ਪੰਜਾਬ

punjab

ਵਡੋਦਰਾ ਪਹੁੰਚੇ ਕੇਜਰੀਵਾਲ ਸਾਹਮਣੇ ਲੱਗੇ ਮੋਦੀ ਦੇ ਨਾਅਰੇ ਤਾਂ ਇਹ ਸੀ ਰਿਐਕਸ਼ਨ !

By

Published : Sep 20, 2022, 2:14 PM IST

Updated : Sep 20, 2022, 3:36 PM IST

Arvind Kejriwal greeted with Modi Modi chants
ਕੇਜਰੀਵਾਲ ਸਾਹਮਣੇ ਮੋਦੀ ਮੋਦੀ ਦੇ ਨਾਅਰੇ

ਵਡੋਦਰਾ ਵਿਖੇ ਏਅਰਪੋਰਟ ਉੱਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਮਣੇ ਮੋਦੀ ਮੋਦੀ ਦੇ ਨਾਅਰੇ ਲੱਗੇ ਜਿਸਦੇ ਜਵਾਬ ਵੱਜੋਂ ਆਪ ਸਮਰਥਕਾਂ ਵੱਲੋਂ ਕੇਜਰੀਵਾਲ ਕੇਜਰੀਵਾਲ ਦੇ ਨਾਅਰੇ ਲਗਾਏ ਗਏ।

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਵਿਖੇ ਇੱਕ ਦਿਨੀਂ ਦੌਰੇ ਉੱਤੇ ਗਏ ਹਨ। ਇਸ ਦੌਰਾਨ ਉਹ ਵਡੋਦਰਾ ਵਿੱਚ ਇੱਕ ਟਾਉਨ ਹਾਲ ਬੈਠਕ ਨੂੰ ਸਬੰਧੋਨ ਕਰਨਗੇ।




ਦੱਸ ਦਈਏ ਕਿ ਵਡੋਦਰਾ ਵਿਖੇ ਪਹੁੰਚੇ ਕੇਜਰੀਵਾਲ ਜਿਵੇਂ ਹੀ ਏਅਰਪੋਰਟ ਉੱਥੇ ਪਹੁੰਚੇ ਤਾਂ ਉਨ੍ਹਾਂ ਦੇ ਸਾਹਮਣੇ ਕੁਝ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਕੇਜਰੀਵਾਲ-ਕੇਜਰੀਵਾਲ ਦੇ ਨਾਅਰੇ ਲਾਏ। ਮੋਦੀ-ਮੋਦੀ ਦੇ ਨਾਅਰਿਆਂ ਤੋਂ ਬਾਅਦ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਫੀ ਸਹਿਜ ਨਜ਼ਰ ਆਏ ਅਤੇ ਮੁਸਕਰਾ ਕੇ ਲੋਕਾਂ ਦਾ ਸਵਾਗਤ ਕੀਤਾ।

ਜਾਣਕਾਰੀ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਇੱਕ ਦਿਨਾ ਦੌਰੇ 'ਤੇ ਪਹੁੰਚੇ ਹੋਏ ਹਨ। ਇੱਥੇ ਉਹ ਵਡੋਦਰਾ ਵਿੱਚ ਇੱਕ 'ਟਾਊਨ ਹਾਲ' ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਚੱਲਦੇ ਉਹ ਵਡੋਦਰਾ ਏਅਰਪੋਰਟ ਪਹੁੰਚੇ ਸਨ ਅਤੇ ਜਿਵੇਂ ਹੀ ਉਹ ਏਅਰਪੋਰਟ ਤੋਂ ਬਾਹਰ ਆਏ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਤੁਹਾਨੂੰ ਦੱਸ ਦਈਏ ਕਿ ਗੁਜਰਾਤ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਆਮ ਆਦਮੀ ਪਾਰਟੀ ਹੁਣ ਪੰਜਾਬ ਤੋਂ ਬਾਅਦ ਗੁਜਰਾਤ ਵਿੱਚ ਵੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜੋੇ:ਅੰਮ੍ਰਿਤਸਰ ਪਹੁੰਚੇ ਅਨੁਰਾਗ ਠਾਕੁਰ ਬੋਲੇ, 'ਕੱਟੜ ਭ੍ਰਿਸ਼ਟਾਚਾਰੀ ਹੈ ਅਰਵਿੰਦ ਕੇਜਰੀਵਾਲ'

Last Updated :Sep 20, 2022, 3:36 PM IST

ABOUT THE AUTHOR

...view details