ਪੰਜਾਬ

punjab

ਰੋਹਿਤ ਸ਼ਰਮਾ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਲਈ ਸੁਰੇਸ਼ ਰੈਨਾ ਦੀ ਪਸੰਦ ਕੌਣ? - INDIAN CAPTAIN

By ETV Bharat Punjabi Team

Published : Apr 21, 2024, 8:27 PM IST

ਭਾਰਤੀ ਟੀਮ ਦੇ ਸਾਬਕਾ ਖਿਡਾਰੀ ਅਤੇ ਖੱਬੇ ਹੱਥ ਦੇ ਕ੍ਰਿਕਟਰ ਸੁਰੇਸ਼ ਰੈਨਾ ਨੇ ਭਾਰਤੀ ਟੀਮ ਦੀ ਕਪਤਾਨੀ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਇੱਕ ਇੰਟਰਵਿਊ ਵਿੱਚ ਰੋਹਿਤ ਸ਼ਰਮਾ ਨੇ ਰੋਹਿਤ ਤੋਂ ਬਾਅਦ ਉਭਰਦੇ ਖਿਡਾਰੀ ਨੂੰ ਭਾਰਤੀ ਟੀਮ ਦਾ ਕਪਤਾਨ ਚੁਣਿਆ ਹੈ। ਪੜ੍ਹੋ ਪੂਰੀ ਖਬਰ....

former indian crickter Suresh Raina picks Shubman Gill as the next India captain
ਰੋਹਿਤ ਸ਼ਰਮਾ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਲਈ ਸੁਰੇਸ਼ ਰੈਨਾ ਦੀ ਪਸੰਦ ਕੌਣ?

ਨਵੀਂ ਦਿੱਲੀ — ਭਾਰਤੀ ਟੀਮ ਦੇ ਸਾਬਕਾ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਭਾਰਤੀ ਟੀਮ ਦੇ ਕਪਤਾਨ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਸੁਰੇਸ਼ ਰੈਨਾ ਦੀ ਨਜ਼ਰ 'ਚ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਨਹੀਂ ਬਲਕਿ ਸ਼ੁਭਮਨ ਗਿੱਲ ਹੀ ਟੀਮ ਇੰਡੀਆ ਦੇ ਕਪਤਾਨ ਬਣ ਸਕਦੇ ਹਨ। ਰੈਨਾ ਨੇ ਕਿਹਾ ਕਿ ਰੋਹਿਤ ਸ਼ਰਮਾ ਤੋਂ ਬਾਅਦ ਗੁਜਰਾਤ ਟਾਈਟਨਸ ਦੀ ਅਗਵਾਈ ਕਰ ਰਹੇ ਸ਼ੁਭਮਨ ਗਿੱਲ ਕਪਤਾਨ ਬਣ ਸਕਦੇ ਹਨ।

ਸ਼ੁਭਮਨ ਗਿੱਲ ਭਾਰਤੀ ਟੀਮ ਦੇ ਕਪਤਾਨ ਬਣ ਸਕਦੇ:ਰੈਨਾ ਦੀ ਇਹ ਭਵਿੱਖਬਾਣੀ ਇਸ ਲਈ ਵੀ ਅਹਿਮ ਹੈ ਕਿਉਂਕਿ ਕਈ ਸੀਨੀਅਰ ਖਿਡਾਰੀਆਂ ਬਾਰੇ ਚਰਚਾ ਹੁੰਦੀ ਰਹਿੰਦੀ ਹੈ। ਰਿਸ਼ਭ ਪੰਚ ਦੀ ਸੱਟ ਤੋਂ ਬਾਅਦ ਆਈਪੀਐਲ ਵਿੱਚ ਵਾਪਸੀ ਹੋਈ ਹੈ। ਉਸ ਨੇ ਕਈ ਚੰਗੀਆਂ ਪਾਰੀਆਂ ਵੀ ਖੇਡੀਆਂ ਹਨ। ਹਾਰਦਿਕ ਪੰਡਯਾ ਇਸ ਸਮੇਂ ਮੁੰਬਈ ਦੀ ਕਪਤਾਨੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਕਪਤਾਨੀ ਵਿੱਚ ਗੁਜਰਾਤ ਨੇ ਇੱਕ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ ਅਤੇ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ। ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਟੀਮ ਦੇ ਉਪ-ਕਪਤਾਨ ਵੀ ਸਨ, ਉਸ ਨੂੰ ਲੈ ਕੇ ਵੀ ਚਰਚਾਵਾਂ ਹਨ। ਸੁਰੇਸ਼ ਰੈਨਾ ਨੇ ਇੱਕ ਇੰਟਰਵਿਊ ਵਿੱਚ ਉਮੀਦ ਜਤਾਈ ਹੈ ਕਿ ਸ਼ੁਭਮਨ ਗਿੱਲ ਭਾਰਤੀ ਟੀਮ ਦੇ ਕਪਤਾਨ ਬਣ ਸਕਦੇ ਹਨ।

IPL 'ਚ ਬਤੌਰ ਕਪਤਾਨ:ਮੌਜੂਦਾ ਸਮੇਂ 'ਚ ਸ਼ੁਭਮਨ ਗਿੱਲ ਨੇ IPL 'ਚ ਬਤੌਰ ਕਪਤਾਨ 3 ਮੈਚ ਜਿੱਤੇ ਹਨ ਜਦਕਿ 4 ਮੈਚਾਂ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਉਹ ਆਪਣੇ ਫੈਸਲਿਆਂ ਰਾਹੀਂ ਕਈ ਵਾਰ ਚੰਗੇ ਕਪਤਾਨ ਦੀ ਝਲਕ ਵੀ ਦਿਖਾ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਗੁਜਰਾਤ ਬਾਕੀ ਮੈਚਾਂ 'ਚ ਉਸ ਦੀ ਕਪਤਾਨੀ 'ਚ ਕਿਹੋ ਜਿਹਾ ਪ੍ਰਦਰਸ਼ਨ ਕਰਦਾ ਹੈ। ਹਾਲਾਂਕਿ ਗਿੱਲ ਨੇ ਅੰਡਰ-19 ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ।

ABOUT THE AUTHOR

...view details