ਪੰਜਾਬ

punjab

ਸਾਵਧਾਨ! ਗਰਮੀਆਂ ਦੇ ਮੌਸਮ 'ਚ ਜ਼ਿਆਦਾ ਏਸੀ ਦਾ ਇਸਤੇਮਾਲ ਕਰਨਾ ਬਣਾ ਸਕਦਾ ਹੈ ਤੁਹਾਨੂੰ ਕਈ ਸਮੱਸਿਆਵਾਂ ਦਾ ਸ਼ਿਕਾਰ - Summer Health Tips

By ETV Bharat Health Team

Published : Apr 2, 2024, 1:07 PM IST

Summer Health Tips: ਅਪ੍ਰੈਲ ਮਹੀਨਾ ਆਉਦੇ ਹੀ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਤੇਜ਼ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਸਾਰਾ ਦਿਨ ਏਸੀ ਲਗਾ ਕੇ ਰੱਖਦੇ ਹਨ, ਜੋ ਕਿ ਨੁਕਸਾਨਦੇਹ ਹੋ ਸਕਦਾ ਹੈ।

Summer Health Tips
Summer Health Tips

ਹੈਦਰਾਬਾਦ:ਗਰਮੀਆਂ ਦੇ ਮੌਸਮ ਸ਼ੁਰੂ ਹੋਣ ਵਾਲੇ ਹਨ। ਇਸ ਮੌਸਮ 'ਚ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਜ਼ਿਆਦਾ ਏਸੀ ਦਾ ਇਸਤੇਮਾਲ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਏਸੀ ਦਾ ਇਸਤੇਮਾਲ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਏਸੀ ਦੀ ਜ਼ਿਆਦਾ ਵਰਤੋ ਕਰਨ ਨਾਲ ਸਿਰਫ਼ ਪ੍ਰਦੂਸ਼ਣ ਹੀ ਨਹੀਂ, ਸਗੋ ਸਿਹਤ 'ਤੇ ਵੀ ਗਲਤ ਅਸਰ ਪੈਂਦਾ ਹੈ।

ਏਸੀ ਦੀ ਜ਼ਿਆਦਾ ਵਰਤੋ ਦੇ ਨੁਕਸਾਨ:

ਖੁਸ਼ਕ ਅੱਖਾਂ:ਏਸੀ ਦੀ ਜ਼ਿਆਦਾ ਵਰਤੋ ਕਰਨ ਨਾਲ ਤੁਸੀਂ ਖੁਸ਼ਕ ਅੱਖਾਂ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਏਸੀ ਹਵਾਂ 'ਚ ਮੌਜ਼ੂਦ ਨਮੀ ਨੂੰ ਖਤਮ ਕਰ ਦਿੰਦਾ ਹੈ, ਜਿਸ ਕਰਕੇ ਆਲੇ-ਦੁਆਲੇ ਦੀ ਹਵਾ ਖੁਸ਼ਕ ਹੋ ਜਾਂਦੀ ਹੈ। ਇਸ ਤਰ੍ਹਾਂ ਖੁਸ਼ਕ ਅੱਖਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਅਤੇ ਜਲਨ ਵੀ ਹੋ ਸਕਦੀ ਹੈ।

ਸੁਸਤੀ: ਏਸੀ ਦਾ ਇਸਤੇਮਾਲ ਕਰਦੇ ਸਮੇਂ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ, ਜਿਸ ਕਰਕੇ ਸਰੀਰ ਨੂੰ ਤਾਜ਼ੀ ਹਵਾ ਨਹੀਂ ਮਿਲ ਪਾਉਦੀ ਅਤੇ ਲੰਬੇ ਸਮੇਂ ਤੱਕ ਹਵਾ ਨਾ ਮਿਲਣ ਕਰਕੇ ਸੁਸਤੀ ਅਤੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਏਸੀ ਦਾ ਜ਼ਿਆਦਾ ਇਸਤੇਮਾਲ ਨਾ ਕਰੋ।

ਡੀਹਾਈਡਰੇਸ਼ਨ: ਏਸੀ ਦੇ ਇਸਤੇਮਾਲ ਨਾਲ ਹਵਾ ਤੋਂ ਨਮੀ ਖਤਮ ਹੋ ਜਾਂਦੀ ਹੈ, ਜਿਸ ਨਾਲ ਹਵਾ ਕਾਫ਼ੀ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ ਅਤੇ ਤੁਸੀਂ ਡੀਹਾਈਡਰੇਸ਼ਨ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।

ਸੁੱਕੀ ਚਮੜੀ: ਜੇਕਰ ਤੁਸੀਂ ਸਾਰਾ ਦਿਨ ਏਸੀ 'ਚ ਰਹਿਣ ਤੋਂ ਬਾਅਦ ਧੁੱਪ 'ਚ ਚਲੇ ਜਾਂਦੇ ਹੋ, ਤਾਂ ਤੁਹਾਡੀ ਚਮੜੀ ਜਲਦੀ ਖੁਸ਼ਕ ਹੋ ਸਕਦੀ ਹੈ ਅਤੇ ਤੁਸੀਂ ਖੁਜਲੀ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।

ਸਾਹ ਦੀ ਸਮੱਸਿਆ:ਏਸੀ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਤੁਸੀਂ ਸਾਹ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਏਸੀ ਚਲਦੇ ਸਮੇਂ ਦਰਵਾਜ਼ੇ ਬੰਦ ਹੁੰਦੇ ਹਨ, ਜਿਸ ਕਰਕੇ ਸਰੀਰ ਨੂੰ ਤਾਜ਼ੀ ਹਵਾ ਨਹੀਂ ਮਿਲ ਪਾਉਦੀ ਅਤੇ ਕਈ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।

ਐਲਰਜ਼ੀ ਅਤੇ ਦਮਾ: ਜੇਕਰ ਤੁਸੀਂ ਕਿਸੇ ਐਲਰਜ਼ੀ ਅਤੇ ਦਮਾ ਦੇ ਮਰੀਜ਼ ਹੋ, ਤਾਂ ਏਸੀ 'ਚ ਜ਼ਿਆਦਾ ਸਮੇਂ ਬਿਤਾਉਣ ਨਾਲ ਇਹ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ। ਇਸ ਲਈ ਏਸੀ ਦੀ ਜ਼ਿਆਦਾ ਵਰਤੋ ਨਾ ਕਰੋ।

ABOUT THE AUTHOR

...view details