ਪੰਜਾਬ

punjab

DC Vs SRH: ਸਨਰਾਈਜ਼ਰਜ਼ ਹੈਦਰਾਬਾਦ ਦੀ ਸ਼ਾਨਦਾਰ ਜਿੱਤ, ਘਰੇਲੂ ਮੈਦਾਨ 'ਤੇ ਦਿੱਲੀ ਕੈਪੀਟਲਸ ਨੂੰ 67 ਦੌੜਾਂ ਨਾਲ ਹਰਾਇਆ - IPL 2024

By ETV Bharat Sports Team

Published : Apr 21, 2024, 8:27 AM IST

ਸਨਰਾਈਜ਼ਰਜ਼ ਹੈਦਰਾਬਾਦ ਅਤੇ ਦਿੱਲੀ ਕੈਪੀਟਲਸ ਵਿਚਾਲੇ ਹੋਏ ਆਈਪੀਐਲ ਦੇ 35ਵੇਂ ਮੈਚ 'ਚ SRH ਨੇ DC 67 ਦੌੜਾਂ ਨਾਲ ਉਸ ਦੇ ਹੀ ਘਰੇਲੂ ਮੈਦਾਨ 'ਚ ਮਾਤ ਦਿੱਤੀ ਹੈ। ਸਨਰਾਈਜ਼ਰਸ ਹੈਦਰਾਬਾਦ ਦੀ ਇਸ ਸ਼ਾਨਦਾਰ ਜਿੱਤ ਦੇ ਹੀਰੋ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਰਹੇ, ਜਿੰਨ੍ਹਾਂ ਨੇ ਅਭਿਸ਼ੇਕ ਨਾਲ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ।

IPL 2024
IPL 2024

ਨਵੀਂ ਦਿੱਲੀ: ਸਨਰਾਈਜ਼ਰਸ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੈਸ਼ਨ 'ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਟੀਮ ਨੇ 35ਵੇਂ ਲੀਗ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 67 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਸਨਰਾਈਜ਼ਰਜ਼ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਦਿੱਲੀ ਇਕ ਸਥਾਨ ਹੇਠਾਂ 7ਵੇਂ ਸਥਾਨ 'ਤੇ ਆ ਗਈ ਹੈ।

ਸ਼ਨੀਵਾਰ ਨੂੰ ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 266 ਦੌੜਾਂ ਬਣਾਈਆਂ। ਟੀਮ ਨੇ ਸੀਜ਼ਨ ਵਿੱਚ ਤੀਜੀ ਵਾਰ 250 ਤੋਂ ਵੱਧ ਦਾ ਸਕੋਰ ਬਣਾਇਆ। ਜਵਾਬ 'ਚ ਦਿੱਲੀ ਦੀ ਟੀਮ 19.1 ਓਵਰਾਂ 'ਚ 199 ਦੌੜਾਂ 'ਤੇ ਆਲ ਆਊਟ ਹੋ ਗਈ। ਟਰੈਵਿਸ ਹੈੱਡ ਪਲੇਅਰ ਆਫ ਦਿ ਮੈਚ ਰਹੇ। ਉਨ੍ਹਾਂ ਨੇ 32 ਗੇਂਦਾਂ 'ਤੇ 89 ਦੌੜਾਂ ਦੀ ਪਾਰੀ ਖੇਡੀ। ਹੈੱਡ ਦੀ ਪਾਰੀ ਵਿੱਚ 11 ਚੌਕੇ ਅਤੇ 6 ਛੱਕੇ ਸ਼ਾਮਲ ਸਨ।

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 32 ਗੇਂਦਾਂ 'ਤੇ 89 ਦੌੜਾਂ ਬਣਾਈਆਂ ਜਦਕਿ ਅਭਿਸ਼ੇਕ ਸ਼ਰਮਾ ਨੇ 12 ਗੇਂਦਾਂ 'ਤੇ 46 ਦੌੜਾਂ ਦੀ ਪਾਰੀ ਖੇਡੀ। ਦੋਵਾਂ ਵਿਚਾਲੇ 131 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਹੋਈ। ਬਾਅਦ ਵਿੱਚ ਸ਼ਾਹਬਾਜ਼ ਅਹਿਮਦ ਨੇ ਅਜੇਤੂ 59 ਅਤੇ ਨਿਤੀਸ਼ ਕੁਮਾਰ ਰੈੱਡੀ ਨੇ 37 ਦੌੜਾਂ ਬਣਾਈਆਂ। ਦਿੱਲੀ ਵੱਲੋਂ ਕੁਲਦੀਪ ਯਾਦਵ ਨੇ ਚਾਰ ਵਿਕਟਾਂ ਲਈਆਂ। ਅਕਸ਼ਰ ਪਟੇਲ ਨੂੰ ਇੱਕ ਕਾਮਯਾਬੀ ਮਿਲੀ।

ਦੌੜਾਂ ਦਾ ਪਿੱਛਾ ਕਰਦੇ ਹੋਏ ਦਿੱਲੀ ਲਈ ਜੈਕ ਫਰੇਜ਼ਰ-ਮੈਗਰਕ ਨੇ 18 ਗੇਂਦਾਂ 'ਤੇ 65 ਦੌੜਾਂ ਬਣਾਈਆਂ, ਜਦਕਿ ਕਪਤਾਨ ਰਿਸ਼ਭ ਪੰਤ ਨੇ 35 ਗੇਂਦਾਂ 'ਤੇ 44 ਦੌੜਾਂ ਅਤੇ ਅਭਿਸ਼ੇਕ ਪੋਰੇਲ ਨੇ 22 ਗੇਂਦਾਂ 'ਤੇ 42 ਦੌੜਾਂ ਦਾ ਯੋਗਦਾਨ ਦਿੱਤਾ। SRH ਦੇ ਟੀ ਨਟਰਾਜਨ ਨੇ 4 ਵਿਕਟਾਂ ਲਈਆਂ। ਨਿਤੀਸ਼ ਰੈੱਡੀ ਅਤੇ ਮਯੰਕ ਮਾਰਕੰਡੇ ਨੇ 2-2 ਵਿਕਟਾਂ ਹਾਸਲ ਕੀਤੀਆਂ।

ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੀ ਸਲਾਮੀ ਜੋੜੀ ਨੇ ਹੈਦਰਾਬਾਦ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ 38 ਗੇਂਦਾਂ 'ਤੇ 131 ਦੌੜਾਂ ਦੀ ਸਾਂਝੇਦਾਰੀ ਕੀਤੀ। ਹੈਦਰਾਬਾਦ ਨੇ 9 ਓਵਰਾਂ 'ਚ 154 ਦੌੜਾਂ ਬਣਾ ਲਈਆਂ ਸਨ। ਹੈੱਡ ਅਤੇ ਅਭਿਸ਼ੇਕ ਦੇ ਆਊਟ ਹੋਣ ਤੋਂ ਬਾਅਦ ਸ਼ਾਹਬਾਜ਼ ਅਹਿਮਦ ਅਤੇ ਨਿਤੀਸ਼ ਰੈੱਡੀ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ 47 ਗੇਂਦਾਂ 'ਤੇ 67 ਦੌੜਾਂ ਜੋੜੀਆਂ। ਸ਼ਾਹਬਾਜ਼ ਨਾਬਾਦ ਪਰਤੇ। ਉਨ੍ਹਾਂ ਨੇ 29 ਗੇਂਦਾਂ 'ਤੇ ਨਾਬਾਦ 59 ਦੌੜਾਂ ਬਣਾਈਆਂ।

ਦੌੜਾਂ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ ਅਤੇ ਪਹਿਲੀਆਂ ਦੋ ਵਿਕਟਾਂ ਲਈ ਵੱਡੀ ਸਾਂਝੇਦਾਰੀ ਨਹੀਂ ਕਰ ਸਕੀ। ਟੀਮ ਨੇ 25 ਦੌੜਾਂ ਦੇ ਸਕੋਰ 'ਤੇ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਪ੍ਰਿਥਵੀ ਸ਼ਾਅ 16 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਅਤੇ ਡੇਵਿਡ ਵਾਰਨਰ ਨੇ 1 ਦੌੜ ਬਣਾਈ। 25 ਦੌੜਾਂ ਦੇ ਸਕੋਰ 'ਤੇ ਦੂਜਾ ਵਿਕਟ ਗੁਆਉਣ ਤੋਂ ਬਾਅਦ ਜੈਕ ਫਰੇਜ਼ਰ-ਮੈਗੁਰਕ ਨੇ ਅਭਿਸ਼ੇਕ ਪੋਰੇਲ ਨਾਲ ਮਿਲ ਕੇ ਟੀਮ ਦੇ ਸਕੋਰ ਨੂੰ 100 ਦੇ ਪਾਰ ਪਹੁੰਚਾਇਆ। ਦੋਵਾਂ ਨੇ ਤੀਜੇ ਵਿਕਟ ਲਈ 30 ਗੇਂਦਾਂ ਵਿੱਚ 84 ਦੌੜਾਂ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ।

ਟੀਮ ਨੇ 8 ਓਵਰਾਂ 'ਚ 3 ਵਿਕਟਾਂ 'ਤੇ 131 ਦੌੜਾਂ ਬਣਾਈਆਂ ਸਨ ਪਰ ਬਾਅਦ ਦੇ ਓਵਰਾਂ 'ਚ ਟ੍ਰਿਸਟਨ ਸਟਬਸ ਅਤੇ ਕਪਤਾਨ ਰਿਸ਼ਭ ਪੰਤ ਦੀ ਜੋੜੀ ਨੇ ਮੱਧ ਓਵਰਾਂ 'ਚ ਹੌਲੀ ਬੱਲੇਬਾਜ਼ੀ ਕੀਤੀ। 14 ਓਵਰਾਂ ਦੇ ਅੰਤ ਵਿੱਚ ਟੀਮ ਦਾ ਸਕੋਰ 159/5 ਹੋ ਗਿਆ। ਦੌੜਾਂ ਦਾ ਪਿੱਛਾ ਕਰਨ ਦੌਰਾਨ ਪੰਤ ਦੀ ਬੱਲੇਬਾਜ਼ੀ ਦੀ ਪਹੁੰਚ ਵੀ ਚੰਗੀ ਨਹੀਂ ਰਹੀ। ਉਨ੍ਹਾਂ ਨੇ 35 ਗੇਂਦਾਂ 'ਤੇ 125.71 ਦੀ ਰਨ ਰੇਟ ਨਾਲ ਸਿਰਫ 44 ਦੌੜਾਂ ਬਣਾਈਆਂ। ਅਜਿਹਾ ਲੱਗ ਰਿਹਾ ਸੀ ਕਿ ਪੰਤ ਹਾਰ ਦੇ ਫਰਕ ਨੂੰ ਘੱਟ ਕਰਨ ਲਈ ਖੇਡ ਰਹੇ ਹਨ।

ਇਸ ਜਿੱਤ ਤੋਂ ਬਾਅਦ ਹੈਦਰਾਬਾਦ ਦੀ ਟੀਮ ਮੌਜੂਦਾ ਸੈਸ਼ਨ ਦੀ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਆ ਗਈ ਹੈ। ਟੀਮ ਨੂੰ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ। ਉਥੇ ਹੀ ਦਿੱਲੀ ਦੀ ਟੀਮ ਇਕ ਸਥਾਨ ਦੇ ਨੁਕਸਾਨ ਨਾਲ 7ਵੇਂ ਨੰਬਰ 'ਤੇ ਪਹੁੰਚ ਗਈ ਹੈ। ਹੈਦਰਾਬਾਦ ਦੇ 7 ਮੈਚਾਂ ਤੋਂ ਬਾਅਦ 10 ਅੰਕ ਹਨ, ਜਦਕਿ ਦਿੱਲੀ 8 ​​ਮੈਚ ਖੇਡ ਕੇ ਸਿਰਫ 6 ਅੰਕ ਹੀ ਹਾਸਲ ਕਰ ਸਕੀ ਹੈ।

ਦੋਵਾਂ ਟੀਮਾਂ ਦੇ ਪਲੇਇੰਗ-11

ਦਿੱਲੀ ਕੈਪੀਟਲਜ਼: ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਡੇਵਿਡ ਵਾਰਨਰ, ਅਭਿਸ਼ੇਕ ਪੋਰੇਲ, ਜੈਕ ਫਰੇਜ਼ਰ-ਮਗਾਰਚ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਲਲਿਤ ਕੁਮਾਰ, ਕੁਲਦੀਪ ਯਾਦਵ, ਐਨਰਿਕ ਨੌਰਤੀ, ਮੁਕੇਸ਼ ਕੁਮਾਰ ਅਤੇ ਖਲੀਲ ਅਹਿਮਦ। ਇਮਪੈਕਟ ਖਿਡਾਰੀ- ਪ੍ਰਿਥਵੀ ਸ਼ਾਅ।

ਸਨਰਾਈਜ਼ਰਜ਼ ਹੈਦਰਾਬਾਦ:ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਏਡਨ ਮਾਰਕਰਮ, ਨਿਤੀਸ਼ ਕੁਮਾਰ ਰੈੱਡੀ, ਹੇਨਰਿਕ ਕਲਾਸੇਨ (ਵਿਕੇਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ ਅਤੇ ਮਯੰਕ ਮਾਰਕੰਡੇ। ਇਮਪੈਕਟ ਪਲੇਅਰ- ਵਾਸ਼ਿੰਗਟਨ ਸੁੰਦਰ।

ABOUT THE AUTHOR

...view details