ਪੰਜਾਬ

punjab

ਦਿਲਜੀਤ-ਪਰਿਣੀਤੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਦਾ ਟ੍ਰੇਲਰ ਹੋਇਆ ਰਿਲੀਜ਼, ਫਿਲਮ ਇਸ ਦਿਨ ਆਵੇਗੀ ਸਾਹਮਣੇ - Amar Singh Chamkila Trailer

By ETV Bharat Entertainment Team

Published : Mar 28, 2024, 5:15 PM IST

Amar Singh Chamkila Trailer: ਇਮਤਿਆਜ਼ ਅਲੀ ਦੀ ਆਉਣ ਵਾਲੀ ਫਿਲਮ 'ਅਮਰ ਸਿੰਘ ਚਮਕੀਲਾ' ਦਾ ਟ੍ਰੇਲਰ ਅੱਜ 28 ਮਾਰਚ ਨੂੰ ਰਿਲੀਜ਼ ਹੋ ਗਿਆ ਹੈ। ਨੈੱਟਫਲਿਕਸ ਉਤੇ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਹਨ।

Amar Singh Chamkila Trailer
Amar Singh Chamkila Trailer

ਹੈਦਰਾਬਾਦ: ਨੈੱਟਫਲਿਕਸ ਨੇ ਆਪਣੀ ਆਉਣ ਵਾਲੀ ਫਿਲਮ 'ਅਮਰ ਸਿੰਘ ਚਮਕੀਲਾ' ਨੇ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਸਾਰੀਆਂ ਸੁਰਖ਼ੀਆਂ ਬਟੋਰ ਲਈਆਂ ਹਨ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾ ਵਿੱਚ ਹਨ। ਬਹੁਤ ਉਡੀਕੀ ਜਾ ਰਹੀ ਫਿਲਮ ਦੇ ਨਿਰਮਾਤਾਵਾਂ ਨੇ ਵੀਰਵਾਰ ਨੂੰ ਫਿਲਮ ਦਾ ਮਜ਼ੇਦਾਰ ਟ੍ਰੇਲਰ ਸਾਂਝਾ ਕੀਤਾ ਹੈ।

2 ਮਿੰਟ 37 ਸਕਿੰਟ ਦੇ ਟ੍ਰੇਲਰ ਵਿੱਚ ਦਿਲਜੀਤ ਦੁਸਾਂਝ ਇੱਕ ਗਾਇਕ ਵਜੋਂ ਵੱਡਾ ਸੁਪਨਾ ਦੇਖਦਾ ਹੈ। ਉਹ ਆਪਣੇ ਦੋਸਤ ਨੂੰ ਇਸ ਬਾਰੇ ਦੱਸਦਾ ਹੈ ਕਿ ਕਿਵੇਂ ਉਹ ਗੀਤਾਂ ਬਾਰੇ ਸੋਚਦਾ ਰਹਿੰਦਾ ਹੈ ਪਰ ਉਹ ਛੋਟੀਆਂ-ਛੋਟੀਆਂ ਨੌਕਰੀਆਂ ਕਰਨ ਵਿੱਚ ਫਸਿਆ ਹੋਇਆ ਹੈ। ਇਹ ਫਿਲਮ ਗਰੀਬੀ ਤੋਂ ਉੱਠ ਕੇ ਪੰਜਾਬ ਦੇ ਲਾਈਵ ਗਾਇਕ ਵਜੋਂ ਵੱਡਾ ਨਾਂਅ ਸਥਾਪਿਤ ਕਰਨ ਦੇ ਸਫ਼ਰ ਨੂੰ ਬਿਆਨ ਕਰਦੀ ਹੈ। ਉਤਸ਼ਾਹ ਵਿੱਚ ਵਾਧਾ ਕਰਦੇ ਹੋਏ ਦਿਲਜੀਤ ਅਤੇ ਪਰਿਣੀਤੀ ਨੇ ਫਿਲਮ ਦੇ ਕਈ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ।

ਇਹ ਫਿਲਮ ਪੰਜਾਬ ਦੇ ਅਸਲੀ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਅਣਸੁਣੀ ਸੱਚੀ ਕਹਾਣੀ ਦੱਸਦੀ ਹੈ, ਜੋ 1980 ਦੇ ਦਹਾਕੇ ਵਿੱਚ ਗਰੀਬੀ ਤੋਂ ਪ੍ਰਸਿੱਧੀ ਵੱਲ ਵਧਿਆ ਸੀ। ਆਪਣੇ ਸਮੇਂ ਦਾ ਸਭ ਤੋਂ ਵੱਧ ਵਿਕਣ ਵਾਲਾ ਰਿਕਾਰਡਿੰਗ ਕਲਾਕਾਰ ਸੀ ਚਮਕੀਲਾ। ਚਮਕੀਲਾ ਦੀ 27 ਸਾਲ ਦੀ ਉਮਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇੰਨੀ ਛੋਟੀ ਉਮਰ ਦੇ ਬਾਵਜੂਦ ਉਹ ਅਜੇ ਵੀ ਪੰਜਾਬ ਦੇ ਸਭ ਤੋਂ ਵਧੀਆ ਲਾਈਵ-ਸਟੇਜ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਫਿਲਮ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਅਸਲੀ ਸਥਾਨਾਂ ਉਤੇ ਸ਼ੂਟ ਕੀਤੀ ਗਈ ਹੈ, ਫਿਲਮ ਦਰਸ਼ਕਾਂ ਨੂੰ ਪੰਜਾਬੀ ਲੋਕ ਸੰਗੀਤ ਦੀ ਰੰਗੀਨ ਅਤੇ ਤਾਲਬੱਧ ਦੁਨੀਆਂ ਵਿੱਚ ਲਿਆਉਣ ਦਾ ਵਾਅਦਾ ਕਰਦੀ ਹੈ, ਇੱਥੋਂ ਤੱਕ ਕਿ ਮੁੱਢਲੇ ਅਖਾੜਿਆਂ (ਪਿੰਡਾਂ ਵਿੱਚ ਲਾਈਵ ਸੰਗੀਤ ਪ੍ਰਦਰਸ਼ਨ) ਜਿੱਥੇ ਚਮਕੀਲਾ ਦੀ ਆਵਾਜ਼ ਗੂੰਜਦੀ ਸੀ ਵੀ ਦੇਖਣ ਨੂੰ ਮਿਲਣਗੇ। ਇਰਸ਼ਾਦ ਕਾਮਿਲ ਦੁਆਰਾ ਲਿਖੇ ਗਏ ਗੀਤਾਂ ਦੇ ਨਾਲ ਸੰਗੀਤ ਮਾਸਟਰ ਏ ਆਰ ਰਹਿਮਾਨ ਦੁਆਰਾ ਤਿਆਰ ਕੀਤਾ ਗਿਆ ਹੈ।

ਦਿਲਜੀਤ ਨੇ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਹੈ, ਜਿਸ ਨੂੰ 'ਪੰਜਾਬ ਦਾ ਐਲਵਿਸ ਪ੍ਰੈਸਲੇ' ਵੀ ਕਿਹਾ ਜਾਂਦਾ ਹੈ, ਜਦੋਂ ਕਿ ਪਰਿਣੀਤੀ ਨੇ ਅਮਰਜੋਤ ਚਮਕੀਲਾ ਦੀ ਪਤਨੀ ਅਤੇ ਗਾਇਕਾ ਸਾਥੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦਾ 12 ਅਪ੍ਰੈਲ ਨੂੰ Netflix ਦੇ OTT ਪਲੇਟਫਾਰਮ 'ਤੇ ਪ੍ਰੀਮੀਅਰ ਹੋਵੇਗਾ।

ABOUT THE AUTHOR

...view details