਰਬਾਨੀ ਸਦਕਾ ਮਿਲੀ ਹੈ। ਦੁਬਾਰਾ ਅਗਲੀ ਰਣਨੀਤੀ ਤਿਆਰ ਕਰਨਗੇ। 13 ਦਸੰਬਰ ਨੂੰ ਹਰਿਮੰਦਰ ਸਾਹਿਬ ਜਾਣ ਦੀ ਚਰਚਾ ਹੈ। 15 ਜਨਵਰੀ ਨੂੰ ਮੁੜ ਮੀਟਿੰਗ ਕਰਨ ਦੀ ਗੱਲ ਹੋਈ ਹੈ। ਮੋਰਚੇ ਦਾ ਕਹਿਣਾ ਹੈ ਕਿ 11 ਦਸੰਬਰ ਤੋਂ ਕਿਸਾਨ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦੇਣਗੇ।

ਸਰਕਾਰ ਨੇ ਮੰਨ ਲਈਆਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ

ਖੇਤੀ ਬਿੱਲ ਵਿਰੁੱਧ ਕਿਸਾਨਾਂ ਦਾ ਅੰਦੋਲਨ (Farmers' Movement Against Agriculture Bill) 9 ਅਗਸਤ 2020 ਤੋਂ ਸ਼ੁਰੂ ਹੋਇਆ ਸੀ। ਸਤੰਬਰ 2020 ਵਿੱਚ ਸੰਸਦ ਵੱਲੋਂ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅੰਦੋਲਨ ਤੇਜ਼ ਹੋ ਗਿਆ। ਨਵੰਬਰ ਵਿੱਚ ਕਿਸਾਨ ਦਿੱਲੀ ਬਾਰਡਰ 'ਤੇ ਜੰਮ ਗਏ। ਇਸ ਸਮੇਂ ਕਿਸਾਨਾਂ ਨੇ ਤਿੰਨੋਂ ਖੇਤੀ ਬਿੱਲ ਰੱਦ ਕਰਨ, ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਲਈ ਕਾਨੂੰਨ ਬਣਾਉਣ, ਪਰਾਲੀ ਸਾੜਨ ਦੇ ਮਾਮਲੇ ਨੂੰ ਵਾਪਸ ਲੈਣ, ਬਿਜਲੀ ਆਰਡੀਨੈਂਸ 2020 ਨੂੰ ਰੱਦ ਕਰਨ, ਅੰਦੋਲਨ ਦੌਰਾਨ ਮਾਰੇ ਗਏ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ। ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ।

ਘਰ ਵਾਪਸੀ ਤੋਂ ਪਹਿਲਾਂ ਜਾਵਾਂਗੇ ਦਰਬਾਰ ਸਾਹਿਬ: ਰਾਕੇਸ਼ ਟਿਕੈਤ

ਕਿਸਾਨ ਅੰਦੋਲਨ ਦੇ ਬਾਰੇ 'ਚ ਗੱਲ ਕਰਗਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਕ ਸਮਝੋਤੇ ਤੇ ਸਾਨੂੰ ਜਾਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਇੰਨ੍ਹਾਂ ਵੱਡਾ ਪਰਿਵਾਰ ਸਾਨੂੰ ਕਿੱਥੋਂ ਮਿਲੇਗਾ, ਇਹ 300 ਸਾਲ ਬਾਅਦ ਪੁਰਾਣਾ ਰਿਸ਼ਤਾ ਆਪਸ ਵਿੱਚ ਮਿਲਿਆ, ਜੋ ਸਾਡੇ ਪੂਰਵਜਾਂ ਨੇ ਦੇਖਿਆ ਸੀ, ਜੋ ਕਿਤਾਬਾਂ 'ਚ ਲਿਖਿਆ ਸੀ। ਉਨ੍ਹਾਂ ਨੇ ਪੰਜਾਬ ਹਰਿਆਣਾ ਦੀ ਰਿਸ਼ਤੇਦੀਰਾ ਅਤੇ ਭੈਣ ਭਰਾ ਦੇ ਸੰਬੰਧਾਂ ਨੂੰ ਲੈ ਕੇ ਕਿਹਾ ਕਿ ਇਹ ਰਿਸ਼ਤਾ ਇਸੇ ਤਰ੍ਹਾਂ ਬਣਿਆ ਰਹੇ, ਜਿਸ ਤਰ੍ਹਾਂ ਗੁਰਦੁਆਰਿਆਂ ਵਿੱਚੋਂ ਲੰਗਰ ਆਏ ਭੰਡਾਰੇ ਲਗਾਏ ਗਏ ਇਹ ਇੱਕ ਵਿਸ਼ਵਾਸ ਜੋ ਸਾਡੇ ਸਾਰਿਆਂ ਵਿੱਚ ਕਾਇਮ ਹੋਇਆ ਇਹ ਇਸੇ ਤਰ੍ਹਾਂ ਬਣਿਆ ਰਹੇ।

ਘਰ ਵਾਪਸੀ ਤੋਂ ਪਹਿਲਾਂ ਜਾਵਾਂਗੇ ਦਰਬਾਰ ਸਾਹਿਬ: ਰਾਕੇਸ਼ ਟਿਕੈਤ

11 ਤਾਰੀਖ਼ ਨੂੰ ਸਾਰੇ ਹੀ ਕਿਸਾਨ ਢੋਲਾਂ ਦੇ ਨਾਲ ਘਰ ਵਾਪਸੀ

ਉਨ੍ਹਾਂ ਕਿਹਾ ਕਿ 300 ਸਾਲ ਬਾਅਦ ਖੋਇਆ ਹੋਇਆ ਇੱਕ ਪਰਿਵਾਰ ਆਪਸ ਵਿੱਚ ਮਿਲਿਆ, ਬਾਕੀ ਰਹੀ ਗੱਲ ਲੜਾਈ ਦੀ ਇਸ 'ਚ ਤਾਂ ਹਾਰ ਜਿੱਤ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਵੀ ਬਣਾ ਲਈ ਜਾਵੇਗੀ। ਇਸੇ ਤਰ੍ਹਾਂ ਇੱਕਜੁੱਟ ਹੋਕੇ ਹੀ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ 11 ਤਾਰੀਖ਼ ਨੂੰ ਸਾਰੇ ਹੀ ਕਿਸਾਨ ਢੋਲਾਂ ਦੇ ਨਾਲ ਘਰ ਵਾਪਸੀ ਕਰਨਗੇ ਪਰ ਘਰ ਜਾਣ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਣਗੇ। ਉਨ੍ਹਾਂ ਕਿਹਾ ਕਿ 11 ਤਾਰੀਖ਼ ਨੂੰ ਲੋਕ ਖੁਸ਼ੀ ਮਨਾ ਕੇ ਇੱਥੋਂ ਜਾਣਗੇ। ਉਨ੍ਹਾਂ ਕਿਹਾ ਕਿ ਜੋ ਬਾਰਡਰਾਂ ਤੇ ਮੋਰਚੇ ਲੱਗੇ ਹੋਏ ਹਨ ਉਹ ਹਟਾਏ ਜਾਣਗੇ ਪਰ ਟੋਲ ਪਲਾਜੇ ਇਸ ਤੋਂ ਦੋ ਦਿਨ ਬਾਅਦ ਖੋਲੇ ਜਾਣਗੇ।

ਇਹ ਵੀ ਪੜ੍ਹੋ:ਅੰਦੋਲਨ ਮੁਲਤਵੀ: ਕਿਸਾਨਾਂ ਦੀ ਫ਼ਤਿਹ, ਈਟੀਵੀ ਨਾਲ ਖ਼ਾਸ ਗੱਲਬਾਤ

Last Updated :Dec 9, 2021, 6:52 PM IST

ABOUT THE AUTHOR

...view details