ਪੰਜਾਬ

punjab

Earthquake : ਲੱਦਾਖ ਦੇ ਕਾਰਗਿਲ ਵਿੱਚ ਭੂਚਾਲ ਦੇ ਝਟਕੇ

By

Published : Jul 4, 2023, 9:23 AM IST

ਲੱਦਾਖ ਦੇ ਕਾਰਗਿਲ ਵਿੱਚ 4.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸਵੇਰੇ 7.38 ਵਜੇ ਆਏ ਭੂਚਾਲ ਦਾ ਕੇਂਦਰ ਕਾਰਗਿਲ ਤੋਂ 401 ਕਿਲੋਮੀਟਰ ਉੱਤਰ ਵੱਲ ਸੀ। ਹਾਲਾਂਕਿ, ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

Earthquake tremors felt in Ladakh and Karigal, magnitude 4.7 on Richter scale
Earthquake : ਲੱਦਾਖ ਤੇ ਕਰੀਗਲ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 4.7 ਕੀਤੀ ਦਰਜ

ਕਾਰਗਿਲ :ਮੰਗਲਵਾਰ ਦੀ ਸਵੇਰ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਅੱਜ ਸਵੇਰੇ 7.38 ਵਜੇ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 4.7 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਅੱਜ ਸਵੇਰੇ 07:38:12 'ਤੇ ਲੱਦਾਖ 'ਚ ਭੂਚਾਲ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.7 ਮਾਪੀ ਗਈ ਹੈ। ਇਸ ਭੂਚਾਲ ਦਾ ਕੇਂਦਰ ਕਾਰਗਿਲ ਤੋਂ 401 ਕਿਲੋਮੀਟਰ ਦੂਰ ਉੱਤਰ ਦਿਸ਼ਾ ਵਿੱਚ 150 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਇਸ ਭੂਚਾਲ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

20 ਸਕਿੰਟ ਤੱਕ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ: ਇਸ ਤੋਂ ਪਹਿਲਾਂ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਦਿੱਲੀ ਅਤੇ ਯੂਪੀ ਦੇ ਕੁਝ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਕਰੀਬ 20 ਸਕਿੰਟ ਤੱਕ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਮਈ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਜੰਮੂ-ਕਸ਼ਮੀਰ ਦੱਸਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਵਿੱਚ ਇੱਕ ਉੱਚ ਜੋਖਮ ਭੂਚਾਲ ਖੇਤਰ ਹੈ, ਇਸ ਲਈ ਭੂਚਾਲ ਦਾ ਪ੍ਰਭਾਵ ਆਲੇ-ਦੁਆਲੇ ਦੇ ਖੇਤਰਾਂ ਵਿੱਚ ਦੇਖਿਆ ਗਿਆ।

ਜੂਨ ਵਿੱਚ 24 ਘੰਟਿਆਂ ਵਿੱਚ ਛੇ ਵਾਰ ਕੰਬੀ ਧਰਤੀ :ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਕਈ ਭੂਚਾਲ ਆਏ ਸਨ। ਜਾਣਕਾਰੀ ਮੁਤਾਬਕ 17-18 ਜੂਨ ਨੂੰ ਯਾਨੀ ਕਰੀਬ 24 ਘੰਟਿਆਂ 'ਚ ਧਰਤੀ 6 ਵਾਰ ਕੰਬ ਗਈ। ਜਾਣਕਾਰੀ ਮੁਤਾਬਕ 18 ਜੂਨ ਨੂੰ ਸਵੇਰੇ 8.28 ਵਜੇ ਲੱਦਾਖ ਦੇ ਲੇਹ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 4.3 ਸੀ।

17 ਜੂਨ ਦੀ ਦੁਪਹਿਰ ਨੂੰ ਮਹਿਸੁਸ ਕੀਤੇ ਸਨ ਭੂਚਾਲ ਦੇ ਝਟਕੇ :ਜੰਮੂ-ਕਸ਼ਮੀਰ 'ਚ 17 ਜੂਨ ਨੂੰ ਦੁਪਹਿਰ 2:30 ਵਜੇ ਭੂਚਾਲ ਆਇਆ ਸੀ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.0 ਮਾਪੀ ਗਈ ਸੀ। ਇਸ ਦਾ ਕੇਂਦਰ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ 5 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਇਸ ਤੋਂ ਬਾਅਦ ਲੇਹ 'ਚ ਭੂਚਾਲ ਦੇ ਦੂਜੇ ਝਟਕੇ ਮਹਿਸੂਸ ਕੀਤੇ ਗਏ, ਜੋ 17 ਜੂਨ ਦੀ ਰਾਤ ਨੂੰ 09:44 'ਤੇ ਇਸ ਦੀ ਤੀਬਰਤਾ 4.5 ਨਾਲ ਆਇਆ। ਇਸ ਭੂਚਾਲ ਦਾ ਕੇਂਦਰ ਲੇਹ 'ਚ ਕਰੀਬ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਦੂਜੇ ਪਾਸੇ ਤੀਜੇ ਭੂਚਾਲ ਦੀ ਗੱਲ ਕਰੀਏ ਤਾਂ ਇਹ ਜੰਮੂ-ਕਸ਼ਮੀਰ ਦੇ ਡੋਡਾ 'ਚ ਅਗਲੇ 11 ਮਿੰਟ ਬਾਅਦ ਯਾਨੀ ਸਵੇਰੇ 9.55 'ਤੇ ਆਇਆ, ਜਿਸ ਦੀ ਤੀਬਰਤਾ 4.4 ਮਾਪੀ ਗਈ।

ਲੇਹ ਤੋਂ ਕਟੜਾ ਤੱਕ ਝਟਕੇ :ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਐਤਵਾਰ ਤੜਕੇ 2.16 ਵਜੇ ਉੱਤਰ-ਪੂਰਬੀ ਲੇਹ 'ਚ 4.1 ਦੀ ਤੀਬਰਤਾ ਵਾਲਾ ਚੌਥਾ ਭੂਚਾਲ ਮਹਿਸੂਸ ਕੀਤਾ ਗਿਆ। ਇਸ ਤੋਂ ਬਾਅਦ ਐਤਵਾਰ ਤੜਕੇ 3.50 ਵਜੇ ਜੰਮੂ-ਕਸ਼ਮੀਰ ਦੇ ਕਟੜਾ 'ਚ ਪੰਜਵਾਂ ਅਤੇ ਆਖਰੀ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ ਫਿਰ 4.1 ਸੀ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਝਟਕਿਆਂ ਕਾਰਨ ਕੋਈ ਨੁਕਸਾਨ ਨਹੀਂ ਹੋਇਆ।

ABOUT THE AUTHOR

...view details