ਪੰਜਾਬ

punjab

ਕਿਸਾਨ ਅੰਦੋਲਨ 2.0: ਅੱਜ ਕੁਰੂਕਸ਼ੇਤਰ ਪਹੁੰਚੇਗੀ ਸ਼ਹੀਦ ਸ਼ੁੱਭਕਰਨ ਦੀ ਅਸਥੀ ਕਲਸ਼ ਯਾਤਰਾ, ਹੁਣ ਤੱਕ 9 ਕਿਸਾਨਾਂ ਦੀ ਹੋ ਚੁੱਕੀ ਮੌਤ

By ETV Bharat Punjabi Team

Published : Mar 20, 2024, 8:28 AM IST

ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਹਰਿਆਣਾ ਦੇ ਬਾਰਡਰਾਂ 'ਤੇ ਡਟੇ ਹੋਏ ਹਨ। ਇਸ ਵਿਚਾਲੇ ਉਨ੍ਹਾਂ ਵਲੋਂ ਹਰਿਆਣਾ 'ਚ ਸ਼ਹੀਦ ਨੌਜਵਾਨ ਕਿਸਾਨ ਸ਼ੁੱਭਕਰਨ ਦਾ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ, ਜਿਸ ਦੇ ਚੱਲਦੇ ਅੱਜ ਅਸਥੀ ਕਲਸ਼ ਯਾਤਰਾ ਕੁਰੂਕਸ਼ੇਤਰ ਪਹੁੰਚੇਗੀ।

Kisan Andolan 2
Kisan Andolan 2

ਚੰਡੀਗੜ੍ਹ:ਪੰਜਾਬ ਹਰਿਆਣਾ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ-2 ਦੇ 36 ਪੂਰੇ ਹੋ ਚੁੱਕੇ ਹਨ। ਅੱਜ 20 ਮਾਰਚ ਨੂੰ ਅੰਦੋਲਨ ਦਾ 37ਵਾਂ ਦਿਨ ਹੈ। ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਕਿਸਾਨਾਂ ਵੱਲੋਂ ਪਿਛਲੇ 5 ਦਿਨਾਂ ਤੋਂ ਸ਼ੁਭਕਰਨ ਦੀ ਅਸਥੀ ਕਲਸ਼ ਯਾਤਰਾ ਕੱਢੀ ਜਾ ਰਹੀ ਹੈ।

ਹਰਿਆਣਾ 'ਚ ਹੋਰ ਤਿੰਨ ਦਿਨ ਚੱਲੇਗੀ ਕਲਸ਼ ਯਾਤਰਾ: ਬੁੱਧਵਾਰ ਨੂੰ ਭਾਵ ਅੱਜ 5ਵੇਂ ਦਿਨ ਅਸਥੀ ਕਲਸ਼ ਯਾਤਰਾ ਯਮੁਨਾਨਗਰ ਦੇ ਕਈ ਪਿੰਡਾਂ ਤੋਂ ਹੁੰਦੀ ਹੋਈ ਕੁਰੂਕਸ਼ੇਤਰ ਵਿੱਚ ਪ੍ਰਵੇਸ਼ ਕਰੇਗੀ। ਅੰਦੋਲਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਦੀ 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਕੁਰੂਕਸ਼ੇਤਰ ਤੋਂ ਬਾਅਦ ਕਰਨਾਲ, ਕੈਥਲ ਅਤੇ ਫਿਰ ਅੰਬਾਲਾ ਜ਼ਿਲ੍ਹੇ 'ਚ ਕਲਸ਼ ਯਾਤਰਾ 3 ਦਿਨ ਚੱਲੇਗੀ।

ਸ਼ਹੀਦੀ ਸਮਾਗਮ ਕਰਨ ਦਾ ਐਲਾਨ:ਹਰਿਆਣਾ-ਪੰਜਾਬ ਦੇ ਸ਼ੰਭੂ-ਖਨੌਰੀ ਨਾਲ ਲੱਗਦੀ ਡੱਬਵਾਲੀ ਸਰਹੱਦ 'ਤੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਡਟੇ ਹੋਏ ਹਨ। ਕਿਸਾਨਾਂ ਨੇ 22 ਮਾਰਚ ਨੂੰ ਹਿਸਾਰ, 27 ਮਾਰਚ ਨੂੰ ਰਾਜਸਥਾਨ ਅਤੇ 31 ਮਾਰਚ ਨੂੰ ਅੰਬਾਲਾ ਦੀ ਮੋਹਰਾ ਅਨਾਜ ਮੰਡੀ ਵਿੱਚ ਸ਼ਹੀਦੀ ਸਮਾਗਮ ਕਰਨ ਦਾ ਐਲਾਨ ਕੀਤਾ ਹੈ।

9 ਕਿਸਾਨ ਅਤੇ 3 ਪੁਲਿਸ ਵਾਲਿਆਂ ਦੀ ਮੌਤ: ਕਿਸਾਨ ਅੰਦੋਲਨ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। 17 ਅਤੇ 18 ਮਾਰਚ ਨੂੰ ਵੀ ਕਿਸਾਨ ਅੰਦੋਲਨ ਨਾਲ ਜੁੜੇ ਤਿੰਨ ਕਿਸਾਨਾਂ ਦੀ ਵੱਖ-ਵੱਖ ਕਾਰਨਾਂ ਕਰਕੇ ਮੌਤ ਹੋ ਗਈ ਸੀ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ 'ਤੇ ਅੜੇ ਹੋਏ ਹਨ। ਸਰਕਾਰ ਨਾਲ ਹੁਣ ਤੱਕ 4 ਦੌਰ ਦੀ ਗੱਲਬਾਤ ਅਸਫਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹੜਤਾਲ 'ਤੇ ਰਹਿਣਗੇ।

ABOUT THE AUTHOR

...view details