ਪੰਜਾਬ

punjab

ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਕੀਤੀਆਂ ਖਰਾਬ, ਲੁਧਿਆਣਾ ਵਿੱਚ ਪਿਆ 40 ਮਿਲੀਮੀਟਰ ਤੋਂ ਵੱਧ ਮੀਹ, ਆਉਂਦੇ ਦਿਨਾਂ 'ਚ ਰਹੇਗਾ ਮੌਸਮ ਸਾਫ

By ETV Bharat Punjabi Team

Published : Mar 4, 2024, 3:06 PM IST

ਲੁਧਿਆਣਾ ਵਿੱਚ ਬੀਤੇ ਦਿਨ ਪੂਰੇ ਪੰਜਾਬ ਦੀ ਤਰ੍ਹਾਂ ਤੇਜ਼ ਹਵਾਵਾਂ ਦੇ ਨਾਲ ਗੜ੍ਹੇਮਾਰੀ ਹੋਈ ਅਤੇ ਇਸ ਦੌਰਾਨ ਰੰਗ ਵਟਾ ਰਹੀ ਕਣਕ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ। ਪੀਏਯੂ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹੇਗਾ।

More than 40 mm of rain fell in Ludhiana
ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਕੀਤੀਆਂ ਖਰਾਬ

ਡਾਕਟਰ ਪਵਨੀਤ ਕੌਰ ,ਮੁਖੀ, ਮੌਸਮ ਵਿਭਾਗ ਪੀਏਯੂ

ਲੁਧਿਆਣਾ: ਪੰਜਾਬ ਵਿੱਚ ਬੀਤੇ ਦਿਨੀ ਪਏ ਮੀਂਹ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ। ਲਗਾਤਾਰ ਪਏ ਮੀਂਹ ਅਤੇ ਗੜੇਮਾਰੀ ਕਰਕੇ ਕਣਕ ਦੀ ਫਸਲ ਨੂੰ ਵੀ ਕਈ ਥਾਵਾਂ ਉੱਤੇ ਨੁਕਸਾਨ ਹੋਇਆ ਹੈ। ਜਿਆਦਾ ਤੇਜ਼ ਹਵਾ ਚੱਲਣ ਕਰਕੇ ਕਣਕ ਦੀ ਫਸਲ ਦਾ ਨੁਕਸਾਨ ਵੇਖਿਆ ਗਿਆ ਹੈ ਪਰ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਮੌਸਮ ਸਾਫ ਰਹੇਗਾ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਹੈ ਕਿ ਮਾਰਚ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਕਾਫੀ ਤੇਜ਼ ਮੀਂਹ ਪਿਆ ਹੈ। ਉਹਨਾਂ ਕਿਹਾ ਕਿ 40 ਮਿਲੀਮੀਟਰ ਤੱਕ ਮੀਂਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਬਾਰਿਸ਼ ਦੇ ਕਰਕੇ ਅਤੇ ਗੜੇਮਾਰੀ ਕਰਕੇ ਨੁਕਸਾਨ ਵੀ ਹੋਇਆ ਹੈ ਪਰ ਹੁਣ ਆਉਂਦੇ ਦਿਨਾਂ ਦੇ ਵਿੱਚ ਮੌਸਮ ਚਾਰ ਤੋਂ ਪੰਜ ਦਿਨ ਤੱਕ ਪੂਰੀ ਤਰ੍ਹਾਂ ਸਾਫ ਰਹੇਗਾ। ਉਹਨਾਂ ਕਿਹਾ ਕਿ ਕਿਸਾਨ ਖੇਤੀ ਸਬੰਧੀ ਆਪਣਾ ਕੰਮਕਾਰ ਜਾਰੀ ਰੱਖ ਸਕਦੇ ਹਨ।




ਮੌਸਮ ਰਹੇਗਾ ਸਾਫ਼: ਪੰਜਾਬ ਦੇ ਵਿੱਚ ਬੀਤੇ ਦਿਨੀ ਪਏ ਗੜੇਮਾਰੀ ਅਤੇ ਮੀਂਹ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਹਾਲਾਂਕਿ ਇਹ ਮੀਂਹ ਪੱਛਮੀ ਚੱਕਰਵਾਤ ਦੇ ਕਰਕੇ ਹੋਇਆ ਸੀ ਪਰ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਅਤੇ ਮੌਸਮ ਸਾਫ ਰਹੇਗਾ। ਉੱਥੇ ਹੀ ਤਾਪਮਾਨ ਦੇ ਵਿੱਚ ਵੀ ਬੀਤੇ ਦੋ ਦਿਨ ਦੇ ਅੰਦਰ ਜ਼ਰੂਰ ਕੁਝ ਕਮੀ ਵੇਖਣ ਨੂੰ ਮਿਲੀ ਸੀ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਾ ਆਮ ਵਾਂਗ ਹੀ ਰਹੇਗਾ।



ਕਿਸਾਨਾਂ ਦਾ ਹੋਇਆ ਨੁਕਸਾਨ: ਮੌਸਮ ਵਿੱਚ ਆ ਰਹੀਆਂ ਤਬਦੀਲੀਆਂ ਕਰਕੇ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਬੇਮੌਸਮੀ ਬਰਸਾਤ ਕਰਕੇ ਫਸਲ ਦਾ ਨੁਕਸਾਨ ਹੋ ਰਿਹਾ ਹੈ। ਜਿਆਦਾ ਤੇਜ਼ ਹਵਾ ਕਰਕੇ ਫਸਲ ਦਾ ਜਿਆਦਾ ਨੁਕਸਾਨ ਹੋਇਆ ਹੈ। ਫਸਲ ਦੇ ਉੱਤੇ ਗੜੇਮਾਰੀ ਹੋਣ ਕਰਕੇ ਫਸਲਾਂ ਵਿਛ ਗਈਆਂ ਸਨ. ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਅੰਦਰ ਕਿਸਾਨਾਂ ਦੀ ਕਣਕ ਦੀ ਫਸਲ ਦਾ ਭਾਰੀ ਕਨੁਕਸਾਨ ਹੋਇਆ ਹੈ। ਕਣਕ ਦੀਆਂ ਫਸਲਾਂ ਲਗਭਗ ਪੱਕ ਕੇ ਤਿਆਰ ਹੋ ਗਈਆਂ ਹਨ ਅਤੇ ਅਪ੍ਰੈਲ ਦੇ ਪਹਿਲੇ ਹਫਤੇ ਦੇ ਵਿੱਚ ਫਸਲਾਂ ਦੀ ਕਟਾਈ ਵੀ ਸ਼ੁਰੂ ਹੋ ਜਾਂਦੀ ਹੈ ਅਜਿਹੇ ਦੇ ਵਿੱਚ ਪੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਹੈ।




ABOUT THE AUTHOR

...view details