ਪੰਜਾਬ

punjab

Assembly Elections: ਤ੍ਰਿਪੁਰਾ 'ਚ 16 ਫਰਵਰੀ, ਤੇ ਨਾਗਾਲੈਂਡ, ਮੇਘਾਲਿਆ 'ਚ 27 ਫਰਵਰੀ ਨੂੰ ਹੋਣਗੀਆਂ ਚੋਣਾਂ, 2 ਮਾਰਚ ਨੂੰ ਆਉਣਗੇ ਨਤੀਜੇ

By

Published : Jan 18, 2023, 5:34 PM IST

Updated : Jan 18, 2023, 6:38 PM IST

Election commission announces date of assembly election

ਚੋਣ ਕਮਿਸ਼ਨ ਨੇ ਮੇਘਾਲਿਆ, ਨਾਗਾਲੈਂਡ ਅਤੇ ਤ੍ਰਿਪੁਰਾ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫਰਵਰੀ ਅਤੇ ਤ੍ਰਿਪੁਰਾ ਵਿੱਚ 16 ਫਰਵਰੀ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ਦੇ ਨਤੀਜੇ 2 ਮਾਰਚ ਨੂੰ ਐਲਾਨੇ ਜਾਣਗੇ।

ਨਵੀਂ ਦਿੱਲੀ—ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਮੇਘਾਲਿਆ, ਨਾਗਾਲੈਂਡ ਅਤੇ ਤ੍ਰਿਪੁਰਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਰਾਹੀਂ ਇਨ੍ਹਾਂ ਤਿੰਨਾਂ ਸੂਬਿਆਂ ਦੀਆਂ ਚੋਣਾਂ ਦੀਆਂ ਤਰੀਕਾਂ ਐਲਾਨੀਆਂ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਾਂ ਪੈਣਗੀਆਂ ਜਦਕਿ ਤ੍ਰਿਪੁਰਾ ਵਿੱਚ 16 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਵੋਟਾਂ ਦੇ ਨਤੀਜੇ 2 ਮਾਰਚ ਨੂੰ ਐਲਾਨੇ ਜਾਣਗੇ।

ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਤਿੰਨੋਂ ਰਾਜਾਂ ਵਿੱਚ ਮਹਿਲਾ ਵੋਟਰਾਂ ਦੀ ਹਿੱਸੇਦਾਰੀ ਵਧੀ ਹੈ। ਤਿੰਨਾਂ ਰਾਜਾਂ ਵਿੱਚ ਚੋਣਾਂ ਦੌਰਾਨ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ ਹੈ। ਚੋਣ ਕਮਿਸ਼ਨ ਤਿੰਨਾਂ ਰਾਜਾਂ ਵਿੱਚ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ 18 ਸਾਲ ਦੇ 2.28 ਲੱਖ ਨਵੇਂ ਵੋਟਰ ਵੀ ਇਸ ਚੋਣ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਤਿੰਨਾਂ ਰਾਜਾਂ ਵਿੱਚ 10,000 17 ਸਾਲ ਦੇ ਨੌਜਵਾਨਾਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ, ਜਿਨ੍ਹਾਂ ਨੂੰ 18 ਸਾਲ ਦੇ ਹੋਣ ਤੋਂ ਬਾਅਦ ਹੀ ਵੋਟਰ ਕਾਰਡ ਅਤੇ ਸੁਆਗਤੀ ਕਿੱਟਾਂ ਦਿੱਤੀਆਂ ਜਾਣਗੀਆਂ।

ਮੇਘਾਲਿਆ ਵਿੱਚ ਹਨ 60 ਵਿਧਾਨ ਸਭਾ ਸੀਟਾਂ: ਮੇਘਾਲਿਆ ਵਿੱਚ ਕੁੱਲ 60 ਵਿਧਾਨ ਸਭਾ ਸੀਟਾਂ ਹਨ। ਭਾਰਤੀ ਜਨਤਾ ਪਾਰਟੀ ਦੀ ਸਥਿਤੀ ਇੱਥੇ ਕੁਝ ਖਾਸ ਨਹੀਂ ਹੈ। 60 ਵਿਧਾਨ ਸਭਾ ਸੀਟਾਂ ਵਾਲੇ ਮੇਘਾਲਿਆ ਵਿੱਚ ਭਾਜਪਾ ਕੋਲ 9.6 ਫੀਸਦੀ ਵੋਟ ਸ਼ੇਅਰ ਨਾਲ ਸਿਰਫ਼ 2 ਸੀਟਾਂ ਹਨ। ਦੂਜੇ ਪਾਸੇ ਲੋਕ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਕੁੱਲ ਦੋ ਲੋਕ ਸਭਾ ਸੀਟਾਂ ਹਨ। ਇੱਕ ਸੀਟ ਕਾਂਗਰਸ ਅਤੇ ਇੱਕ ਸੀਟ ਨੈਸ਼ਨਲ ਪੀਪਲਜ਼ ਪਾਰਟੀ ਕੋਲ ਹੈ।

ਨਾਗਾਲੈਂਡ ਵਿੱਚ ਵੀ ਮਜ਼ਬੂਤ ​​ਨਹੀਂ ਹੈ ਭਾਜਪਾ:ਉੱਤਰ ਪੂਰਬ ਦੇ ਇੱਕ ਹੋਰ ਰਾਜ ਨਾਗਾਲੈਂਡ ਵਿੱਚ ਭਾਜਪਾ ਦੀ ਸਿਆਸੀ ਸਥਿਤੀ ਬਹੁਤੀ ਖਾਸ ਨਹੀਂ ਹੈ। ਇੱਥੇ 15.3 ਫੀਸਦੀ ਵੋਟ ਸ਼ੇਅਰ ਨਾਲ ਭਾਜਪਾ ਕੋਲ 60 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ਼ 12 ਹਨ। ਹਾਲਾਂਕਿ ਤ੍ਰਿਪੁਰਾ 'ਚ ਭਾਜਪਾ ਦੀ ਸਥਿਤੀ ਕਾਫੀ ਬਿਹਤਰ ਹੈ। ਇੱਥੇ ਦੋ ਲੋਕ ਸਭਾ ਸੀਟਾਂ ਹਨ ਅਤੇ ਦੋਵੇਂ ਭਾਜਪਾ ਕੋਲ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਵਿੱਚ ਵੀ ਭਾਜਪਾ ਕੋਲ ਬਹੁਮਤ ਹੈ। 60 'ਚੋਂ 36 ਸੀਟਾਂ 'ਤੇ ਭਾਜਪਾ ਦਾ ਕਬਜ਼ਾ ਹੈ।

ਤਿੰਨ ਰਾਜਾਂ ਵਿੱਚ ਮੁੱਖ ਮੰਤਰੀ ਕੌਣ?ਨਾਗਾਲੈਂਡ ਵਿੱਚ ਮੁੱਖ ਮੰਤਰੀ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਦੇ ਨੇਤਾ ਨੇਫੀਯੂ ਰੀਓ ਹਨ। ਤ੍ਰਿਪੁਰਾ ਵਿੱਚ ਮੁੱਖ ਮੰਤਰੀ ਭਾਜਪਾ ਦੇ ਨੇਤਾ ਮਾਨਿਕ ਸਾਹਾ ਹਨ। ਮੇਘਾਲਿਆ ਵਿੱਚ ਮੁੱਖ ਮੰਤਰੀ ਐਨਪੀਪੀ ਦੇ ਕੋਨਰਾਡ ਸੰਗਮਾ ਹਨ।

ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਤਿੰਨੋਂ ਰਾਜਾਂ ਵਿੱਚ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਕਮਿਸ਼ਨ ਨੇ ਉੱਤਰ-ਪੂਰਬ ਦੇ ਇਨ੍ਹਾਂ ਤਿੰਨ ਚੋਣ ਰਾਜਾਂ ਵਿੱਚ ਚਾਰ ਦਿਨ੍ਹਾਂ ਦਾ ਦੌਰਾ ਕੀਤਾ ਸੀ। ਇਸ ਦੌਰੇ ਵਿੱਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਨਾਲ ਦੋਵੇਂ ਕਮਿਸ਼ਨਰ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਵੀ ਮੌਜੂਦ ਸਨ। ਮੁੱਖ ਚੋਣ ਕਮਿਸ਼ਨਰ ਨੇ ਤਿੰਨਾਂ ਰਾਜਾਂ ਦੇ ਮੁੱਖ ਸਕੱਤਰਾਂ, ਪੁਲਿਸ ਡਾਇਰੈਕਟਰ ਜਨਰਲਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਕੀਤੀਆਂ।

ਜਾਣਕਾਰੀ ਮੁਤਾਬਿਕ ਚੋਣ ਕਮਿਸ਼ਨ ਦੇ ਅਧਿਕਾਰੀ 11 ਜਨਵਰੀ ਨੂੰ ਤ੍ਰਿਪੁਰਾ ਪਹੁੰਚੇ ਸਨ। ਇੱਥੋਂ ਨਾਗਾਲੈਂਡ ਅਤੇ ਅੰਤ ਵਿੱਚ ਮੇਘਾਲਿਆ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ:ਤੇਜਸਵੀ ਸੂਰਿਆ ਨੇ ਖੋਲ੍ਹਿਆ IndiGo ਜਹਾਜ਼ ਦਾ ਐਂਮਰਜੈਂਸੀ ਦਰਵਾਜਾ? ਕਾਂਗਰਸ ਲੀਡਰਾਂ ਨੇ ਚੁੱਕੇ ਸਵਾਲ

Last Updated :Jan 18, 2023, 6:38 PM IST

ABOUT THE AUTHOR

...view details