ਪੰਜਾਬ

punjab

IMA ਦੇ ਸੱਦੇ 'ਤੇ ਦੇਸ਼ ਭਰ ਦੇ ਡਾਕਟਰਾਂ ਨੇ ਕੀਤੀ ਹੜਤਾਲ, ਪੰਜਾਬ 'ਚ ਵੀ ਵੇਖਣ ਨੂੰ ਮਿਲਿਆ ਅਸਰ

By

Published : Dec 11, 2020, 2:23 PM IST

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਮੈਂਬਰਾਂ ਤੇ ਦੇਸ਼ ਭਰ 'ਚ ਡਾਕਟਰਾਂ ਨੇ ਹੜਤਾਲ ਕੀਤੀ ਹੈ। ਇਹ ਹੜਤਾਲ ਕੇਂਦਰ ਵੱਲੋਂ ਜੂਨੀਅਰ ਆਯੁਰਵੈਦਿਕ ਡਾਕਟਰਾਂ ਨੂੰ ਐਲੋਪੈਥਿਕ ਸਰਜਰੀ ਕਰਨ ਦੀ ਆਗਿਆ ਦਿੱਤੇ ਜਾਣ ਨੂੰ ਲੈ ਕੇ ਕੀਤਾ ਗਿਆ ਹੈ। ਡਾਕਟਰਾਂ ਨੇ ਕੇਂਦਰ ਸਰਕਾਰ ਨੂੰ ਆਪਣਾ ਇਹ ਆਦੇਸ਼ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਕੜੀ 'ਚ ਅੰਮ੍ਰਿਤਸਰ ਦੇ ਆਯੁਰਵੈਦਿਕ ਡਾਕਟਰਾਂ ਨੇ ਆਈਐਮਏ ਦਾ ਸਮਰਥਨ ਕੀਤਾ ਹੈ।

ਆਈਐਮਏ ਸਣੇ ਦੇਸ਼ ਭਰ 'ਚ ਡਾਕਟਰਾਂ ਨੇ ਕੀਤੀ ਹੜਤਾਲ
ਆਈਐਮਏ ਸਣੇ ਦੇਸ਼ ਭਰ 'ਚ ਡਾਕਟਰਾਂ ਨੇ ਕੀਤੀ ਹੜਤਾਲ

ਨਵੀਂ ਦਿੱਲੀ :ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਸਧਾਰਣ ਸਰਜਰੀ ਲਈ ਪੋਸਟ ਗ੍ਰੈਜੂਏਟ ਡਿਗਰੀ ਧਾਰਕ ਆਯੁਰਵੈਦ ਦੇ ਡਾਕਟਰਾਂ ਦੀ ਆਗਿਆ ਦੇਣ ਸੰਬੰਧੀ ਇਕ ਸਰਕਾਰੀ ਨੋਟੀਫਿਕੇਸ਼ਨ ਦੇ ਵਿਰੁੱਧ ਅੱਜ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਡਾਕਟਰਾਂ ਨੇ ਇਸ ਆਈਐਮਏ ਦਾ ਸਮਰਥਨ ਕਰਦਿਆਂ ਹੜਤਾਲ ਕੀਤੀ ਹੈ।

ਇਸ ਹੜਤਾਲ ਦਾ ਅਸਰ ਪ੍ਰਾਈਵੇਟ ਹਸਪਤਾਲਾਂ, ਡਾਇਗਨੌਸਟਿਕ ਸੈਂਟਰ, ਪੈਥੋਲੋਜੀ ਲੈਬਾਂ 'ਚ ਵੇਖਿਆ ਜਾ ਰਿਹਾ ਹੈ। ਇਸ ਹੜਤਾਲ ਦੌਰਾਨ ਐਮਰਜੈਂਸੀ ਅਤੇ ਕੋਵਿਡ-19 ਦੇ ਮਰੀਜ਼ਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਹਨ। ਇਸ ਹੜਤਾਲ ਦਾ ਅਸਰ ਸਰਕਾਰੀ ਹਸਪਤਾਲਾਂ ਵਿੱਚ ਵੀ ਵੇਖਿਆ ਗਿਆ ਹੈ।

ਇਸ ਬਾਰੇ ਬੋਲਦੇ ਹੋਏ ਆਈਐਮਏ ਦੇ ਰਾਸ਼ਟਰੀ ਪ੍ਰਧਾਨ ਡਾ. ਆਰ. ਸ਼ਰਮਾ ਨੇ ਕਿਹਾ, "ਆਧੁਨਿਕ ਦਵਾਈ ਨਿਯੰਤਰਿਤ ਅਤੇ ਖੋਜ ਉੱਤੇ ਅਧਾਰਤ ਹੈ,ਸਾਨੂੰ ਆਯੁਰਵੈਦ ਦੀ ਵਿਰਾਸਤ ਤੇ ਅਮੀਰ ਹੋਣ 'ਤੇ ਮਾਣ ਹੈ, ਪਰ ਦੋਵਾਂ ਨੂੰ ਮਿਲਾਇਆ ਨਹੀਂ ਜਾਣਾ ਚਾਹੀਦਾ ਹੈ। "

ਕਈ ਮੈਡੀਕਲ ਸੰਸਥਾਵਾਂ ਨੇ ਕੀਤਾ ਸਮਰਥਨ

ਅੰਮ੍ਰਿਤਸਰ ਵਿੱਚ ਵੀ ਆਯੁਰਵੈਦਿਕ ਡਾਕਟਰਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਸੱਦੇ ਗਏ ਹੜਪਾਲ ਦਾ ਸਮਰਥਨ ਕੀਤਾ ਹੈ। ਅੰਮ੍ਰਿਤਸਰ ਦੇ ਆਯੁਰਵੈਦਿਕ ਡਾਕਟਰਾਂ ਨੇ ਆਧੁਨਿਕ ਦਵਾਈ ਅਤੇ ਸਰਜੀਕਲ ਪ੍ਰਕਿਰਿਆਵਾਂ ਦਾ ਅਭਿਆਸ ਕਰਨ ਦੇ ਯੋਗ ਬਣਾਉਣ ਦੇ ਕੇਂਦਰ ਦੇ ਹੁਕਮਾਂ ਦਾ ਵਿਰੋਧ ਕੀਤਾ।

ਆਈਐਮਏ ਵੱਲੋਂ ਸੱਦੀ ਗਈ ਇਸ ਹੜਤਾਲ ਦੇ ਸਮਰਥਨ 'ਚ ਕਈ ਮੈਡੀਕਲ ਐਸੋਸੀਏਸ਼ਨ ਤੇ ਮੈਡੀਕਲ ਸੰਗਠਨ ਅੱਗੇ ਆਏ ਹਨ। ਏਮਜ਼ ਦੇ ਰੇਜਿਡੈਂਟ ਡੌਕਟਰਸ ਐਸੋਸੀਏਸ਼ਨ, ਮੌਲਾਣਾ ਅਜ਼ਾਦ ਅਤੇ ਐਫਆਰਡੀਏ ਵਰਗੇ ਹੋਰਨਾਂ ਸੰਗਠਨ ਆਈਐਮਏ ਵੱਲੋਂ ਜਾਰੀ ਕੀਤੇ ਗਏ ਬਿਆਨ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕੇਂਦਰ ਵੱਲੋਂ ਜੂਨੀਅਰ ਆਯੁਰਵੈਦਿਕ ਡਾਕਟਰਾਂ ਨੂੰ ਐਲੋਪੈਥਿਕ ਸਰਜਰੀ ਕਰਨ ਦੀ ਆਗਿਆ ਦਿੱਤੇ ਜਾਣ ਦਾ ਵਿਰੋਧ ਕੀਤਾ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਦੇ ਰਹੇ ਡਾਕਟਰ ਵੀ ਡਿਊਟੀ ਦੌਰਾਨ ਕਾਲੇ ਰਿਬਨ ਪਾ ਕੇ ਰੋਸ ਪ੍ਰਗਟਾਉਂਦੇ ਨਜ਼ਰ ਆਏ।

ABOUT THE AUTHOR

...view details