ਪੰਜਾਬ

punjab

ਸ਼ਿਵਰਾਤਰੀ ਦੇ ਤਿਉਹਾਰ ਦਾ ਭਾਰੀ ਉਤਸ਼ਾਹ, ਬਰਨਾਲਾ ਦੇ ਮੰਦਿਰਾਂ 'ਚ ਹੁੰਮ ਹੁਮਾ ਕੇ ਪਹੁੰਚੇ ਸ਼ਰਧਾਲੂ

By ETV Bharat Punjabi Team

Published : Mar 8, 2024, 1:34 PM IST

Maha Shivratri 2024: ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਮਨਾਇਆ ਜਾ ਰਿਹਾ ਹੈ। ਬਰਨਾਲਾ ਦੇ ਪ੍ਰਾਚੀਨ ਮੰਦਰ ਵਿੱਚ ਵੀ ਭਗਤਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ।

Enthusiasm of Shivratri festival, devotees flocking to the temples of Barnala
ਸ਼ਿਵਰਾਤਰੀ ਦੇ ਤਿਉਹਾਰ ਦਾ ਭਾਰੀ ਉਤਸ਼ਾਹ, ਬਰਨਾਲਾ ਦੇ ਮੰਦਿਰਾਂ 'ਚ ਹੁੰਮ ਹੁਮਾ ਕੇ ਪਹੂੰਚ ਰਹੀਆਂ ਸੰਗਤਾਂ

ਸ਼ਿਵਰਾਤਰੀ ਦੇ ਤਿਉਹਾਰ ਦਾ ਭਾਰੀ ਉਤਸ਼ਾਹ, ਬਰਨਾਲਾ ਦੇ ਮੰਦਿਰਾਂ 'ਚ ਹੁੰਮ ਹੁਮਾ ਕੇ ਪਹੂੰਚ ਰਹੀਆਂ ਸੰਗਤਾਂ

ਬਰਨਾਲਾ: ਅੱਜ ਦੇਸ਼ ਦੁਨੀਆਂ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮਣਾਇਆ ਜਾ ਰਿਹਾ ਹੈ। ਲੋਕ ਮੰਦਿਰਾਂ 'ਚ ਜਾ ਕੇ ਸ਼ਿਵ ਦੀ ਪੂਜਾ ਕਰ ਰਹੇ ਹਨ। ਉਥੇ ਹੀ ਬਰਨਾਲਾ ਵਿੱਚ ਵੀ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ ਸਾਰੇ ਮੰਦਰਾਂ ਵਿੱਚ ਸਿਵਰਾਤਰੀ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਹੈ। ਸਵੇਰ ਤੋਂ ਸ਼ਰਧਾਲੂਆਂ ਵੱਲੋਂ ਮੱਥਾ ਟੇਕਣ ਲਈ ਲਾਈਨਾਂ ਲੱਗੀਆਂ ਹੋਈਆਂ ਹਨ। ਮੰਦਿਰ ਦੇ ਪੰਡਤ ਨੇ ਦੱਸਿਆ ਕਿ ਭਗਵਾਨ ਸ਼ਿਵ ਦੇ ਵਿਆਹ ਦਾ ਦਿਨ ਹੋਣ ਕਰਕੇ ਇਸ ਦਿਨ ਸ਼ਿਵਰਾਤਰੀ ਮਨਾਈ ਜਾਂਦੀ ਹੈ, ਇਸ ਦਿਨ ਭਗਵਾਨ ਸ਼ਿਵ ਅੱਗੇ ਮੱਥਾ ਟੇਕਣ ਵਾਲੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਉਥੇ ਹੀ ਸ਼ਾਮ ਸਮੇਂ ਕਾਂਵੜੀਆਂ ਵੱਲੋਂ ਲਿਆਂਦਾ ਗੰਗਾ ਜਲ ਸ਼ਿਵਲਿੰਗ ਉੱਪਰ ਚੜਾਇਆ ਜਾਵੇਗਾ। ਸ਼ਰਧਾਲੂਆਂ ਲਈ ਵੱਡੇ ਪੱਧਰ 'ਤੇ ਲੰਗਰ ਵੀ ਲਗਾਏ ਗਏ ਹਨ।


ਭਗਵਾਨ ਸ਼ਿਵ ਦੇ ਵਿਆਹ ਦਾ ਦਿਨ : ਇਸ ਮੌਕੇ ਪੰਡਤ ਅਮਨ ਸ਼ਰਮਾ ਨੇ ਕਿਹਾ ਕਿ ਅੱਜ ਦੁਨੀਆਂ ਭਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਦੇ ਦਿਨ ਭਗਵਾਨ ਸ਼ਿਵ ਦਾ ਵਿਆਹ ਹੋਇਆ ਸੀ। ਇਸੇ ਦੀ ਖੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅੱਜ ਸਵੇਰ ਤੋਂ ਮੰਦਰ ਵਿੱਚ ਸ਼ਰਧਾਲੂਆਂ ਦੀ ਮੱਥਾ ਟੇਕਣ ਲਈ ਭੀੜ ਲੱਗੀ ਹੋਈ ਹੈ। ਦੇਰ ਰਾਤ ਤੱਕ ਭਗਵਾਨ ਸਿਵ ਦਾ ਗੁਣਗਾਨ ਮੰਦਰਾਂ ਵਿੱਚ ਹੋਵੇਗਾ। ਸ਼ਾਮ ਸਮੇਂ ਕਾਂਵੜ ਯਾਤਰਾ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਮੰਦਰਾਂ ਵਿੱਚ ਆਵੇਗੀ ਅਤੇ ਉਹ ਗੰਗਾ ਜਲ ਸ਼ਿਵ ਲਿੰਗ ਉਪਰ ਚੜਾਇਆ ਜਾਵੇਗਾ। ਅੱਜ ਦੇ ਦਿਨ ਭਗਵਾਨ ਅੱਗੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।


ਲੰਗਰ ਵੀ ਲਗਾਏ ਜਾ ਰਹੇ:ਉਥੇ ਸ਼ਹਿਰ ਵਿੱਚ ਸ਼ਿਵਰਾਤਰੀ ਦੇ ਤਿਉਹਾਰ ਦੇ ਮੱਦੇਨਜ਼ਰ ਭਗਤਾਂ ਵੱਲੋਂ ਅਲੱਗ ਅਲੱਗ ਤਰ੍ਹਾਂ ਦੇ ਲੰਗਰ ਵੀ ਲਗਾਏ ਜਾ ਰਹੇ ਹਨ। ਲੰਗਰ ਲਗਾਉਣ ਵਾਲੇ ਸੁਨੀਲ ਕੁਮਾਰ ਕਾਲਾ ਨੇ ਦੱਸਿਆ ਕਿ ਉਹਨਾਂ ਵਲੋਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਦੋ ਦਿਨ ਦਾ ਲੰਗਰ ਲਗਾਇਆ ਗਿਆ ਹੈ। ਜਿਸ ਵਿੱਚ ਪਕੌੜੇ, ਕੌਫ਼ੀ, ਕੜਾਹ, ਹਲਵਾ, ਬਿਸਕੁੱਟ ਆਦਿ ਦੇ ਲੰਗਰ ਲਗਾਏ ਗਏ ਹਨ। ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਵਰਾਤਰੀ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਪੁਲਿਸ ਦੇ ਪੁਖਤਾ ਪ੍ਰਬੰਧ: ਸ਼ਹਿਰ ਦੇ ਸਾਰੇ ਮੰਦਰਾਂ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਸ਼ਰਾਤਰੀ ਅਨਸਰਾਂ ਉਪਰ ਨੱਥ ਪਾਉਣ ਲਈ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਉਥੇ ਕਾਂਵੜ ਯਾਤਰਾ ਨੂੰ ਲੈ ਕੇ ਵੀ ਵਿਸ਼ੇਸ਼ ਪੁਲਿਸ ਫ਼ੋਰਸ ਤਾਇਨਾਤ ਰਹੇਗੀ।

ABOUT THE AUTHOR

...view details