ਪੰਜਾਬ

punjab

ਲਵ ਮੈਰਿਜ ਤੋਂ ਨਾ-ਖੁਸ਼ ਕੁੜੀ ਦੇ ਪਰਿਵਾਰ ਨੇ ਜਵਾਈ ਅਤੇ ਉਸ ਦੇ ਪਰਿਵਾਰ ਉੱਤੇ ਕੀਤਾ ਜਾਨਲੇਵਾ ਹਮਲਾ

By ETV Bharat Punjabi Team

Published : Jan 21, 2024, 5:59 PM IST

ਤਰਨ ਤਾਰਨ ਵਿਖੇ ਇੱਕ ਪਰਿਵਾਰ ਨੂੰ ਉਹਨਾਂ ਦੀ ਨੂੰਹ ਦੇ ਪੇਕਿਆਂ ਵੱਲੋਂ ਘਰ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ। ਇਸ ਦੀ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ।

Unhappy with the love marriage, the girl's family attacked the son-in-law's family in tarn taran
ਲਵ ਮੈਰਿਜ ਤੋਂ ਨਾ-ਖੁਸ਼ ਕੁੜੀ ਦੇ ਪਰਿਵਾਰ ਨੇ ਜਵਾਈ ਅਤੇ ਉਸ ਦੇ ਪਰਿਵਾਰ ਉੱਤੇ ਕੀਤਾ ਜਾਨਲੇਵਾ ਹਮਲਾ

ਲਵ ਮੈਰਿਜ ਤੋਂ ਨਾ-ਖੁਸ਼ ਕੁੜੀ ਦੇ ਪਰਿਵਾਰ ਨੇ ਜਵਾਈ ਅਤੇ ਉਸ ਦੇ ਪਰਿਵਾਰ ਉੱਤੇ ਕੀਤਾ ਜਾਨਲੇਵਾ ਹਮਲਾ

ਤਰਨ ਤਾਰਨ: ਤਰਨ ਤਾਰਨ ਵਿਖੇ ਇੱਕ ਨੌਜਵਾਨ ਵੱਲੋਂ ਆਪਣੀ ਮਰਜੀ ਨਾਲ ਵਿਆਹ ਕਰਵਾਉਣਾ ਇੰਨਾ ਭਾਰੀ ਪੈ ਰਿਹਾ ਹੈ ਕਿ ਇਸ ਦਾ ਨਤੀਜਾ ਉਸ ਮੁੰਡੇ ਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ। ਦਰਅਸਲ ਮਾਮਲਾ ਕੁੱਟਮਾਰ ਦਾ ਹੈ, ਜਿਥੇ ਤਰਨ ਤਾਰਨ ਦੇ ਇੱਕ ਪਰਿਵਾਰ ਨੂੰ ਉਹਨਾਂ ਦੀ ਨੂੰਹ ਦੇ ਪੇਕਿਆਂ ਵੱਲੋਂ ਘਰ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ। ਇਸ ਦੀ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਸਾਫ ਨਜ਼ਰ ਆਉਂਦਾ ਹੈ ਕਿ ਔਰਤ ਨਾਲ ਕੁੱਟਮਾਰ ਹੋਈ ਹੈ। ਮਾਮਲੇ ਦੀ ਪੁਸ਼ਟੀ ਲਈ ਜਦੋਂ ਸਾਡੇ ਪੱਤਰਕਾਰ ਨੇ ਬਜੁਰਗ ਔਰਤ ਜਸਬੀਰ ਕੌਰ ਪਤਨੀ ਜੈਮਲ ਸਿੰਘ ਵਾਸੀ ਪਿੰਡ ਕੱਲ੍ਹਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਨ੍ਹਾਂ ਦੇ ਬੇਟੇ ਨੇ ਪਿੰਡ ਦੀ ਹੀ ਇਕ ਲੜਕੀ ਨਾਲ ਲਵ ਮੈਰਿਜ ਕਰਵਾਈ ਸੀ।

ਕਥਿਤ ਤੌਰ 'ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ :ਜਿਸ ਕਾਰਨ ਲੜਕੀ ਪਰਿਵਾਰ ਉਨ੍ਹਾਂ ਨਾਲ ਨਾਰਾਜ਼ ਸੀ ਅਤੇ ਇਸੇ ਨਰਾਜਗੀ ਦੇ ਚੱਲਦਿਆਂ ਉਨ੍ਹਾਂ ਦੀ ਮਾਤਾ, ਪਿਤਾ ਅਤੇ ਭਰਾ ਵੱਲੋਂ ਪਹਿਲਾਂ ਵੀ ਉਨ੍ਹਾਂ ਨੂੰ ਕਥਿਤ ਤੌਰ 'ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਰਕੇ ਉਹ ਆਪਣੀ ਜਾਨ ਬਚਾਉਣ ਲਈ ਆਪਣਾ ਘਰ ਛੱਡ ਕੇ ਅੰਮ੍ਰਿਤਸਰ ਕਿਰਾਏ 'ਤੇ ਰਹਿਣ ਲਈ ਮਜਬੂਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣਾ ਘਰ ਛੱਡ ਕੇ ਗਏ ਤਾਂ ਉਨ੍ਹਾਂ ਦੀ ਨੂੰਹ ਦੇ ਮਾਤਾ,ਪਿਤਾ ਅਤੇ ਭਰਾ ਨੇ ਪਿੰਡ ਦੇ ਹੀ ਰਹਿਣ ਵਾਲੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਘਰ ਤੇ ਕਬਜਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਿਸਦੀ ਉਨ੍ਹਾਂ ਪਿੰਡ ਦੇ ਹੀ ਸਰਪੰਚ ਨੂੰ ਇਤਲਾਹ ਦਿੱਤੀ ਅਤੇ ਸਰਪੰਚ ਵੱਲੋਂ ਕਬਜਾ ਕਰ ਰਹੀ ਧਿਰ ਨਾਲ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ।

ਜਾਤੀਸੂਚਕ ਗਾਲਾਂ ਕੱਢੀਆਂ: ਜਿੱਥੇ ਉਨ੍ਹਾਂ ਦੀ ਨੂੰਹ ਦੇ ਮਾਤਾ,ਪਿਤਾ ਅਤੇ ਭਰਾ ਵੱਲੋਂ ਆਪਣੇ ਅਣਪਛਾਤੇ ਸਾਥੀਆਂ ਸਮੇਤ ਕਥਿਤ ਤੌਰ 'ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਜਾਤੀਸੂਚਕ ਗਾਲਾਂ ਕੱਢੀਆਂ। ਇਹਨਾਂ ਹੀ ਨਹੀਂ ਬੇਟੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਜਸਬੀਰ ਕੌਰ ਨੇ ਦੱਸਿਆ ਕਿ ਕੁੱਟਮਾਰ ਦੌਰਾਨ ਉਨ੍ਹਾਂ ਦੀਆਂ ਚੀਕਾਂ ਸੁਣ ਪਿੰਡ ਦੇ ਲੋਕਾਂ ਵੱਲੋਂ ਹਮਲਾਵਰਾਂ ਨੂੰ ਰੋਕਿਆ ਗਿਆ। ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਬਜ਼ੂਰਗ ਜਸਬੀਰ ਕੌਰ ਅਤੇ ਉਨ੍ਹਾਂ ਦੀ ਲੜਕੀ ਇਸ ਸਮੇਂ ਸਰਕਾਰੀ ਹਸਪਤਾਲ ਮੀਆਂਵਿੰਡ ਵਿਖੇ ਜੇਰੇ ਇਲਾਜ਼ ਹਨ। ਉਨ੍ਹਾਂ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ।

ABOUT THE AUTHOR

...view details