ਪੰਜਾਬ

punjab

ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ, ਤਿੰਨ ਜਵਾਨ ਜ਼ਖਮੀ

By

Published : Oct 20, 2021, 12:44 PM IST

Updated : Oct 20, 2021, 6:05 PM IST

ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ

ਮੁਕਾਬਲੇ ਦੌਰਾਨ ਸੁਰੱਖਿਆ ਬਲ ਦੇ ਤਿੰਨ ਜਵਾਨ ਜ਼ਖ਼ਮੀ ਹੋਏ ਹਨ। ਇਲਾਕੇ 'ਚ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ। ਇਸ ਤੋਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੋਪੀਆਂ ਜ਼ਿਲ੍ਹੇ ਦੇ ਦ੍ਰਗੜ (Dragad) ਇਲਾਕੇ ਵਿੱਚ ਦੋ ਤੋਂ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ।

ਸ਼੍ਰੀਨਗਰ: ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ (Shopian district) ਵਿੱਚ ਬੁੱਧਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਮੁੱਠਭੇੜ ਹੋਈ। ਜਿਸ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਮੁਕਾਬਲੇ ਦੌਰਾਨ ਸੁਰੱਖਿਆ ਬਲ ਦੇ ਤਿੰਨ ਜਵਾਨ ਜ਼ਖ਼ਮੀ ਹੋਏ ਹਨ। ਇਲਾਕੇ 'ਚ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ।

ਇਸ ਤੋਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੋਪੀਆਂ ਜ਼ਿਲ੍ਹੇ ਦੇ ਦ੍ਰਗੜ (Dragad) ਇਲਾਕੇ ਵਿੱਚ ਦੋ ਤੋਂ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ, ਫ਼ੌਜ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਅੱਜ ਸਵੇਰੇ ਦ੍ਰਗੜ ਪਿੰਡ ਦੇ ਚੀਰਬਾਗ ਇਲਾਕੇ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ, ਜਦ ਸੁਰੱਖਿਆ ਬਲ ਸ਼ੱਕੀ ਸਥਾਨ 'ਤੇ ਪਹੁੰਚੇ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ' ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਮੁੱਠਭੇੜ ਸ਼ੁਰੂ ਹੋ ਗਈ।

ਦੱਸ ਦਈਏ ਕਿ ਦ੍ਰਗੜ ਪਿੰਡ ਉਹੀ ਖੇਤਰ ਹੈ ਜਿੱਥੇ 1 ਅਪ੍ਰੈਲ 2018 ਨੂੰ ਹੋਏ ਮੁਕਾਬਲੇ ਵਿੱਚ ਸੱਤ ਅੱਤਵਾਦੀ ਮਾਰੇ ਗਏ ਸੀ। ਭਾਰਤੀ ਫ਼ੌਜ ਨੇ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਲੈਫਟੀਨੈਂਟ ਉਮਰ ਫਯਾਜ਼ ਪਰੇਰੇ ਦੀ ਹੱਤਿਆ ਦਾ ਬਦਲਾ ਲਿਆ ਸੀ, ਜਿਨ੍ਹਾਂ ਦੀ ਗੋਲੀਆਂ ਨਾਲ ਲਥਪਥ ਲਾਸ਼ 2017 ਵਿੱਚ ਸ਼ੋਪੀਆਂ ਵਿੱਚ ਮਿਲੀ ਸੀ।

ਇਹ ਵੀ ਪੜੋ: ਬੀ.ਐੱਸ.ਐੱਫ. ਤੇ ਕਾਊਂਟਰ ਇੰਟੈਲੀਜੈਂਸ ਵਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਮਿਲੀ ਵੱਡੀ ਸਫਲਤਾ

ਮਾਮਲੇ ਸਬੰਧੀ ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਸ਼ੌਪੀਆਂ ਮੁੱਠਭੇੜ ਚ ਮਾਰੇ ਗਏ ਅੱਤਵਾਦੀਆਂ ਚੋਂ ਇੱਕ ਦੀ ਪਛਾਣ ਆਦਿਲ ਆਹ ਵਾਨੀ ਦੇ ਤੌਰ ’ਚ ਹੋਈ ਹੈ, ਜੋ 7/2020 ਤੋਂ ਐਕਟਿਵ ਹੈ। ਉਹ ਪੁਲਵਾਮਾ ਚ ਇੱਕ ਗਰੀਬ ਮਜਦੂਰ ਦੀ ਹੱਤਿਆ ’ਚ ਵੀ ਸ਼ਾਮਲ ਸੀ। 2 ਹਫਤੇ ’ਚ ਹੁਣ ਤੱਕ 15 ਅੱਤਵਾਦੀਆਂ ਨੂੰ ਢੇਰ ਕੀਤਾ ਜਾ ਚੁੱਕਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੋਪੀਆਂ ਜ਼ਿਲੇ ਦੇ ਦਰਾਗੜ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਹ ਕਾਰਵਾਈ ਮੁੱਠਭੇੜ ਵਿੱਚ ਬਦਲ ਗਈ ਜਦੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ। ਫੋਰਸ ਨੇ ਗੋਲੀਬਾਰੀ ਦਾ ਮੁੰਹਤੋੜਵਾਂ ਜਵਾਬ ਵੀ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਨਾਲ ਜੁੜੇ ਸੰਗਠਨ 'ਦਿ ਰੇਜਿਸਟੈਂਸ ਫਰੰਟ' (TRF) ਦੇ ਦੋ ਅੱਤਵਾਦੀ ਮਾਰੇ ਗਏ। ਇਸ ਕਾਰਵਾਈ ਵਿੱਚ ਤਿੰਨ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋਏ ਹਨ। ਪੁਲਿਸ ਦੇ ਇੰਸਪੈਕਟਰ ਜਨਰਲ ਕੁਮਾਰ ਨੇ ਟਵੀਟ ਕੀਤਾ, "ਇੱਕ ਅੱਤਵਾਦੀ ਮਾਰਿਆ ਗਿਆ, ਜਿਸਦੀ ਪਛਾਣ ਆਦਿਲ ਵਾਨੀ ਵਜੋਂ ਹੋਈ, ਜੋ ਜੁਲਾਈ 2020 ਤੋਂ ਸਰਗਰਮ ਸੀ, ਦੋ ਹਫਤਿਆਂ ਵਿੱਚ ਹੁਣ ਤੱਕ 15 ਅੱਤਵਾਦੀ ਮਾਰੇ ਜਾ ਚੁੱਕੇ ਹਨ।"

ਕੁਮਾਰ ਨੇ ਟਵੀਟ ਕੀਤਾ, 'ਆਦਿਲ ਵਾਨੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਤਰਖਾਣ ਸਾਕਰ ਦੇ ਕਤਲ ਵਿੱਚ ਸ਼ਾਮਲ ਸੀ। ਆਦਿਲ ਸ਼ੋਪੀਆਂ ਜ਼ਿਲ੍ਹੇ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਟੀਆਰਐਫ ਦਾ ਕਮਾਂਡਰ ਸੀ। ਇਸ ਦੌਰਾਨ, ਕਸ਼ਮੀਰ ਖੇਤਰ ਪੁਲਿਸ ਨੇ ਹਾਲਾਂਕਿ ਇੱਕ ਹੋਰ ਟਵੀਟ ਵਿੱਚ ਸਪੱਸ਼ਟ ਕੀਤਾ ਕਿ ਤਰਖਾਣ ਦਾ ਨਾਂ ਸਗੀਰ ਅਹਿਮਦ ਅੰਸਾਰੀ ਸੀ। ਅੰਸਾਰੀ ਦੀ ਸ਼ਨੀਵਾਰ ਨੂੰ ਦੱਖਣੀ ਕਸ਼ਮੀਰ ਦੇ ਇੱਕ ਪਿੰਡ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿੱਥੇ ਉਹ ਪਿਛਲੇ ਕੁਝ ਸਾਲਾਂ ਤੋਂ ਤਰਖਾਣ ਦਾ ਕੰਮ ਕਰ ਰਿਹਾ ਸੀ। ਉਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਵਸਨੀਕ ਸੀ।

Last Updated :Oct 20, 2021, 6:05 PM IST

ABOUT THE AUTHOR

...view details