ਪੰਜਾਬ

punjab

ਟਿੱਕ ਟੌਕ ਸਟਾਰ ਸੋਨਾਲੀ ਫੋਗਾਟ ਨੂੰ ਲੋਕਾਂ ਨੇ ਨਕਾਰਿਆ

By

Published : Oct 24, 2019, 4:28 PM IST

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਭਾਜਪਾ ਉਮੀਦਵਾਰ ਟਿੱਕ ਟੌਕ ਸਟਾਰ ਸੋਨਾਲੀ ਫੋਗਾਟ ਭਾਜਪਾ ਨੂੰ ਜਿੱਤ ਦਵਾਉਣ 'ਚ ਕਾਮਯਾਬ ਹੋ ਸਕਦੀ ਹੈ, ਪਰ ਹਰਿਆਣਾ ਦੀ ਆਦਮਪੁਰ ਸੀਟ ਤੋਂ ਖੜੀ ਟਿੱਕ ਟੌਕ ਸਟਾਰ ਸੋਨਾਲੀ ਫੋਗਾਟ ਨੂੰ ਕਾਂਗਰਸ ਤੋਂ ਕਰਾਰੀ ਹਾਰ ਮਿਲੀ ਹੈ।

ਫ਼ੋਟੋ।

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਭਾਜਪਾ ਉਮੀਦਵਾਰ ਟਿੱਕ ਟੌਕ ਸਟਾਰ ਸੋਨਾਲੀ ਫੋਗਾਟ ਤੇ ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਵਿਚਕਾਰ ਨੇੜਲਾ ਮੁਕਾਬਲਾ ਹੋਵੇਗਾ। ਪਰ ਹਰਿਆਣਾ ਦੀ ਆਦਮਪੁਰ ਸੀਟ ਤੋਂ ਖੜੀ ਟਿੱਕ ਟੌਕ ਸਟਾਰ ਸੋਨਾਲੀ ਫੋਗਾਟ ਨੂੰ ਕਾਂਗਰਸ ਤੋਂ ਕਰਾਰੀ ਹਾਰ ਮਿਲੀ ਹੈ। ਭਾਜਪਾ ਵੱਲੋਂ ਲੋਕਾਂ ਨੂੰ ਲੁਭਾਉਣ ਲਈ ਚੋਣ ਮੈਦਾਨ 'ਚ ਉਤਾਰੇ ਚਰਚਿਤ ਚਿਹਰੇ ਵੀ ਉਨ੍ਹਾਂ ਨੂੰ ਜਿੱਤ ਦਵਾਉਣ 'ਚ ਕਾਮਯਾਬ ਨਹੀਂ ਹੋਏ ਹਨ।

ਵੀਡੀਓ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਿੱਕ ਟੌਕ ਸਟਾਰ ਸੋਨਾਲੀ ਫੋਗਾਟ ਨੇ ਕਿਹਾ ਕਿ ਉਹ ਲੋਕਾਂ ਦੇ ਕੰਮਾਂ 'ਚ ਉਨ੍ਹਾਂ ਦੀ ਮਦਦ ਕਰਦੀ ਰਹੇਗੀ ਤਾਂ ਜੋ ਅਗਲੀ ਵਾਰ ਉਹ 70,000 ਤੋਂ ਵੱਧ ਵੋਟਾਂ ਹਾਸਲ ਕਰ ਸਕੇ। ਸੋਨਾਲੀ ਫੋਗਾਟ ਨੇ ਕਿਹਾ ਕਿ ਉਨ੍ਹਾਂ ਮਹਿਜ਼ 10 ਦਿਨ ਹੀ ਲੋਕਾਂ ਵਿੱਚ ਪ੍ਰਚਾਰ ਕੀਤਾ ਹੈ, ਜਿਸ ਸਦਕਾ ਲੋਕਾਂ ਨੇ ਉਨ੍ਹਾਂ ਨੂੰ 35,000 ਵੋਟਾਂ ਪਾਇਆ। ਉਨ੍ਹਾਂ ਕਿਹਾ ਕਿ ਇਹ ਹੀ ਮੇਰੀ ਜਿੱਤ ਹੈ, ਜੋ ਲੋਕਾਂ ਨੇ ਉਸ 'ਤੇ ਵਿਸ਼ਵਾਸ ਵਿਖਾਇਆ ਹੈ।

Intro:Body:

Title *:


Conclusion:

ABOUT THE AUTHOR

...view details