ਪੰਜਾਬ

punjab

ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 2 ਕਿੱਲੋ ਹੈਰੋਇਨ ਸਮੇਤ ਕੀਤਾ ਇੱਕ ਤਸਕਰ ਕਾਬੂ, ਯੂਰਪ 'ਚ ਨਿਕਲੇ ਤਸਕਰ ਦੇ ਲਿੰਕ

By ETV Bharat Punjabi Team

Published : Mar 4, 2024, 7:19 PM IST

ਅੰਮ੍ਰਿਤਸਰ ਵਿੱਚ ਪੁਲਿਸ ਨੇ 2 ਕਿੱਲੋ ਹੈਰੋਇਨ ਦੀ ਖੇਪ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਤਸਕਰ ਦੇ ਲਿੰਕ ਬਾਰਡਰ ਪਾਰ ਪਾਕਿਸਤਾਨ ਨਾਲ ਤਾਂ ਹੈ ਹੀ ਪਰ ਯੂਰਪ ਵਿੱਚ ਇਸ ਦੇ ਲਿੰਕਾਂ ਦੀ ਗੱਲ ਉਜਾਗਰ ਹੋਈ ਹੈ।

A smuggler caught with 2 kg heroin brought from Pakistan via drone in Amritsar
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 2 ਕਿੱਲੋ ਹੈਰੋਇਨ ਸਮੇਤ ਕੀਤਾ ਇੱਕ ਤਸਕਰ ਕਾਬੂ

ਗੁਰਪ੍ਰੀਤ ਸਿੰਘ ਭੁੱਲਰ, ਪੁਲਿਸ ਕਮਿਸ਼ਨਰ

ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਇੱਕ ਹੈਰੋਇਨ ਤਸਕਰ ਨੂੰ ਕਾਬੂ ਕਰ ਕਰਕੇ ਉਸ ਕੋਲੋਂ ਦੋ ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਸਰਹੱਦੋਂ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ 01 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਗਿਆ ਹੈ।

ਗੁਪਤ ਸੂਚਨਾਂ ਦੇ ਅਧਾਰ ਉੱਤੇ ਐਕਸ਼ਨ:ਫੜੇ ਗਏ ਨਸ਼ਾ ਤਸਕਰ ਦੀ ਪਛਾਣ ਜਸਬੀਰ ਸਿੰਘ ਉਰਫ਼ ਮੱਲ ਉਰਫ਼ ਮੋਟਾ ਵਾਸੀ ਪਿੰਡ ਖਿਆਲਾ ਕਲਾਂ, ਲੋਪੋਕੇ, ਅੰਮ੍ਰਿਤਸਰ ਦਿਹਾਤੀ ਉਮਰ ਕਰੀਬ 21 ਸਾਲ ਵਜੋਂ ਹੋਈ ਹੈ। ਇਹ ਤਸਕਰ 12ਵੀਂ ਪਾਸ ਹੈ ਅਤੇ ਖੇਤੀਬਾੜੀ ਕਰਦਾ ਹੈ। ਭੁੱਲਰ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਸਟਾਫ-3 ਇੰਸਪੈਕਟਰ ਬਿੰਦਰਜੀਤ ਸਿੰਘ ਦੀ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਮੁਲਜ਼ਮ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਰਾਮ ਤੀਰਥ ਰੋਡ ਦੇ ਖੇਤਰ ਵਿੱਚ ਕਿਸੇ ਨੂੰ ਹੈਰੋਇਨ ਦੀ ਖੇਪ ਦੇਣ ਲਈ ਆਪਣੇ ਮੋਟਰਸਾਈਕਲ ਖੜਾ ਉੱਤੇ ਜਾ ਰਿਹਾ ਸੀ। ਪੁਲਿਸ ਵੱਲੋਂ ਇਹ ਮੋਟਰਸਾਈਕਲ ਵੀ ਜਬਤ ਕਰ ਲਿਆ ਹੈ।

ਬਰੀਕੀ ਨਾਲ ਜਾਂਚ ਜਾਰੀ: ਮੁੱਢਲੀ ਪੜਤਾਲ ਅਨੁਸਾਰ ਪਤਾ ਲੱਗਾ ਹੈ ਕਿ ਗ੍ਰਿਫਤਾਰ ਜਸਬੀਰ ਸਿੰਘ, ਆਪਣੇ ਪਿੰਡ ਖਿਆਲਾ ਕਲਾਂ ਵਿੱਚ ਹੀ ਰਹਿੰਦੇ ਇੱਕ ਨਸ਼ਾਂ ਤਸਕਰ ਦੇ ਸੰਪਰਕ ਵਿੱਚ ਕਰੀਬ ਡੇਢ ਮਹੀਨੇ ਪਹਿਲਾਂ ਆਇਆ ਸੀ ਅਤੇ ਇਸਦੇ ਕਹਿਣ ਉੱਤੇ ਹੀ ਹੈਰੋਇਨ ਦੀ ਖੇਪ ਲੈ ਕੇ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਗੇ ਸਪਲਾਈ ਕਰਦਾ ਸੀ। ਇਸ ਤਸਕਰ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।



ABOUT THE AUTHOR

...view details