ਪੰਜਾਬ

punjab

ਅਮਰੀਕੀ ਨਾਗਰਿਕ ਔਰਤ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ, ਸੱਸ ਤੇ ਸਹੁਰਾ ਕਾਬੂ

By ETV Bharat Punjabi Team

Published : Jan 28, 2024, 1:44 PM IST

ਸੁਲਤਾਨਪੁਰ ਲੋਧੀ 'ਚ ਅਮਰੀਕੀ ਨਾਗਰਿਕ ਔਰਤ ਦੀ ਮੌਤ ਮਾਮਲੇ 'ਚ ਪਰਿਵਾਰ ਅਤੇ ਵੱਖ-ਵੱਖ ਧੜਿਆਂ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਵਿੱਚ ਧਰਨੇ ਤੋਂ ਬਾਅਦ ਪੁਲਿਸ ਨੇ ਸੱਸ, ਸਹੁਰੇ ਅਤੇ ਪਤੀ ਖ਼ਿਲਾਫ਼ ਧਾਰਾ 302, 120ਬੀ ਅਤੇ 34 ਆਈਪੀਸੀ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ।

Sultanpur lodhi police arrest the-in-law in the death case of American citizen
ਅਮਰੀਕੀ ਨਾਗਰਿਕ ਔਰਤ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਸ਼ੁਰੂ ਕੀਤੀ ਕਾਰਵਈ, ਸੱਸ ਸਹੁਰਾ ਕਾਬੂ

ਅਮਰੀਕੀ ਨਾਗਰਿਕ ਔਰਤ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਸ਼ੁਰੂ ਕੀਤੀ ਕਾਰਵਈ

ਸੁਲਤਾਨਪੁਰ ਲੋਧੀ :ਸੁਲਤਾਨਪੁਰ ਲੋਧੀ 'ਚ ਅਮਰੀਕੀ ਨਾਗਰਿਕ ਔਰਤ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਔਰਤ ਦੀ ਸੱਸ,ਸਹੁਰੇ ਅਤੇ ਪਤੀ ਖ਼ਿਲਾਫ਼ ਧਾਰਾ 302, 120ਬੀ ਅਤੇ 34 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਅਧਾਰ ਉੱਤੇ ਸੱਸ ਅਤੇ ਸੋਹਰੇ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਮ੍ਰਿਤਕ ਦਾ ਪਤੀ ਫਿਲਹਾਲ ਵਿਦੇਸ਼ ਵਿੱਚ ਹੀ ਹੈ।

19 ਜਨਵਰੀ ਨੂੰ ਅਿੁਰਤ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਅਤੇ ਵੱਖ-ਵੱਖ ਧੜਿਆਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਗਿਆ।ਇਸ ਤਹਿਤ ਹੀ ਪੁਲਿਸ ਹਰਕਤ ਵਿੱਚ ਆਈ ਅਤੇ ਹੁਣ ਅਮਰੀਕੀ ਮੂਲ ਦੀ ਔਰਤ ਦੇ ਸਹੁਰਿਆਂ ਖਿਲਾਫ ਕਾਰਵਾਈ ਕੀਤੀ ਹੈ।

ਅਮਰੀਕੀ ਨਾਗਰਿਕ ਔਰਤ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਸ਼ੁਰੂ ਕੀਤੀ ਕਾਰਵਈ, ਸੱਸ ਸਹੁਰਾ ਕਾਬੂ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ ਲੋਹੜੀ ਤੋਂ ਪਹਿਲਾਂ ਵਿਦੇਸ਼ ਤੋਂ ਆਈ ਅਮਰੀਕੀ ਨਾਗਰਿਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ। ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮ੍ਰਿਤਕ ਔਰਤ ਦੇ ਪਰਿਵਾਰ ਨੇ ਉਸ ਦੇ ਸਹੁਰਾ ਪਰਿਵਾਰ ਉੱਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੋਸਟਮਾਰਟਮ ਤੋਂ ਬਾਅਦ ਆਈ ਰਿਪੋਰਟ ਵਿੱਚ ਵੀ ਪਰਿਵਾਰ ਵੱਲੋਂ ਗੜਬੜ ਕੀਤੀ ਗਈ ਹੈ।

ਪਤੀ ਖਿਲਾਫ ਕਾਰਵਾਈ ਸ਼ੁਰੂ:ਮਾਮਲੇ ਸਬੰਧੀ ਕਾਰਵਾਈ ਕਰਦਿਆਂ ਹੁਣ ਪੁਲਿਸ ਵੱਲੋਂ ਪੁਰੀ ਤਰ੍ਹਾਂ ਜਾਂਚ ਅਰੰਭ ਕਰ ਦਿੱਤੀ ਗਈ ਹੈ। ਇਸ ਤਹਿਤ ਫਿਲਹਾਲ ਸੱਸ ਸਹੁਰਾ ਹੀ ਕਾਬੂ ਕੀਤਾ ਗਿਆ ਹੈ।ਜਦਕਿ ਵਿਦੇਸ਼ ਬੈਠੇ ਪਤੀ ਖਿਲਾਫ ਐਕਸ਼ਨ ਦੀ ਤਿਆਰੀ ਹੈ।

ਪਤੀ ਨੇ ਧੋਖੇ ਨਾਲ ਭੇਜਿਆ ਸੀ ਭਾਰਤ:ਜਾਣਕਾਰੀ ਮੁਤਾਬਕ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਔਰਤ ਰਾਜਦੀਪ ਕੌਰ, ਜੋ ਕਿ ਪਿੰਡ ਮੋਖੇਵਾਲ ਥਾਣਾ ਬਿਲਗਾ ਜ਼ਿਲਾ ਜਲੰਧਰ ਦੀ ਰਹਿਣ ਵਾਲੀ ਸੀ ਅਤੇ ਹੁਣ ਯੂਕੇ ਵਿੱਚ ਪੱਕੇ ਤੌਰ 'ਤੇ ਵੱਸ ਗਈ ਸੀ। ਉਸ ਦਾ ਵਿਆਹ 9 ਸਾਲ ਪਹਿਲਾਂ ਪਿੰਡ ਨਾਨੋ ਮੱਲੀਆਂ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਨਾਲ ਹੋਇਆ ਸੀ। ਉਸ ਦੀ ਧੀ ਅਤੇ ਜਵਾਈ ਅਮਰੀਕਾ ਵਿੱਚ ਰਹਿੰਦੇ ਹਨ ਅਤੇ ਦੋਵਾਂ ਦਾ ਇੱਕ 5 ਸਾਲ ਦਾ ਬੱਚਾ ਹੈ, ਜੋ ਅਮਰੀਕਾ ਵਿੱਚ ਉਨ੍ਹਾਂ ਦੇ ਨਾਲ ਰਹਿੰਦਾ ਹੈ। ਉਸਨੇ ਝੁਠ ਬੋਲ ਕੇ ਹੀ ਰਾਜ ਨੂੰ ਭਾਰਤ ਭੇਜਿਆ ਸੀ ਕਿ ਉਸ ਦੇ ਘਰ ਵਿਆਹ ਰੱਖਿਆ ਹੈ ਅਤੇ ਉਹ ਆਪ ਇਸ ਵਿੱਚ ਸ਼ਾਮਿਲ ਨਹੀ ਹੋ ਸਕਦਾ ਇਸ ਲਈ ਰਾਜਦੀਪ ਆਈ ਸੀ ਪਰ ਪਰਿਵਾਰ ਨੇ ਉਸ ਨੂੰ ਮਾਰ ਦਿੱਤਾ ਹੈ।

ABOUT THE AUTHOR

...view details