ਪੰਜਾਬ

punjab

6 ਸਾਲ ਦੇ ਬੱਚੇ ਦਾ ਚਾਈਨਾ ਡੋਰ ਨਾਲ ਵੱਢਿਆ ਗਲ਼ਾ; ਵਾਲ-ਵਾਲ ਬਚੀ ਜਾਨ, ਡਾਕਟਰ ਨੇ ਕੀਤੀ ਇਹ ਖਾਸ ਅਪੀਲ

By ETV Bharat Punjabi Team

Published : Feb 5, 2024, 1:35 PM IST

Child Injured With China Dor: ਲੁਧਿਆਣਾ 'ਚ 6 ਸਾਲ ਬੱਚੇ ਦਾ ਚਾਈਨਾ ਡੋਰ ਨਾਲ ਗਲ਼ਾ ਵੱਢਿਆ ਗਿਆ। ਡਾਕਟਰ ਅਸ਼ੀਸ਼ ਗੁਪਤਾ ਨੇ ਕਿਹਾ ਕਿ ਬੱਚੇ ਦੀ ਖੂਨ ਦੀ ਨਲੀ ਤੱਕ ਕੱਟ ਪਹੁੰਚ ਚੁੱਕਾ ਸੀ ਜਿਸ ਦੀ ਆਪ੍ਰੇਸ਼ਨ ਕਰਕੇ ਜਾਨ ਬਚਾਈ ਗਈ ਹੈ। ਪੜ੍ਹੋ ਪੂਰੀ ਖ਼ਬਰ...

Child Injured With China Dor
Child Injured With China Dor

ਬੱਚੇ ਦਾ ਚਾਈਨਾ ਡੋਰ ਨਾਲ ਕੱਟਿਆ ਗਲ਼ਾ; ਵਾਲ-ਵਾਲ ਬਚੀ ਜਾਨ

ਲੁਧਿਆਣਾ:ਦੀਪ ਹਸਪਤਾਲ ਦੇ ਅੰਦਰ ਛੇ-ਸੱਤ ਸਾਲ ਦੇ ਬੱਚੇ ਦੀ ਚਾਈਨਾ ਡੋਰ ਨਾਲ ਗੱਲਾਂ ਕੱਟਣ ਕਰਕੇ ਗਲੇ ਦਾ ਆਪਰੇਸ਼ਨ ਕੀਤਾ ਗਿਆ ਹੈ। ਬੱਚੇ ਦੀ ਹਾਲਤ ਕਾਫੀ ਖ਼ਰਾਬ ਸੀ ਅਤੇ ਉਸ ਨੂੰ ਕਾਫੀ ਮੁਸ਼ਕਿਲ ਨਾਲ ਬਚਾਇਆ ਗਿਆ। ਡਾਕਟਰ ਅਸ਼ੀਸ਼ ਗੁਪਤਾ ਨੇ ਦੱਸਿਆ ਕਿ ਕੱਟ ਇੰਨਾ ਡੂੰਘਾ ਸੀ ਕਿ ਡਾਕਟਰਾਂ ਨੂੰ ਬੱਚੇ ਦਾ ਆਪਰੇਸ਼ਨ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੇਕਪ ਬੱਚੇ ਦੇ ਕੱਟ ਹੋਰ ਜ਼ਿਆਦਾ ਲੱਗ ਜਾਂਦਾ, ਤਾਂ ਬੱਚੇ ਦੀ ਜਾਨ ਜਾ ਸਕਦੀ ਸੀ।

ਬੱਚੇ ਦੀ ਹਾਲਤ ਕਾਫੀ ਖ਼ਰਾਬ ਸੀ: ਲੁਧਿਆਣਾ ਦੀਪ ਹਸਪਤਾਲ ਦੇ ਡਾਕਟਰ ਅਸ਼ੀਸ਼ ਗੁਪਤਾ ਨੇ ਦੱਸਿਆ ਕਿ ਬੱਚਾ ਜਦੋਂ ਆਇਆ ਸੀ, ਉਸ ਵੇਲ੍ਹੇ ਕਾਫੀ ਬੁਰੀ ਹਾਲਤ ਵਿੱਚ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬੱਚੇ ਦੀ ਪਹਿਲਾਂ ਉੱਪਰਲੀ ਲੇਅਰ ਉੱਤੇ ਟਾਂਕੇ ਲਗਾਏ ਗਏ। ਉਸ ਤੋਂ ਬਾਅਦ ਉਸ ਦੀ ਸਾਹ ਵਾਲੀ ਨਾਲੀ ਨੂੰ ਵੀ ਜੋੜਿਆ ਗਿਆ ਅਤੇ ਕਾਫੀ ਮੁਸ਼ਕਿਲ ਦੇ ਨਾਲ ਬੱਚੇ ਦੀ ਜਾਨ ਬਚਾਈ ਗਈ।

ਸਾਇਕਲ ਉੱਤੇ ਜਾਂਦੇ ਸਮੇਂ ਵਾਪਰਿਆ ਹਾਦਸਾ:ਡਾਕਟਰ ਅਸ਼ੀਸ਼ ਨੇ ਕਿਹਾ ਕਿ ਫਿਲਹਾਲ ਬੱਚਾ ਜ਼ਰੂਰ ਖਤਰੇ ਤੋਂ ਬਾਹਰ ਹੈ, ਪਰ ਹਾਲੇ ਉਸ ਨੂੰ ਦੀਪ ਹਸਪਤਾਲ ਵਿੱਚ ਅੰਡਰ ਆਬਜ਼ਰਵ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲ੍ਹੇ ਬੱਚਾ ਹਾਦਸੇ ਦਾ ਸ਼ਿਕਾਰ ਹੋਇਆ, ਉਹ ਸਾਇਕਲ ਉੱਤੇ ਜਾ ਰਿਹਾ ਸੀ। ਸਾਇਕਲ ਦੀ ਸਪੀਡ ਘੱਟ ਹੋਣ ਦੇ ਬਾਵਜੂਦ ਤਾਰ ਉੱਤੇ ਲਟਕੀ ਚਾਈਨਾ ਡੋਰ ਨਾਲ ਬੱਚੇ ਦੇ ਗਰਦਨ ਦੀ ਪੂਰੀ ਸਕਿਨ ਕੱਟੀ ਗਈ। ਉਨ੍ਹਾਂ ਦੱਸਿਆ ਕਿ ਉਸ ਦੀ ਸਾਹ ਵਾਲੀ ਨਾਲੀ ਵੀ ਡੈਮੇਜ ਹੋ ਗਈ ਸੀ। ਜੇਕਰ ਥੋੜਾ ਜਿਹਾ ਕੱਟ ਹੋਰ ਚਲਾ ਜਾਂਦਾ, ਤਾਂ ਬੱਚੇ ਨੂੰ ਬਚਾਉਣਾ ਮੁਸ਼ਕਲ ਹੋ ਜਾਣਾ ਸੀ, ਉਸ ਦਾ ਖੂਨ ਪਹਿਲਾਂ ਹੀ ਬਹੁਤ ਵਹਿ ਚੁੱਕਾ ਸੀ।

ਡਾਕਟਰ ਅਸ਼ੀਸ਼ ਨੇ ਦੱਸਿਆ ਕਿ ਉਨ੍ਹਾਂ ਕੋਲ ਅਕਸਰ ਹੀ ਅਜਿਹੇ ਕੇਸ ਆਉਂਦੇ ਰਹਿੰਦੇ ਹਨ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰੇ, ਕਿਉਂਕਿ ਇਸ ਨਾਲ ਕਿਸੇ ਹੋਰ ਦਾ ਨੁਕਸਾਨ ਹੋ ਜਾਂਦਾ ਹੈ। ਇਥੋਂ ਤੱਕ ਕਿ ਜਾਨ ਤੱਕ ਚਲੀ ਜਾਂਦੀ ਹੈ। ਇਸ ਕਰਕੇ ਲੋਕ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ।

ਲੋਕਾਂ ਨੂੰ ਹੀ ਚਾਈਨਾ ਡੋਰ ਨੂੰ ਨਾ ਕਹਿਣਾ ਚਾਹੀਦਾ:ਡਾਕਟਰ ਅਸ਼ੀਸ਼ ਨੇ ਕਿਹਾ ਕਿ ਬੱਚੇ ਦੀ ਸ਼ਨਾਖ਼ਤ ਅਸੀਂ ਜ਼ਾਹਿਰ ਨਹੀਂ ਕਰ ਸਕਦੇ, ਪਰ ਉਨ੍ਹਾ ਨਾਲ ਤਸਵੀਰਾਂ ਜ਼ਰੂਰ ਸਾਂਝੀ ਕੀਤੀਆਂ ਹਨ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਚਾਈਨਾ ਡੋਰ ਕਿੰਨੀ ਜਿਆਦਾ ਖ਼ਤਰਨਾਕ ਹੈ। ਉਸ ਨਾਲ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਚਾਈਨਾ ਡੋਰ ਦੀ ਵਰਤੋਂ ਹੀ ਨਹੀਂ ਕਰਨਗੇ, ਤਾਂ ਇਹ ਵਿਕੇਗੀ ਹੀ ਨਹੀਂ। ਜੇਕਰ ਵਿਕੇਗੀ ਨਹੀਂ ਤਾਂ, ਇਹ ਡੋਰ ਬਣਾਈ ਹੀ ਨਹੀਂ ਜਾਵੇਗੀ। ਸੋ, ਉੱਤੇ ਮੁੰਕਮਲ ਬੈਨ ਹੋਣਾ ਚਾਹੀਦਾ ਹੈ।

ABOUT THE AUTHOR

...view details