ਪੰਜਾਬ

punjab

ਜਿਲ੍ਹੇ ਵਿੱਚੋਂ ਮਿਡਲ ਵਿੱਚ ਧਨੌਲਾ ਖ਼ੁਰਦ ਅਤੇ ਸੈਕੰਡਰੀ ਵਿੱਚ ਕੰਨਿਆ ਸਕੂਲ ਬਰਨਾਲਾ ਨੂੰ ਮਿਲਿਆ ਸਰਵੋਤਮ ਖਿਤਾਬ

By ETV Bharat Punjabi Team

Published : Mar 2, 2024, 7:41 PM IST

ਪੰਜਾਬ ਦੁਆਰਾ ਹਰ ਜ਼ਿਲ੍ਹੇ ਵਿੱਚੋਂ ਬੈਸਟ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ ਅਤੇ ਪ੍ਰਸ਼ੰਸ਼ਾ ਪੱਤਰ ਜਾਰੀ ਕੀਤੇ ਗਏ। ਇਸੇ ਅਧੀਨ ਜ਼ਿਲ੍ਹਾ ਬਰਨਾਲਾ ਦੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਨਾਂ ਚਮਕਾਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ ਨੂੰ ਜ਼ਿਲ੍ਹਾ ਬਰਨਾਲਾ ਦਾ ਬੈਸਟ ਸੀਨਿਅਰ ਸੈਕੰਡਰੀ ਸਕੂਲ ਚੁਣਿਆ ਗਿਆ, ਪੜ੍ਹੋ ਪੂਰੀ ਖਬਰ...

Dhanula Khurd
Dhanula Khurd

ਬਰਨਾਲਾ: ਪਿਛਲੇ ਦਿਨੀਂ ਸਿੱਖਿਆ ਵਿਭਾਗ ਪੰਜਾਬ ਦੁਆਰਾ ਹਰ ਜ਼ਿਲ੍ਹੇ ਵਿੱਚੋਂ ਬੈਸਟ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ ਅਤੇ ਪ੍ਰਸ਼ੰਸ਼ਾ ਪੱਤਰ ਜਾਰੀ ਕੀਤੇ ਗਏ। ਇਸੇ ਅਧੀਨ ਜ਼ਿਲ੍ਹਾ ਬਰਨਾਲਾ ਦੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਨਾਂ ਚਮਕਾਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ ਨੂੰ ਜ਼ਿਲ੍ਹਾ ਬਰਨਾਲਾ ਦਾ ਬੈਸਟ ਸੀਨਿਅਰ ਸੈਕੰਡਰੀ ਸਕੂਲ ਚੁਣਿਆ ਗਿਆ।

ਜਿਲ੍ਹੇ ਵਿੱਚੋਂ ਮਿਡਲ ਵਿੱਚ ਧਨੌਲਾ ਖ਼ੁਰਦ ਅਤੇ ਸੈਕੰਡਰੀ ਵਿੱਚ ਕੰਨਿਆ ਸਕੂਲ ਬਰਨਾਲਾ ਨੂੰ ਮਿਲਿਆ ਸਰਵੋਤਮ ਖਿਤਾਬ

ਜਦਕਿ ਸਰਕਾਰੀ ਮਿਡਲ ਸਕੂਲ ਧਨੌਲਾ ਖੁਰਦ ਨੂੰ ਵਿਦਿਅਰਥੀਆਂ ਦੀਆਂ ਅਕਾਦਮਿਕ, ਸਹਿ ਅਕਾਦਮਿਕ , ਅਧਿਆਪਕਾਂ ਦੀ ਕਾਰਗੁਜਾਰੀ ਅਤੇ ਬੁਨਿਆਦੀ ਢਾਂਚੇ ਦੇ ਅਧਾਰ ਤੇ ਜਿਲ੍ਹੇ ਦੇ ਬੈਸਟ ਸਕੂਲ ਵਜੋਂ ਚੁਣਿਆ ਗਿਆ। ਜਿਸ ਤਹਿਤ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਚੰਡੀਗੜ੍ਹ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਕੰਨਿਆ ਸਕੂਲ ਮੁੱਖੀ ਪ੍ਰਿੰਸੀਪਲ ਵਿਨਸੀ ਜਿੰਦਲ ਨੂੰ ਬੈਸਟ ਸਕੂਲ ਸਰਟੀਫਿਕੇਟ ਅਤੇ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਜਦਕਿ ਧਨੌਲਾ ਖ਼ੁਰਦ ਸਕੂਲ ਦੇ ਮੁੱਖ ਅਧਿਆਪਕ ਹਰਿੰਦਰ ਮੱਲ੍ਹੀਆ ਨੂੰ ਉੱਤਮ ਸਕੂਲ ਦਾ ਸਰਟੀਫਿਕੇਟ ਦੇ ਕੇ ਪੰਜ ਲੱਖ ਦੀ ਇਨਾਮੀ ਰਾਸ਼ੀ ਦਾ ਚੈਕ ਭੇਂਟ ਕੀਤਾ।

ਇਸ ਮੌਕੇ ਸਕੂਲ ਮੁਖੀ ਹਰਿੰਦਰ ਕੁਮਾਰ ਨੇ ਇਸ ਪ੍ਰਾਪਤੀ ਨੂੰ ਸਮੂਹ ਨਗਰ ਨਿਵਾਸੀਆਂ ਨੂੰ ਸਮਰਪਿਤ ਕਰਦਿਆਂ ਦੱਸਿਆ ਕਿ ਇਹ ਵਿਸੇਸ਼ ਪ੍ਰਾਪਤੀ ਸਮੂਹ ਸਕੂਲ ਸਟਾਫ, ਵਿਦਿਅਰਥੀਆਂ ਅਤੇ ਮਾਪਿਆਂ ਦੇ ਆਪਸੀ ਸਹਿਯੋਗ ਸਦਕਾ ਸੰਭਵ ਹੋਈ ਹੈ। ਜਿਕਰਯੋਗ ਹੈ ਕਿ ਇਸ ਸਕੂਲ ਦੇ ਵਿਦਿਆਰਥੀਆਂ ਦੀ ਉੱਤਮ ਵਿੱਦਿਅਕ ਕਾਰਗੁਜਾਰੀ ਕਾਰਣ ਇਹ ਸਕੂਲ ਪਿਛਲੇ ਸਮੇਂ ਤੋਂ ਹਮੇਸ਼ਾ ਸੁਰਖੀਆਂ ਵਿੱਚ ਰਿਹਾ ਹੈ। ਇਸ ਪ੍ਰਾਪਤੀ ਤੇ ਸਕੂਲ ਸਟਾਫ ਜਗਜੀਤ ਕੌਰ, ਗੁਰਜੀਤ ਕੌਰ, ਮਲਕੀਤ ਸਿੰਘ, ਰਾਜ ਕੁਮਾਰ ਐਸ. ਐਮ. ਸੀ. ਚੇਅਰਮੇਨ ਮਲਕੀਤ ਸਿੰਘ, ਸਰਪੰਚ ਕਮਲਜੀਤ ਕੌਰ , ਪੰਚ ਰੁਪਿੰਦਰ ਸਿੰਘ ਢਿੱਲੋਂ, ਸੰਦੀਪ ਕੁਮਾਰ ਪੀ.ਟੀ .ਆਈ.ਅਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਮੌਜੂਦ ਸਨ।


ਉਥੇ ਕੰਨਿਆ ਸਕੂਲ ਦੇ ਪ੍ਰਿੰਸੀਪਲ ਵਿਨਸੀ ਜਿੰਦਲ ਨੇ ਇਸ ਪ੍ਰਾਪਤੀ ਨੂੰ ਸਮੂਹ ਅਧਿਆਪਕਾਂ ਦੀ ਮਿਹਨਤ, ਮਾਪਿਆਂ, ਐਸ. ਐਸ. ਸੀ. ਦੇ ਸਹਿਯੋਗ ਅਤੇ ਵਿਦਿਅਰਥੀਆਂ ਦੀ ਪੜਾਈ ਕਰਨ ਦੀ ਲਗਨ ਨੂੰ ਸਮਰਪਿਤ ਕੀਤਾ। ਉਹਨਾਂ ਦੱਸਿਆ ਕਿ ਪਿਛਲੇ 3-4 ਸਾਲਾਂ ਦੌਰਾਨ ਸਕੂਲ ਨੇ ਲੜਕੀਆਂ ਦੀ ਅਕਾਦਮਿਕ ਪੜ੍ਹਾਈ, ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਜਮਾਤਾਂ, ਐਨ ਐਸ ਐਸ ਕੈਂਪ, ਖੇਡਾਂ, ਸਭਿਆਚਰਕ ਗਤੀਵਿਧੀਆਂ ਦਾ ਆਜੋਯਨ ਕੀਤਾ ਹੈ, ਜਿਸ ਸਦਕਾ ਸਕੂਲ ਦੀ ਲੜਕੀਆਂ ਨੇ 8ਵੀਂ, 10ਵੀਂ ਅਤੇ 12ਵੀਂ ਜਮਾਤਾਂ ਵਿੱਚ ਪੰਜਾਬ ਪੱਧਰ ‘ਤੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਅਤੇ ਵਜੀਫਾ ਪ੍ਰੀਖਿਆ ਵਿੱਚੋਂ ਪੰਜਾਬ ਵਿੱਚ ਪਹਿਲਾ ਸਥਾਨ ਵੀ ਹਾਸਲ ਕੀਤਾ। ਉਹਨਾਂ ਦੱਸਿਆ ਕਿ ਸਕੂਲ ਦਾ ਸਮੁੱਚਾ ਸਟਾਫ਼ ਲੜਕੀਆਂ ਦੀ ਪੜ੍ਹਾਈ , ਸਕੂਲ ਵਿਕਾਸ ਲਈ ਵਚਨਬੱਧ ਹੈ। ਸਕੂਲ ਬਿਲਡਿੰਗ ਦੇ ਵਿਕਾਸ ਲਈ ਉਹਨਾਂ ਸਕੂਲ ਸਟਾਫ਼ ਦੁਆਰਾ ਮਹੀਨਾਵਾਰ ਦਿੱਤੀ ਜਾਂਦੀ ਸਹਿਜੋਗ ਰਾਸ਼ੀ , ਦਾਨੀ ਸੱਜਣਾਂ ਦੇ ਸਹਿਯੋਗ ਅਤੇ ਵਿਸ਼ੇਸ਼ ਤੌਰ ‘ਤੇ ਆਈ. ਓ. ਐੱਲ. ਫ਼ਤਹਿਗੜ੍ਹ ਛੰਨਾ ਦਾ ਧੰਨਵਾਦ ਕੀਤਾ।

ABOUT THE AUTHOR

...view details