ਪੰਜਾਬ

punjab

ਪੁਲਿਸ ਨੇ 9 ਸਾਲ ਤੋਂ ਭਗੌੜੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮ 'ਤੇ 108 ਪਰਚੇ ਦਰਜ, ਜਾਣੋ ਕੀ ਹੈ ਮਾਮਲਾ - Nature Heights Infra Scam Update

By ETV Bharat Punjabi Team

Published : Apr 9, 2024, 1:52 PM IST

Nature Heights Infra Scam : ਪੰਜਾਬ ਦੀ ਫਾਜ਼ਿਲਕਾ ਅਤੇ ਫਰੀਦਕੋਟ ਪੁਲਿਸ ਨੇ ਸੰਯੁਕਤ ਆਪਰੇਸ਼ਨ ਦੌਰਾਨ 9 ਸਾਲ ਤੋਂ ਭਗੌੜੇ ਨੇਚਰ ਹਾਇਟਸ ਇੰਫਰਾ ਘੋਟਾਲੇ ਦੇ ਮਾਸਟਰਮਾਇੰਡ ਨੀਰਜ ਠੱਠਾਈ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਦੇ ਹੋਏ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

Nature Heights Infra Scam Update
Nature Heights Infra Scam Update

ਚੰਡੀਗੜ੍ਹ:ਫਾਜ਼ਿਲਕਾ ਅਤੇ ਫਰੀਦਕੋਟ ਪੁਲਿਸ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਨੇਚਰ ਹਾਈਟਸ ਇਨਫਰਾ ਘੁਟਾਲੇ ਦੇ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਕੀਤਾ ਹੈ, ਜੋ 9 ਸਾਲਾਂ ਤੋਂ ਫਰਾਰ ਸੀ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਫ਼ਾਜ਼ਿਲਕਾ ਅਤੇ ਫ਼ਰੀਦਕੋਟ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਮੁਲਜ਼ਮ ਨੂੰ ਉੱਤਰਾਖੰਡ ਦੇ ਪੌੜੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

108 ਮਾਮਲੇ ਦਰਜ:ਡੀਜੀਪੀ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ ਨੀਰਜ ਠੱਠਾਈ ਉਰਫ ਨੀਰਜ ਅਰੋੜਾ ਪਿਛਲੇ 9 ਸਾਲਾਂ ਤੋਂ ਭਗੌੜਾ ਸੀ। ਮੁਲਜ਼ਮਾਂ ਨੇ ਲੋਕਾਂ ਨੂੰ ਪੈਸੇ ਜਾਂ ਪਲਾਟ ਦੇਣ ਦਾ ਵਾਅਦਾ ਕਰਕੇ ਧੋਖਾਧੜੀ ਕੀਤੀ। ਪੰਜਾਬ-ਹਰਿਆਣਾ ਦੇ 21 ਜ਼ਿਲ੍ਹਿਆਂ ਵਿੱਚ ਮੁਲਜ਼ਮਾਂ ਖ਼ਿਲਾਫ਼ 108 ਐਫਆਈਆਰ ਦਰਜ ਹਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਲਗਜ਼ਰੀ ਬੀਐਮਡਬਲਿਊ ਕਾਰ, ਮੋਬਾਈਲ ਫ਼ੋਨ ਅਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਇੱਕ ਵੱਡੀ ਸਫਲਤਾ ਵਿੱਚ, ਫਾਜ਼ਿਲਕਾ ਪੁਲਿਸ ਦੇ ਨਾਲ ਇੱਕ ਸੰਯੁਕਤ ਕਾਰਵਾਈ ਵਿੱਚ ਫਰੀਦਕੋਟ ਪੁਲਿਸ ਵਲੋਂ ਕਰੋੜਾਂ ਰੁਪਏ ਦੇ ਨੇਚਰ ਹਾਈਟਸ ਇਨਫਰਾ ਘੁਟਾਲੇ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਨੀਰਜ ਠੱਠਾਈ ਉਰਫ ਨੀਰਜ ਅਰੋੜਾ, ਜੋ ਕਿ ਪਿਛਲੇ 8-9 ਸਾਲਾਂ ਤੋਂ ਭਗੌੜਾ ਅਤੇ ਅਪਰਾਧੀ ਘੋਸ਼ਿਤ ਸੀ, ਨੂੰ ਪੌੜੀ, ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦਾ ਨਾਂ 21 ਜ਼ਿਲ੍ਹਿਆਂ ਵਿੱਚ 108 ਐਫਆਈਆਰਜ਼ ਵਿੱਚ ਲੋਕਾਂ ਨੂੰ ਪੈਸੇ ਜਾਂ ਪਲਾਟ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੀਆਂ ਦਰਜ ਹਨ। ਇੱਕ ਲਗਜ਼ਰੀ BMW ਕਾਰ, ਮੋਬਾਈਲ ਫ਼ੋਨ ਅਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਅਗਲੇਰੀ ਜਾਂਚ ਜਾਰੀ ਹੈ, ਪੰਜਾਬ ਪੁਲਿਸ ਸੁਰੱਖਿਆ ਨੂੰ ਕਾਇਮ ਰੱਖਣ ਲਈ 100% ਵਚਨਬੱਧ ਹੈ ਅਤੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। - ਗੌਰਵ ਯਾਦਵ, ਡੀਜੀਪੀ,ਪੰਜਾਬ

ਕੀ ਕੀਤਾ ਘੁਟਾਲਾ:16 ਫਰਵਰੀ 2002 ਨੂੰ, ਨੀਰਜ ਅਰੋੜਾ ਨੇ ਨੇਚਰਵੇ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਨਾਂ ਦੀ ਇੱਕ ਕੰਪਨੀ ਦੀ ਸਥਾਪਨਾ ਕੀਤੀ। ਠੀਕ ਦਸ ਸਾਲ ਬਾਅਦ, ਫਰਵਰੀ 2012 ਵਿੱਚ, ਉਸਨੇ ਨੇਚਰ ਹਾਈਟਸ ਨਾਮ ਦੀ ਇੱਕ ਚਿੱਟ ਫੰਡ ਕੰਪਨੀ ਸ਼ੁਰੂ ਕੀਤੀ ਅਤੇ ਮੋਹਾਲੀ ਵਿੱਚ ਫਲੈਟ ਵੇਚਣੇ ਸ਼ੁਰੂ ਕਰ ਦਿੱਤੇ।

ਫਿਰ ਕਰੀਬ ਦੋ ਸਾਲਾਂ ਵਿੱਚ ਅਰੋੜਾ ਨੇ ਮੁਹਾਲੀ, ਪਠਾਨਕੋਟ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਅਬੋਹਰ, ਫਾਜ਼ਿਲਕਾ, ਮੁਕਤਸਰ ਸਮੇਤ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸੈਂਕੜੇ ਕਲੋਨੀਆਂ ਕੱਟ ਦਿੱਤੀਆਂ, ਪਰ ਕਿਤੇ ਵੀ ਵਿਕਾਸ ਨਹੀਂ ਹੋਇਆ।

ABOUT THE AUTHOR

...view details