ETV Bharat / state

ਜ਼ਮੀਨ ਪਿੱਛੇ ਪੋਤਿਆਂ ਨੇ ਹੀ ਕੀਤਾ ਦਾਦੀ ਦਾ ਕਤਲ, ਫਾਜ਼ਿਲਕਾ ਪੁਲਿਸ ਨੇ ਕਾਬੂ ਕੀਤੇ ਮੁਲਜ਼ਮ - grandsons killed his grandmother

author img

By ETV Bharat Punjabi Team

Published : May 1, 2024, 10:08 AM IST

ਪੋਤੇ ਹੀ ਨਿਕਲੇ ਦਾਦੀ ਦੇ ਕਾਤਲ
ਪੋਤੇ ਹੀ ਨਿਕਲੇ ਦਾਦੀ ਦੇ ਕਾਤਲ

ਫਾਜ਼ਿਲਕਾ ਦੇ ਪਿੰਡ ਆਲਮ ਸ਼ਾਹ 'ਵ ਪੋਤਿਆਂ ਵਲੋਂ ਦੋ ਏਕੜ ਜ਼ਮੀਨ ਦੇ ਟੁੱਕੜੇ ਪਿੱਛੇ ਆਪਣੀ ਹੀ ਦਾਦੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪੁਲਿਸ ਵਲੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

ਪੋਤੇ ਹੀ ਨਿਕਲੇ ਦਾਦੀ ਦੇ ਕਾਤਲ

ਫਾਜ਼ਿਲਕਾ: ਰਿਸ਼ਤਿਆਂ ਦੇ ਕਤਲ ਹੁਣ ਆਮ ਹੁੰਦੇ ਜਾ ਰਹੇ ਹਨ। ਕਿਤੇ ਜ਼ਮੀਨ ਪਿੱਛੇ ਭਰਾ ਵਲੋਂ ਭਰਾ ਦਾ, ਪੁੱਤ ਵਲੋਂ ਪਿਓ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਥੇ ਹੀ ਇੱਕ ਅਜਿਹਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ, ਜਿਥੇ ਪੋਤਿਆਂ ਨੇ ਜ਼ਮੀਨ ਪਿੱਛੇ ਆਪਣੀ ਹੀ ਦਾਦੀ ਦਾ ਕਤਲ ਕਰ ਦਿੱਤਾ ਗਿਆ। ਦਰਅਸਲ ਕੁਝ ਦਿਨ ਪਹਿਲਾਂ ਫਾਜ਼ਿਲਕਾ ਦੇ ਪਿੰਡ ਆਲਮ ਸ਼ਾਹ ਵਿੱਚ ਇੱਕ 80 ਸਾਲਾ ਬਜ਼ੁਰਗ ਔਰਤ ਦਾ ਕਤਲ ਹੋਇਆ ਸੀ, ਜਿਸ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਹੱਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਬਜ਼ੁਰਗ ਮਹਿਲਾ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਜ਼ਮੀਨ ਪਿੱਛੇ ਉਸ ਦੇ ਹੀ ਪੋਤਿਆਂ ਵਲੋਂ ਕੀਤਾ ਗਿਆ ਸੀ।

ਬਜ਼ੁਰਗ ਔਰਤ ਦਾ ਕਤਲ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਆਲਮ ਸ਼ਾਹ ਵਿਖੇ ਬੀਤੇ ਦੋ ਦਿਨ ਪਹਿਲਾਂ ਇੱਕ 80 ਸਾਲਾਂ ਬਜ਼ੁਰਗ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਕਤਲ ਕਰਨ ਵਾਲੇ ਵਿਅਕਤੀ ਵੱਲੋਂ ਬਜ਼ੁਰਗ ਔਰਤ ਦਾ ਕਤਲ ਕਰਕੇ ਉਸ ਦੇ ਕੰਨ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ ਪੁਲਿਸ ਨੂੰ ਚੋਰੀ ਦਾ ਮਾਮਲਾ ਲੱਗਿਆ ਪਰ ਜਦੋਂ ਮਾਮਲੇ ਨੂੰ ਗੰਭੀਰ ਦੇਖਦਿਆਂ ਹੋਇਆਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਗਈ ਤਾਂ ਟੀਮ ਵੱਲੋਂ ਟੈਕਨੀਕਲ ਤਰੀਕੇ ਨਾਲ ਕੀਤੀ ਗਈ ਜਾਂਚ ਵਿੱਚ ਮ੍ਰਿਤਕ ਔਰਤ ਦੇ ਤਿੰਨ ਪੋਤਰਿਆਂ ਨੂੰ ਹੀ ਉਸਦਾ ਕਾਤਲ ਪਾਇਆ ਗਿਆ।

ਜ਼ਮੀਨ ਪਿੱਛੇ ਕੀਤੇ ਵਾਰਦਾਤ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 80 ਸਾਲਾ ਬਜ਼ੁਰਗ ਔਰਤ ਕੌਸ਼ਲਿਆ ਬਾਈ ਨੂੰ ਆਪਣੇ ਪੇਕਿਆਂ ਪਾਸੋਂ ਦੋ ਏਕੜ ਜ਼ਮੀਨ ਮਿਲੀ ਸੀ। ਜੋ ਕਿ ਉਹ ਆਪਣੀ ਜ਼ਮੀਨ ਲੜਕੀਆਂ ਦੇ ਨਾਮ ਕਰਵਾਉਣਾ ਚਾਹੁੰਦੇ ਸਨ ਅਤੇ ਇਸ ਕਾਰਨ ਉਹਨਾਂ ਦੇ ਘਰ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ। ਜਿਸ ਕਾਰਨ ਉਸ ਦੇ ਪੋਤਰਿਆਂ ਵੱਲੋਂ ਜ਼ਮੀਨ ਦੇ ਲਾਲਚ ਵਿੱਚ ਆ ਕੇ ਆਪਣੀ 80 ਸਾਲਾਂ ਬਜ਼ੁਰਗ ਦਾਦੀ ਦਾ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ।

ਪੁਲਿਸ ਨੇ ਤਿੰਨ ਮੁਲਜ਼ਮ ਕੀਤੇ ਕਾਬੂ: ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਚੋਰੀ ਦੀ ਘਟਨਾ ਸਾਬਤ ਕਰਨ ਲਈ ਉਸ ਦੇ ਕੰਨਾਂ ਦੀਆਂ ਵਾਲੀਆਂ ਗਾਇਬ ਕਰ ਦਿੱਤੀਆਂ ਗਈਆਂ ਸਨ। ਫਿਲਹਾਲ ਪੁਲਿਸ ਵੱਲੋਂ ਇਸ ਕਤਲ ਕੇਸ ਵਿੱਚ ਕਾਬੂ ਕੀਤੇ ਗਏ ਸੁਖਚੈਨ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਨਰੇਸ਼ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਆਲਮ ਸ਼ਾਹ ਅਤੇ ਰਮਨਦੀਪ ਸਿੰਘ ਪੁੱਤਰ ਮਦਨ ਸਿੰਘ ਵਾਸੀ ਪਿੰਡ ਕਾਵਾਂਵਾਲੀ ਫਾਜ਼ਿਲਕਾ ਦੇ ਖਿਲਾਫ ਅਧੀਨ ਧਾਰਾ 302 4 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.