ਪੰਜਾਬ

punjab

ਕਪੂਰਥਲਾ ਦੇ ਜਲੰਧਰ ਰੋਡ 'ਤੇ ਪਿੰਡ ਇੱਬਨ ਦੇ ਪੰਜਾਬ ਗ੍ਰਾਮੀਣ ਵਿੱਚ ਚੋਰੀ ਦੀ ਕੋਸ਼ਿਸ਼

By ETV Bharat Punjabi Team

Published : Mar 13, 2024, 8:55 AM IST

ਕਪੂਰਥਲਾ ਦੇ ਜਲੰਧਰ ਰੋਡ 'ਤੇ ਪਿੰਡ ਇੱਬਨ ਦੇ ਪੰਜਾਬ ਗ੍ਰਾਮੀਣ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਬ੍ਰਾਂਚ ਮੈਨੇਜਰ ਦੀ ਸ਼ਿਕਾਇਤ 'ਤੇ ਥਾਣਾ ਸਦਰ 'ਚ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Iban Punjab bank robbery attempt on Jalandhar road of Kapurthala
ਕਪੂਰਥਲਾ ਦੇ ਜਲੰਧਰ ਰੋਡ 'ਤੇ ਪਿੰਡ ਇੱਬਨ ਪੰਜਾਬ ਗ੍ਰਾਮੀਣ ਚੋਰੀ ਦੀ ਕੋਸ਼ਿਸ਼

ਪਿੰਡ ਇੱਬਨ ਦੇ ਪੰਜਾਬ ਗ੍ਰਾਮੀਣ ਵਿੱਚ ਚੋਰੀ ਦੀ ਕੋਸ਼ਿਸ਼

ਕਪੂਰਥਲਾ:ਚੋਰਾਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਥਾਂ ਚੋਰੀ ਦੀ ਵਾਰਤਦਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।ਅਜਿਹੀ ਹੀ ਕੋਸ਼ਿਸ਼ ਚੋਰਾਂ ਨੇ ਪੰਜਾਬ ਗ੍ਰਾਮੀਣ ਬੈਂਕ 'ਚ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਪਰ ਚੋਰ ਚੋਰੀ ਕਰਨ 'ਚ ਨਾਕਾਮ ਰਹੇ।ਚੋਰਾਂ ਨੇ ਪਹਿਲਾਂ ਬੈਂਕ ਵਿੱਚ ਦਾਖਲ ਹੋ ਕੇ ਸੀਸੀਟੀਵੀ ਦੀਆਂ ਤਾਰਾਂ ਕੱਟ ਦਿੱਤੀਆਂ। ਹਾਲਾਂਕਿ, ਚੋਰ ਸੇਫ ਨੂੰ ਤੋੜ ਨਹੀਂ ਸਕੇ ਇਸ ਲਈ ਪੈਸੇ ਦਾ ਕੋਈ ਨੁਕਸਾਨ ਨਹੀਂ ਹੋਇਆ।

ਪੁਲਿਸ ਨੂੰ ਸੂਚਨਾ: ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ 'ਤੇ ਥਾਣਾ ਸਦਰ 'ਚ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਸ਼ਨਾਖ਼ਤ ਲਈ ਘਟਨਾ ਵਾਲੀ ਥਾਂ ਨੇੜੇ ਲੱਗੇ ਕੈਮਰਿਆਂ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ-ਜਲੰਧਰ ਮੁੱਖ ਸੜਕ ’ਤੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਮੈਨੇਜਰ ਰੁਪਿੰਦਰ ਮਨਚੰਦਾ ਨੇ ਦੱਸਿਆ ਕਿ ਉਹ ਇਸ ਬੈਂਕ ਵਿੱਚ 6-7 ਮਹੀਨਿਆਂ ਤੋਂ ਬ੍ਰਾਂਚ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। 7 ਮਾਰਚ ਨੂੰ ਬੈਂਕ ਦੀ ਡਿਊਟੀ ਖਤਮ ਕਰਕੇ ਸ਼ਾਮ 5 ਵਜੇ ਬੈਂਕ ਬੰਦ ਕਰਕੇ ਸਾਰਾ ਸਟਾਫ਼ ਚਲਾ ਗਿਆ ਸੀ ਅਤੇ 8, 9 ਅਤੇ 10 ਮਾਰਚ ਨੂੰ ਛੁੱਟੀ ਹੋਣ ਕਾਰਨ ਜਦੋਂ ਉਹ 11 ਮਾਰਚ ਨੂੰ ਸਵੇਰੇ ਸਟਾਫ਼ ਸਮੇਤ ਬੈਂਕ ਡਿਊਟੀ ਲਈ ਆਈ ਤਾਂ ਸਟਾਫ਼ ਸਮੇਤ ਅੰਦਰ ਦਾਖ਼ਲ ਹੋ ਕੇ ਦੇਖਿਆ ਕਿ ਬੈਂਕ ਦੇ ਸਾਰੇ ਸੀ.ਸੀ.ਟੀ.ਵੀ. ਕੈਮਰੇ ਅਤੇ ਬਿਜਲੀ ਦੀਆਂ ਤਾਰਾਂ ਕੱਟੋ ਅਤੇ ਸੇਫ ਰੂਮ ਦੀ ਗਰਿੱਲ ਦਾ ਹੈਂਡਲ ਵੀ ਟੁੱਟਿਆ ਹੋਇਆ ਹੈ।

ਬੈਂਕ ਦੇ ਪਿੱਛੇ ਦੀ ਕੰਧ ਟੁੱਟੀ:ਜਦੋਂ ਕਮਰੇ 'ਚ ਜਾ ਕੇ ਦੇਖਿਆ ਤਾਂ ਪੈਸੇ ਵਾਲੀ ਸੇਫ ਸੁਰੱਖਿਅਤ ਸੀ। ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ।ਬ੍ਰਾਂਚ ਮੈਨੇਜਰ ਰੁਪਿੰਦਰ ਮਨਚੰਦਾ ਨੇ ਵੀ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇਖਿਆ ਕਿ ਬੈਂਕ ਦੇ ਪਿੱਛੇ ਦੀ ਕੰਧ ਟੁੱਟੀ ਹੋਈ ਸੀ। ਇਸ ਲਈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਕੰਧ ਤੋੜ ਕੇ ਅੰਦਰ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਥਾਣਾ ਸਦਰ ਅਧੀਨ ਪੈਂਦੀ ਸਾਇੰਸ ਸਿਟੀ ਚਂੌਕੀ ਦੀ ਪੁਲਿਸ ਨੇ ਬ੍ਰਾਂਚ ਮੈਨੇਜਰ ਰੁਪਿੰਦਰ ਮਨਚੰਦਾ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਚੋਰੀ ਦਾ ਪਰਚਾ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਸਬ ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਚੋਰਾਂ ਦੀ ਪਛਾਣ ਨਹੀਂ ਹੋ ਸਕੀ ਹੈ।

ABOUT THE AUTHOR

...view details