ਪੰਜਾਬ

punjab

ਚੰਡੀਗੜ੍ਹ ਸੀਟ ਲਈ ਸੋਸ਼ਲ ਮੀਡੀਆ ਜੰਗ, ਕਾਂਗਰਸ ਤੇ ਭਾਜਪਾ ਉਮੀਦਵਾਰ ਹੋਏ ਆਹਮੋ-ਸਾਹਮਣੇ, ਦਿੱਤੀ ਚੁਣੌਤੀ - Manish Tiwari Vs Sanjay Tandon

By ETV Bharat Punjabi Team

Published : May 1, 2024, 10:24 AM IST

Lok Sabha Elections 2024: ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਪ੍ਰਚਾਰ ਸਿਖਰਾਂ 'ਤੇ ਹੈ ਤਾਂ ਉਥੇ ਹੀ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਅਤੇ ਬਿਆਨਬਾਜ਼ੀ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਵਿਚਾਲੇ ਚੰਡੀਗੜ੍ਹ ਤੋਂ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਵਿਚਾਲੇ ਸੋਸ਼ਲ ਮੀਡੀਆ ਵਾਰ ਸ਼ੁਰੂ ਹੋ ਚੁੱਕੀ ਹੈ।

Lok Sabha Elections
Lok Sabha Elections

ਚੰਡੀਗੜ੍ਹ: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਉਵੇਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਇੱਕ ਦੂਜੇ ਉੱਤੇ ਵਾਰ-ਪਲਟਵਾਰ ਵੀ ਤੇਜ਼ ਹੋ ਰਹੇ ਹਨ। ਹੁਣ ਚੰਡੀਗੜ੍ਹ ਲੋਕ ਸਭਾ ਸੀਟ 'ਤੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਭਾਜਪਾ ਉਮੀਦਵਾਰ ਸੰਜੇ ਟੰਡਨ ਇੱਕ ਦੂਜੇ ਨੂੰ ਚੁਣੌਤੀਆਂ ਦੇ ਰਹੇ ਹਨ ਤੇ ਸਿਆਸੀ ਤੰਜ਼ ਵੀ ਕੱਸੇ ਜਾ ਰਹੇ ਹਨ।

ਮਨੀਸ਼ ਤਿਵਾੜੀ ਨੇ ਬਹਿਸ ਦੀ ਦਿੱਤੀ ਚੁਣੌਤੀ: ਆਪਣੇ ਐਕਸ ਅਕਾਊਂਟ 'ਤੇ ਟਵੀਟ ਕਰਦੇ ਹੋਏ ਮਨੀਸ਼ ਤਿਵਾਰੀ ਨੇ ਟੰਡਨ ਨੂੰ ਬਹਿਸ ਦੀ ਜਗ੍ਹਾ ਅਤੇ ਸਮਾਂ ਖੁਦ ਤੈਅ ਕਰਨ ਲਈ ਕਿਹਾ ਹੈ।

ਮਨੀਸ਼ ਤਿਵਾਰੀ ਨੇ ਆਪਣੇ ਐਕਸ ਅਕਾਊਂਟ 'ਤੇ ਟਵੀਟ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਭਾਜਪਾ ਦੇ ਲੋਕ ਸਭਾ ਉਮੀਦਵਾਰ ਸੰਜੇ ਟੰਡਨ ਨੂੰ ਖੁੱਲ੍ਹੀ ਚੁਣੌਤੀ ਦੇਣ ਲਈ ਸੱਦਾ ਦਿੰਦੇ ਹਨ। ਤਿਵਾੜੀ ਨੇ ਕਿਹਾ ਕਿ ਜਿਸ ਪਲੇਟਫਾਰਮ 'ਤੇ ਬਹਿਸ ਹੋਵੇਗੀ, ਉਹ ਪਲੇਟਫਾਰਮ ਕਾਂਗਰਸ, ਆਪ ਜਾਂ ਭਾਜਪਾ ਦਾ ਨਹੀਂ ਹੋਵੇਗਾ।

ਇਸ ਦੌਰਾਨ ਉਨ੍ਹਾਂ ਨੇ ਕਿਸੇ ਵੀ ਸਥਾਨਕ ਅਤੇ ਰਾਸ਼ਟਰੀ ਮੁੱਦੇ 'ਤੇ ਸਵਾਲਾਂ ਦੇ ਜਵਾਬ ਜ਼ਰੂਰ ਦਿੱਤੇ ਹੋਣਗੇ ਕਿਉਂਕਿ ਹੁਣ ਤੱਕ ਜਦੋਂ ਵੀ ਉਨ੍ਹਾਂ ਨੂੰ ਸੰਸਦ 'ਚ ਬੋਲਣ ਦਾ ਮੌਕਾ ਮਿਲਿਆ ਹੈ।

ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਦਿੱਤਾ ਜਵਾਬ: ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਦਿੱਤੀ ਗਈ ਚੁਣੌਤੀ ਦਾ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਜਵਾਬ ਦਿੱਤਾ ਹੈ।

ਤਿਵਾੜੀ ਜੀ, ਕਿਰਪਾ ਕਰਕੇ ਪਹਿਲਾਂ ਵੋਟਰਾਂ ਨੂੰ ਦੱਸੋ ਕਿ ਤੁਸੀਂ ਪਿਛਲੀਆਂ ਚੋਣਾਂ ਵਿੱਚ ਲੁਧਿਆਣਾ ਤੋਂ ਆਨੰਦਪੁਰ ਸਾਹਿਬ ਅਤੇ ਇਸ ਚੋਣ ਵਿੱਚ ਆਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਕਿਉਂ ਆ ਗਏ? ਤੁਸੀਂ ਇਸ ਵਾਰ ਆਨੰਦਪੁਰ ਸਾਹਿਬ ਜਾਂ ਲੁਧਿਆਣਾ ਤੋਂ ਚੋਣ ਲੜਨ ਤੋਂ ਕਿਉਂ ਭੱਜੇ ? ਕਿਰਪਾ ਕਰਕੇ ਖੁੱਲ੍ਹੀ ਬਹਿਸ ਲਈ ਚੁਣੌਤੀ ਦੇਣ ਤੋਂ ਪਹਿਲਾਂ ਇਸਨੂੰ ਸਪੱਸ਼ਟ ਕਰੋ। - ਸੰਜੇ ਟੰਡਨ, ਭਾਜਪਾ ਉਮੀਦਵਾਰ

ਮਨੀਸ਼ ਤਿਵਾੜੀ ਨੇ ਕੀਤਾ ਪਲਟਵਾਰ:ਭਾਜਪਾ ਉਮੀਦਵਾਰ ਸੰਜੇ ਟੰਡਨ ਦਾ ਜਵਾਬ ਦਿੰਦੇ ਹੋਏ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਉਹਨਾਂ ਉੱਤੇ ਪਲਟਵਾਰ ਕੀਤਾ ਹੈ। ਉਹਨਾਂ ਨੇ ਆਪਣੇ ਐਕਸ ਅਕਾਉਂਟ ਉੱਤੇ ਉਹਨਾਂ ਨੂੰ ਲਿਖਿਆ ਹੈ ਕਿ ਕ੍ਰਿਪਾ ਕਰਕੇ ਅਜਿਹੇ ਸਵਾਲ ਕਰ ਮੁੱਦੇ ਤੋਂ ਭਟਕੋ ਨਾ।

ਪਿਆਰੇ ਸੰਜੇ ਟੰਡਨਜੀ ਉਰਫ਼ ਅਨਿਲ ਮਸੀਹ ਜੀ, ਜੇਕਰ ਤੁਹਾਨੂੰ ਹਿੰਮਤ ਰੱਖਣ ਦਾ ਭਰੋਸਾ ਹੈ ਤਾਂ ਕਿਰਪਾ ਕਰਕੇ ਖੁੱਲ੍ਹੀ ਬਹਿਸ ਲਈ ਮੇਰੀ ਚੁਣੌਤੀ ਨੂੰ ਸਵੀਕਾਰ ਕਰੋ। ਅਜਿਹੇ ਬੇਤੁਕੇ ਸਵਾਲ ਪੁੱਛਣ ਤੋਂ ਪਹਿਲਾਂ ਕਿਰਪਾ ਕਰਕੇ ਇਹ ਵੀ ਯਾਦ ਰੱਖੋ ਕਿ ਤੁਹਾਡੇ ਸਤਿਕਾਰਯੋਗ ਪਿਤਾ ਸਵਰਗੀ ਬਲਰਾਮ ਟੰਡਨ ਜੀ, ਜਿਨ੍ਹਾਂ ਲਈ ਮੈਂ ਬਹੁਤ ਨਿੱਜੀ ਸਤਿਕਾਰ ਰੱਖਦਾ ਹਾਂ, ਨੇ ਵੀ ਅੰਮ੍ਰਿਤਸਰ ਅਤੇ ਰਾਜਪੁਰਾ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਸੀ। ਆਓ ਅਸਲੀ ਬਣੀਏ, ਕਿਰਪਾ ਕਰਕੇ ਭੱਜੋ ਨਾ, ਆਓ ਚੰਡੀਗੜ੍ਹ ਦਾ ਸਾਹਮਣਾ ਕਰਨ ਵਾਲੇ ਮੁੱਦਿਆਂ ਅਤੇ ਵਿਚਾਰਧਾਰਕ ਮੁੱਦਿਆਂ 'ਤੇ ਬਹਿਸ ਕਰੀਏ ਜੋ ਸਾਨੂੰ ਵੱਖ ਕਰਦੇ ਹਨ। ਆਓ ਇਸ ਚੋਣ ਨੂੰ 'ਉਸ ਨੇ ਕਿਹਾ' ਵਿੱਚ ਨਾ ਬਦਲੀਏ। ਇਸ ਨੂੰ ਵਿਚਾਰਾਂ ਅਤੇ ਬਿਰਤਾਂਤਾਂ ਦੀ ਲੜਾਈ ਹੋਣ ਦਿਓ। ਅਸੀਂ ਸ਼ਹਿਰ ਦੇ ਧੰਨਵਾਦੀ ਹਾਂ ਕਿ ਸਾਡੇ ਕੋਲ ਇੱਕ ਵਧੀਆ ਮੁਕਾਬਲਾ ਹੈ। ਆਓ ਅਤੇ ਮੇਰੇ ਨਾਲ ਬਹਿਸ ਕਰੋ, ਮੈਂ ਬਹੁਤ ਹੀ ਨਿਮਰ ਅਤੇ ਸੱਜਣ ਹੋਣ ਦਾ ਵਾਅਦਾ ਕਰਦਾ ਹਾਂ। - ਮਨੀਸ਼ ਤਿਵਾੜੀ, ਕਾਂਗਰਸੀ ਉਮੀਦਵਾਰ

ਕਾਬਿਲੇਗੌਰ ਹੈ ਕਿ ਦੋਵਾਂ ਲੀਡਰਾਂ 'ਚ ਸੋਸ਼ਲ ਮੀਡੀਆ ਵਾਰ ਸ਼ੁਰੂ ਹੋ ਚੁੱਕੀ ਹੈ। ਜਿਸ 'ਚ ਦੋਵਾਂ ਲੀਡਰਾਂ ਵਲੋਂ ਇੱਕ ਦੂਜੇ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ ਲੀਡਰਾਂ ਦੀ ਇਹ ਬਹਿਸ ਕਿਥੇ ਤੱਕ ਜਾਂਦੀ ਹੈ। ਇਸ ਬਹਿਸ ਦੌਰਾਨ ਦੇਖਣਾ ਹੋਵੇਗਾ ਕਿ ਲੋਕਾਂ ਦੇ ਮੁੱਦੇ ਨਿਕਲਦੇ ਹਨ ਜਾਂ ਉਹ ਸਿਆਸੀ ਬਿਆਨਬਾਜ਼ੀ 'ਚ ਦੱਬੇ ਰਹਿ ਜਾਂਦੇ ਹਨ।

ABOUT THE AUTHOR

...view details