ਪੰਜਾਬ

punjab

ਖੰਨਾ 'ਚ ਨਾਲੇ ਵਿੱਚ ਡਿੱਗਣ ਨਾਲ ਐਨਆਰਆਈ ਦੀ ਮੌਤ, ਜ਼ਿਆਦਾ ਸ਼ਰਾਬ ਪੀਣਾ ਬਣੀ ਮੌਤ ਦਾ ਕਾਰਨ

By ETV Bharat Punjabi Team

Published : Feb 7, 2024, 10:36 PM IST

ਕਰੀਬ ਸਾਢੇ 9 ਸਾਲਾਂ ਬਾਅਦ ਪਿੰਡ ਪਰਤੇ ਐਨਆਰਆਈ ਨੌਜਵਾਨ ਦੀ ਨਾਲੇ ਵਿੱਚ ਡਿੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

NRI died after falling into Khanna's drain
ਖੰਨਾ 'ਚ ਨਾਲੇ ਵਿੱਚ ਡਿੱਗਣ ਨਾਲ ਐਨਆਰਆਈ ਦੀ ਮੌਤ, ਜ਼ਿਆਦਾ ਸ਼ਰਾਬ ਪੀਣਾ ਬਣੀ ਵਜ੍ਹਾ

ਖੰਨਾ 'ਚ ਨਾਲੇ ਵਿੱਚ ਡਿੱਗਣ ਨਾਲ ਐਨਆਰਆਈ ਦੀ ਮੌਤ, ਜ਼ਿਆਦਾ ਸ਼ਰਾਬ ਪੀਣਾ ਬਣੀ ਵਜ੍ਹਾ

ਲੁਧਿਆਣਾ/ਖੰਨਾ:ਐਨਆਰਆਈ ਨੌਜਵਾਨ ਦੀ ਨਾਲੇ ਵਿੱਚ ਡਿੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਆਇਆ ਸੀ। ਇੱਕ ਦਿਨ ਪਹਿਲਾਂ ਜਾਗੋ ਸਮਾਗਮ ਵਿੱਚ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਨਾਲੇ ਵਿੱਚ ਡਿੱਗ ਗਿਆ। ਪੁਲਿਸ ਨੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਿੰਦਰ ਸਿੰਘ ਗਿੱਲ (37) ਲੁਧਿਆਣਾ ਦੇ ਪਿੰਡ ਬੁਲਾਰਾ ਦਾ ਰਹਿਣ ਵਾਲਾ ਸੀ। ਉਹ ਪਤਨੀ ਅਤੇ 9 ਸਾਲ ਦੇ ਬੇਟੇ ਨਾਲ ਆਸਟ੍ਰੇਲੀਆ ਵਿਚ ਰਹਿੰਦਾ ਸੀ। ਉਹ ਕਰੀਬ ਸਾਢੇ 9 ਸਾਲਾਂ ਬਾਅਦ ਪਿੰਡ ਪਰਤਿਆ। ਐਤਵਾਰ ਰਾਤ ਨੂੰ ਉਹ ਆਪਣੇ ਦੋਸਤ ਨਾਲ ਮਲੌਦ ਦੇ ਪਿੰਡ ਕੁਲਹਾੜ ਵਿੱਚ ਦੋਸਤ ਦੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਿਆ ਸੀ।



ਜਾਗੋ ਪਾਰਟੀ 'ਚ ਪੀਤੀ ਸੀ ਸ਼ਰਾਬ: ਵਰਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਉਸ ਨੇ ਜਾਗੋ ਪਾਰਟੀ 'ਚ ਕਾਫੀ ਸ਼ਰਾਬ ਪੀਤੀ। ਪਾਰਟੀ ਤੋਂ ਬਾਅਦ ਉਹ ਕਰੀਬ 1.15 ਵਜੇ ਆਪਣੇ ਰਿਸ਼ਤੇਦਾਰ ਦੇ ਘਰੋਂ ਨਿਕਲਿਆ। ਰਾਤ ਕਰੀਬ 2 ਵਜੇ ਉਥੋਂ ਲੰਘ ਰਹੇ ਵਿਅਕਤੀ ਨੇ ਦੇਖਿਆ ਕਿ ਕੋਈ ਵਿਅਕਤੀ ਨਾਲੇ ਵਿਚ ਪਿਆ ਹੋਇਆ ਸੀ। ਉਸ ਨੇ ਵਿਆਹ ਵਾਲੇ ਘਰ ਜਾ ਕੇ ਸੂਚਨਾ ਦਿੱਤੀ ਫਿਰ ਲੋਕਾਂ ਨੇ ਦੇਖਿਆ ਕਿ ਇਹ ਵਰਿੰਦਰ ਸੀ। ਹਸਪਤਾਲ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਪੁਲਿਸ ਨੇ ਕੀਤੀ ਧਾਰਾ-174 ਦੇ ਤਹਿਤ ਕਾਰਵਾਈ : ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਲਾਹੜ ਪਿੰਡ ਵਿਖੇ ਇੱਕ ਐਨਆਰਆਈ ਦੀ ਮੌਤ ਹੋ ਗਈ ਹੈ। ਸਿਆੜ ਪੁਲਿਸ ਚੌਂਕੀ ਇੰਚਾਰਜ ਹਰਜਿੰਦਰ ਸਿੰਘ ਮੌਕੇ ਤੇ ਗਏ। ਸੀਸੀਟੀਵੀ ਫੁਟੇਜ ਦੇਖੀ ਗਈ ਤਾਂ ਜਾਂਚ ਦੌਰਾਨ ਸਾਮਣੇ ਆਇਆ ਕਿ ਜ਼ਿਆਦਾ ਸ਼ਰਾਬ ਪੀਣ ਕਰਕੇ ਜਦੋਂ ਵਰਿੰਦਰ ਸਿੰਘ ਘਰ ਤੋਂ ਬਾਹਰ ਆਇਆ ਤਾਂ ਨਾਲੇ ਵਿੱਚ ਡਿੱਗ ਗਿਆ ਤੇ ਸਿਰ ਵਿੱਚ ਗੰਭੀਰ ਸੱਟ ਵੱਜਣ ਕਰਕੇ ਉਸਦੀ ਮੌਤ ਹੋ ਗਈ। ਪੁਲਿਸ ਨੇ ਵਰਿੰਦਰ ਦੇ ਦੋਸਤ ਗੁਰਪ੍ਰੀਤ ਸਿੰਘ ਗਿੱਲ ਦੇ ਬਿਆਨ ਦਰਜ ਕਰ ਲਏ ਹਨ। ਜਿਸ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ABOUT THE AUTHOR

...view details