ਪੰਜਾਬ

punjab

ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਦੀ ਜੀਪੀ ਨੂੰ ਚੁਣੌਤੀ, ਕਿਹਾ- ਲੋਕਾਂ ਦੀ ਕਚਹਿਰੀ 'ਚ ਕਰੋ ਖੁੱਲ੍ਹੀ ਬਹਿਸ - Dr Amar Singhs challenge to GP

By ETV Bharat Punjabi Team

Published : Apr 22, 2024, 1:01 PM IST

ਕਾਂਗਰਸ ਵੱਲੋਂ ਹਾਲ ਹੀ 'ਚ ਫ਼ਤਹਿਗੜ੍ਹ ਸਾਹਿਬ ਤੋਂ ਡਾ.ਅਮਰ ਸਿੰਘ ਨੂੰ ਦੁਬਾਰਾ ਟਿਕਟ ਦਿੱਤੇ ਜਾਣ 'ਤੇ ਹਰ ਇੱਕ ਵਿੱਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਇਸ ਮੌਕੇ ਖੁਸ਼ੀ ਪ੍ਰਗਟਾਉਂਦੇ ਹੋਏ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਕਾਂਗਰਸੀ ਉਮੀਦਵਾਰ ਨੇ ਆਪ ਚ ਸ਼ਾਮਿਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਚੁਣੌਤੀ ਦਿੱਤੀ ਹੈ ਕਿ ਲੋਕਾਂ ਦੀ ਕਚਹਿਰੀ 'ਚ ਪੇਸ਼ ਹੋਵੇ ਤ੍ਵ ਖੁਲ੍ਹੀ ਬਹਿਸ ਕਰੇ।

Congress candidate from Sri Fatehgarh Sahib, Dr. Amar Singh's challenge to GP, said 'Open debate in people's court'
ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਦੀ ਜੀਪੀ ਨੂੰ ਚੁਣੌਤੀ, ਕਿਹਾ 'ਲੋਕਾਂ ਦੀ ਕਚਹਿਰੀ 'ਚ ਕਰੋ ਖੁੱਲ੍ਹੀ ਬਹਿਸ'

ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਦੀ ਜੀਪੀ ਨੂੰ ਚੁਣੌਤੀ

ਸ੍ਰੀ ਫਤਿਹਗੜ੍ਹ ਸਾਹਿਬ: ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਨੇ ਚੋਣ ਮੈਦਾਨ 'ਚ ਉਤਰਦਿਆਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਵੱਡੀ ਚੁਣੌਤੀ ਦੇ ਦਿੱਤੀ ਹੈ। ਖੁੱਲ੍ਹੀ ਬਹਿਸ ਵਿੱਚ ਸਵਾਲ-ਜਵਾਬ ਦੇਣ ਦੀ ਚੁਣੌਤੀ ਦਿੱਤੀ ਗਈ ਹੈ। ਡਾ.ਅਮਰ ਸਿੰਘ ਐਤਵਾਰ ਨੂੰ ਦੋਰਾਹਾ ਦੇ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੈਦਾਨ 'ਚ ਉਤਰੇ। ਜਿਵੇਂ ਹੀ ਉਹ ਚੋਣ ਪ੍ਰਚਾਰ ਕਰਨ ਲਈ ਮੈਦਾਨ 'ਚ ਆਏ ਤਾਂ ਆਪਣੇ ਪੁਰਾਣੇ ਸਾਥੀ ਗੁਰਪ੍ਰੀਤ ਸਿੰਘ ਜੀਪੀ ਜੋਕਿ ਹਾਲ ਹੀ 'ਚ ਕਾਂਗਰਸ ਛੱਡ ਆਪ 'ਚ ਸ਼ਾਮਿਲ ਹੋਏ ਹਨ, ਅਤੇ ਉਹਨਾਂ ਨੁੰ ਪਾਰਟੀ ਨੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਟਿਕਟ ਵੀ ਦਿੱਤੀ ਹੈ, ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।

ਜੀਪੀ ਦੇ ਹਲਕੇ ਨੂੰ 3.25 ਕਰੋੜ ਰੁਪਏ ਦਿੱਤੇ:ਦਸਣਯੋਗ ਹੈ ਕਿ ਇੱਕ ਪਾਸੇ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦਾਅਵਾ ਕਰ ਰਹੇ ਹਨ ਕਿ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਪੰਜ ਸਾਲਾਂ ਵਿੱਚ ਹਲਕੇ ਦੇ ਲੋਕਾਂ ਨੂੰ ਮੂੰਹ ਤੱਕ ਨਹੀਂ ਦਿਖਾਇਆ। ਲੋਕਾਂ ਦੇ ਭਰੋਸੇ'ਤੇ ਉਪਰ ਖਰੇ ਨਹੀਂ ਉਤਰੇ ਅਤੇ ਵਿਕਾਸ ਨਹੀਂ ਹੋਇਆ। ਤਾਂ ਉਥੇ ਹੀ ਇਸ ਦਾ ਜਵਾਬ ਦਿੰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਜਦੋਂ ਗੁਰਪ੍ਰੀਤ ਸਿੰਘ ਜੀ.ਪੀ ਬੱਸੀ ਪਠਾਣਾਂ ਤੋਂ ਕਾਂਗਰਸ ਦੀ ਨੁਮਾਇੰਦਗੀ ਕਰਦੇ ਸਨ ਤਾਂ ਉਹ ਹਮੇਸ਼ਾ ਉਨ੍ਹਾਂ ਦੇ ਸੱਦੇ 'ਤੇ ਜਾਂਦੇ ਸਨ । ਉਨ੍ਹਾਂ ਨੇ ਜੀਪੀ ਦੇ ਹਲਕੇ ਨੂੰ ਲਗਭਗ 3.25 ਕਰੋੜ ਰੁਪਏ ਦਿੱਤੇ। ਉਹ ਜੀਪੀ ਨੂੰ ਖੁੱਲ੍ਹੀ ਬਹਿਸ ਵਿੱਚ ਵੀ ਇਸਦਾ ਜਵਾਬ ਦੇਣ ਲਈ ਤਿਆਰ ਹਨ। ਡਾ: ਅਮਰ ਸਿੰਘ ਨੇ ਦੱਸਿਆ ਕਿ ਜੀ.ਪੀ ਖੁਦ ਉਨ੍ਹਾਂ ਨੂੰ ਨਾਲ ਲੈ ਕੇ ਇਲਾਕੇ 'ਚ ਘੁੰਮਦੇ ਰਹਿੰਦੇ ਸੀ। ਅੱਜ ਉਹ ਜਾ ਕੇ ਆਪ ਦੀ ਗੋਦੀ ਵਿੱਚ ਬੈਠ ਗਏ ਹਨ। ਵਿਧਾਇਕ ਹੋਣ ਦੇ ਨਾਤੇ ਜੀਪੀ ਨੇ ਕਦੇ ਵੀ ਵਿਧਾਨ ਸਭਾ ਵਿੱਚ ਆਪਣੇ ਹਲਕੇ ਦਾ ਮੁੱਦਾ ਨਹੀਂ ਉਠਾਇਆ ਸੀ। ਜਦਕਿ, ਲੋਕ ਸਭਾ ਵਿੱਚ 70 ਵਾਰ ਬੋਲਣ ਦਾ ਉਨ੍ਹਾਂ ਦਾ ਰਿਕਾਰਡ ਹੈ।

ਪੰਜਾਬ ਦੇ ਮੁੱਦਿਆਂ 'ਤੇ ਵੋਟਾਂ ਮੰਗਣਗੇ:ਡਾ. ਅਮਰ ਸਿੰਘ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਹਨ। ਦੇਸ਼ ਦੀ ਸਰਕਾਰ ਚੁਣੀ ਜਾਣੀ ਹੈ। ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਸੂਬੇ ਦੇ ਮੁੱਦਿਆਂ ਲਈ ਹਮੇਸ਼ਾ ਵੋਟਾਂ ਮੰਗਣਗੇ। ਕੇਂਦਰ ਨੇ ਪੰਜਾਬ ਨਾਲ ਹੁਣ ਤੱਕ ਜੋ ਵਿਸ਼ਵਾਸਘਾਤ ਕੀਤਾ ਹੈ, ਉਸ ਦਾ ਇਨਸਾਫ਼ ਜਨਤਾ ਜ਼ਰੂਰ ਦੇਵੇਗੀ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਜ਼ਬਰਦਸਤੀ ਰੋਕਿਆ ਗਿਆ। ਅੱਤਿਆਚਾਰ ਕੀਤੇ ਗਏ। ਇਹ ਸਾਰੇ ਕੇਂਦਰ ਨਾਲ ਜੁੜੇ ਮੁੱਦੇ ਹਨ ਜਿਨ੍ਹਾਂ 'ਤੇ ਲੋਕਾਂ ਵਿਚ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਲਈ ਵੱਡਾ ਖ਼ਤਰਾ ਹੈ। ਲੋਕਾਂ ਨੂੰ ਭਾਜਪਾ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਮੌਜੂਦਾ ਸਮੇਂ ਵਿੱਚ ਸੰਵਿਧਾਨ ਖਤਰੇ ਵਿੱਚ ਹੈ।


ਪੰਜਾਬ ਵਿੱਚ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ:ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਡਾ.ਅਮਰ ਸਿੰਘ ਨੇ ਕਿਹਾ ਕਿ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਨਸ਼ਿਆਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਇਹ ਬਿਲਕੁਲ ਸਹੀ ਹੈ। ਨਸ਼ਾਖੋਰੀ ਸਭ ਤੋਂ ਮਹੱਤਵਪੂਰਨ ਮੁੱਦਾ ਹੈ। ਆਪ ਨੇ ਨਸ਼ਾ ਬੰਦ ਕਰਨ ਦਾ ਵਾਅਦਾ ਕੀਤਾ ਸੀ। ਜਦੋਂ 'ਆਪ' ਦੀ ਸਰਕਾਰ ਆਈ ਤਾਂ ਨਸ਼ਾ ਕਈ ਗੁਣਾ ਵਧ ਗਿਆ। ਘਰ-ਘਰ ਨਸ਼ਾ ਵੇਚਿਆ ਜਾ ਰਿਹਾ ਹੈ। ਅੱਜ ਤੱਕ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਹੀਂ ਮਿਲਿਆ। ਸੂਬੇ ਵਿੱਚ ਹਰ ਪਾਸੇ ਗੁੰਡਾਗਰਦੀ ਦਾ ਬੋਲਬਾਲਾ ਹੈ। ਉਹ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਗੇ।

ABOUT THE AUTHOR

...view details