ਪੰਜਾਬ

punjab

ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨਵਰਸਿਟੀ 'ਚ ਬਣੇਗਾ ਏਆਈ ਦਾ ਲੀਡ ਸੈਂਟਰ

By ETV Bharat Punjabi Team

Published : Mar 8, 2024, 12:50 PM IST

ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨਵਰਸਿਟੀ 'ਚ ਏ ਆਈ ਦਾ ਲੀਡ ਸੈਂਟਰ ਬਣੇਗਾ ਅਤੇ ਨਾਲ ਹੀ 17 ਹੋਰ ਯੂਨੀਵਰਸਿਟੀ ਅਤੇ ਕਾਲਜ ਜੁੜਨਗੇ ਨਾਲ। ਇਸ ਸਬੰਧੀ ਬਿਤੇ ਦਿਨੀਂ ਸੀਨੀਅਰਸ ਵੱਲੋਂ ਮੀਟਿੰਗ ਕੀਤੀ ਗਈ।

AI will be established in the Punjab Agriculture University of Ludhiana
ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨਵਰਸਿਟੀ 'ਚ ਬਣੇਗਾ ਏਆਈ ਦਾ ਲੀਡ ਸੈਂਟਰ

ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨਵਰਸਿਟੀ 'ਚ ਬਣੇਗਾ ਏਆਈ ਦਾ ਲੀਡ ਸੈਂਟਰ

ਲੁਧਿਆਣਾ: ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਅਤੇ ਸਾਡੇ ਦੇਸ਼ ਦੀ ਜ਼ਿਆਦਾਤਰ ਆਬਾਦੀ ਖੇਤੀਬਾੜੀ ਤੇ ਸਿੱਧੇ ਅਤੇ ਅਸਿੱਧੇ ਤੌਰ ਤੇ ਨਿਰਭਰ ਕਰਦੀ ਹੈ ਸਾਡੇ ਦੇਸ਼ ਦੇ ਵਿੱਚ ਖਾਦ ਪਦਾਰਥ ਭਰਪੂਰ ਮਾਤਰਾ ਦੇ ਵਿੱਚ ਪੈਦਾ ਕੀਤੇ ਜਾਂਦੇ ਹਨ ਜਿਸ ਸਬੰਧੀ ਭਾਰਤ ਵਿਦੇਸ਼ਾਂ ਦੇ ਵਿੱਚ ਵੀ ਇਸ ਨੂੰ ਐਕਸਪੋਰਟ ਕਰਦਾ ਹੈ। ਭਾਰਤ ਦੀ ਆਬਾਦੀ ਪੂਰੇ ਵਿਸ਼ਵ ਭਰ ਦੇ ਵਿੱਚ ਸਭ ਤੋਂ ਜਿਆਦਾ ਹੈ ਪਰ ਖੇਤਰਫਲ ਘੱਟ ਹੋਣ ਦੇ ਬਾਵਜੂਦ ਵੀ ਭਾਰਤ ਦੇ ਕਿਸਾਨ ਪੂਰੇ ਭਾਰਤ ਲਈ ਖਾਦ ਪਦਾਰਥਾਂ ਦੀ ਪੂਰਤੀ ਕਰਦੇ ਹਨ। ਖੇਤੀ ਨੂੰ ਲੈ ਕੇ ਪੂਰੇ ਵਿਸ਼ਵ ਭਰ ਦੇ ਵਿੱਚ ਨਵੀਆਂ ਤਕਨੀਕਾਂ ਇਜ਼ਾਦ ਹੋ ਰਹੀਆਂ ਹਨ। ਖਾਸ ਕਰਕੇ ਇਜ਼ਰਾਇਲ ਵੱਲੋਂ ਏਆਈ ਯਾਨੀ ਆਰਟੀਫਿਸ਼ੀਅਲ ਇੰਟੈਲੀਜੰਸ ਨੂੰ ਖੇਤੀਬਾੜੀ 'ਚ ਵਰਤਨ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ।

ਭਾਰਤ ਵੱਲੋਂ ਵੀ ਏਆਈ ਦੀ ਵਰਤੋਂ ਖੇਤੀਬਾੜੀ 'ਚ ਕਰਨ ਦੇ ਲਈ ਲਗਾਤਾਰ ਖੋਜਾਂ ਜਾਰੀ ਹਨ ਅਤੇ ਦੇਸ਼ ਦੀ ਸਭ ਤੋਂ ਪਹਿਲੇ ਨੰਬਰ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਦੀ ਸ਼ੁਰੂਆਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੂਰੇ ਦੇਸ਼ ਦੇ ਵਿੱਚ ਖੇਤੀਬਾੜੀ ਦੇ ਅੰਦਰ ਆਰਟੀਫਿਸ਼ੀਅਲ ਇੰਟੈਲੀਜਂਸ ਨੂੰ ਲੀਡ ਕਰੇਗੀ।



ਏਆਈ ਦੀ ਖੇਤੀਬਾੜੀ ਦੇ ਵਿੱਚ ਵਰਤੋਂ: ਦੁਨੀਆਂ ਭਰ ਦੇ ਵਿੱਚ ਬੜੀ ਤੇਜ਼ੀ ਨਾਲ ਫੈਲ ਰਹੀ ਆਰਟੀਫਿਸ਼ੀਅਲ ਇੰਟੈਲੀਜੇਂਸ ਜਿੱਥੇ ਵੱਖ ਵੱਖ ਖੇਤਰਾਂ ਦੇ ਵਿੱਚ ਕਾਫੀ ਪ੍ਰਫੁੱਲਿਤ ਹੋ ਰਹੀ ਹੈ ਉੱਥੇ ਹੀ ਖੇਤੀਬਾੜੀ ਦੇ ਵਿੱਚ ਵੀ ਇਹ ਕਾਫੀ ਕਾਰਗਰ ਸਾਬਿਤ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਗੋਸਲ ਨੇ ਦੱਸਿਆ ਹੈ ਕਿ ਖੇਤੀਬਾੜੀ ਦੇ ਵਿੱਚ ਨਵੀਆਂ ਤਕਨੀਕਾਂ ਦੀ ਇਜਾਦ ਮੌਸਮ ਦੇ ਅਨੁਕੂਲ ਫਸਲਾਂ, ਫਸਲ ਦੀ ਪ੍ਰਾਪਤੀ ਤੋਂ ਬਾਅਦ ਉਸ ਦੀ ਪ੍ਰੋਸੈਸਿੰਗ, ਫਸਲ ਨੂੰ ਕੀਟਾਂ ਤੋਂ ਬਚਾਉਣ ਦੇ ਲਈ ਵੀ ਆਰਟੀਫਿਸ਼ੀਅਲ ਇੰਟੈਲੀਜੰਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫਸਲ ਦਾ ਰੋਗ ਪ੍ਰਬੰਧਨ ਫਸਲ ਦਾ ਉਤਪਾਦਨ ਵੀ ਇਸ ਤਕਨੀਕ ਦੇ ਨਾਲ ਵਧਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਤਕਨੀਕ ਦੇ ਵਿੱਚ ਹੋਰ ਆਧੁਨਿਕਤਾ ਲਿਆਉਣ ਦੇ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਿੰਜਾਈ ਦੇ ਲਈ ਆਟੋਮੇਸ਼ਨ ਸਿਸਟਮ ਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜਂਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਸ ਨਾਲ ਨਾ ਸਿਰਫ ਪਾਣੀ ਦੀ ਬੱਚਤ ਹੋਵੇਗੀ ਸਗੋਂ ਫਸਲ ਨੂੰ ਕਿਸ ਵੇਲੇ ਕਿੰਨੇ ਪਾਣੀ ਦੀ ਲੋੜ ਹੈ ਇਸ ਬਾਰੇ ਵੀ ਕਿਸਾਨ ਜਾਣਕਾਰੀ ਹਾਸਿਲ ਲੈ ਸਕੇਗਾ ਇਜਰਾਇਲ ਦੇ ਵਿੱਚ ਡਰੋਨ ਦੇ ਨਾਲ ਖੇਤੀਬਾੜੀ ਸ਼ੁਰੂ ਹੋ ਚੁੱਕੀ ਹੈ ਅਤੇ ਭਾਰਤ ਦੇ ਵਿੱਚ ਵੀ ਲਗਾਤਾਰ ਡਰੋਨ ਦੀ ਇਸਤੇਮਾਲ ਸਬੰਧੀ ਚੇਤਨਾ ਫੈਲਾਈ ਜਾ ਰਹੀ ਹੈ।



ਪੀਏਯੂ ਕਰੇਗੀ ਲੀਡ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਨੇ ਦੱਸਿਆ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੰਸ ਨੂੰ ਲੈ ਕੇ ਪ੍ਰਪੋਜਲ ਵੀ ਉਹ 'ਚ ਸਿੱਖਿਆ ਵਿਭਾਗ ਨੂੰ ਸਬਮਿਟ ਕੀਤੀ ਗਈ ਹੈ ਜਿਸ ਵਿੱਚ ਅਸੀਂ ਇਹ ਤਜਵੀਜ਼ ਰੱਖੀ ਹੈ ਕਿ ਇੱਕ ਲੀਡ ਸੈਂਟਰ ਬਣਾਇਆ ਜਾਵੇ ਇਸ ਤੋਂ ਇਲਾਵਾ ਬਾਕੀ ਕੋਪਰੇਟਿਵ ਸੈਂਟਰ ਹੋਣਗੇ ਉਹਨਾਂ ਕਿਹਾ ਕਿ ਪੀਆਈ ਨੂੰ ਅਸੀਂ ਲੀਡ ਸੈਂਟਰ ਵੱਜੋਂ ਰੱਖਿਆ ਹੈ। ਜਿਸ ਵਿੱਚ 17 ਹੋਰ ਸੈਂਟਰ ਜੋੜੇ ਜਾਣਗੇ ਜਿਨਾਂ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਅਦਾਰੇ ਹੋਣਗੇ। ਜਿਸ ਵਿੱਚ ਆਈਆਈਟੀ ਮੁੰਬਈ, ਇਸਰੋ, ਗੁਜਰਾਤ ਯੂਨੀਵਰਸਿਟੀ ਬੈਂਗਲੋਰ ਯੂਨੀਵਰਸਿਟੀ ਆਦ ਵਰਗੇ 17 ਸੈਂਟਰ ਨਾਲ ਜੁੜੇ ਜਾਣਗੇ ਅਤੇ ਇਕੱਠੇ ਹੋ ਕੇ ਖੇਤੀ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜਂਸ ਨੂੰ ਕਾਮਯਾਬ ਕਰਨ ਦੇ ਲਈ ਸਾਰੇ ਹੀ ਰਲ ਮਿਲ ਕੇ ਯਤਨ ਕਰਨਗੇ। ਇਸ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੀ ਮਦਦ ਕਰੇਗੀ।


ਹਰਿਆਣਾ ਨੇ ਕੀਤੀ ਸ਼ੁਰੂਆਤ: ਹਰਿਆਣਾ ਦੇ ਵਿੱਚ ਖੇਤੀਬਾੜੀ ਦੇ ਅੰਦਰ ਆਰਟੀਫਿਸ਼ੀਅਲ ਇੰਟੈਲੀਜਂਸ ਨੂੰ ਵਰਤਣ ਦੇ ਲਈ ਸ਼ੁਰੂਆਤ ਕੀਤੀ ਗਈ ਹੈ ਪਹਿਲੇ ਪੜਾਅ ਦੇ ਵਿੱਚ ਹਰਿਆਣਾ ਦੇ ਜਿਲਾ ਕਰਨਾਲ ਅਤੇ ਹਿਸਾਰ ਦੇ ਵਿੱਚ ਇਸ ਦੀ ਵਰਤੋਂ ਸਬੰਧੀ ਚੋਣ ਕੀਤੀ ਗਈ। ਜਿਸ ਦੇ ਨਾਲ ਸੈਟਲਾਈਟ ਥਰੂ ਇਹ ਵੇਖਿਆ ਜਾਵੇਗਾ ਕਿ ਫਸਲ ਦੀ ਕਿੰਨੀ ਉਤਪਾਦਨ ਹੋਈ ਹੈ ਅਤੇ ਕਿੰਨਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪਹਿਲੇ ਪੜਾਅ ਦੇ ਵਿੱਚ ਝੋਨੇ ਕਣਕ ਸਰੋਂ ਅਤੇ ਕਪਾਹ ਨੂੰ ਸ਼ਾਮਿਲ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ। ਇਸ ਸਕਿਨ ਤੇ 60 ਫੀਸਦੀ ਸੂਬਾ ਸਰਕਾਰ ਅਤੇ 40 ਫੀਸਦੀ ਕੇਂਦਰ ਸਰਕਾਰ ਪੈਸੇ ਖਰਚ ਕਰੇਗੀ।

ABOUT THE AUTHOR

...view details