ETV Bharat / entertainment

ਚਮਕੀਲਾ 'ਚ ਕੈਮਿਓ ਰੋਲ ਵਿੱਚ ਨਜ਼ਰ ਆਉਣਗੇ ਮਸ਼ਹੂਰ ਨਿਰਮਾਤਾ ਰਾਹੁਲ ਮਿੱਤਰਾ, ਕਈ ਚਰਚਿਤ ਫਿਲਮਾਂ ਦਾ ਕਰ ਚੁੱਕੇ ਨੇ ਨਿਰਮਾਣ - Famous producer Rahul Mittra

author img

By ETV Bharat Entertainment Team

Published : Mar 28, 2024, 5:02 PM IST

Famous Producer Rahul Mittra: ਪਰਿਣੀਤੀ ਚੋਪੜਾ ਅਤੇ ਦਿਲਜੀਤ ਦੁਸਾਂਝ ਸਟਾਰਰ ਫਿਲਮ 'ਚਮਕੀਲਾ' ਜਲਦੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਕੈਮਿਓ ਰੋਲ ਵਿੱਚ ਮਸ਼ਹੂਰ ਨਿਰਮਾਤਾ ਰਾਹੁਲ ਮਿੱਤਰਾ ਵੀ ਨਜ਼ਰੀ ਪੈਣਗੇ।

Famous producer Rahul Mittra
Famous producer Rahul Mittra

ਚੰਡੀਗੜ੍ਹ: ਨਿਰਦੇਸ਼ਕ ਇਮਤਿਆਜ਼ ਅਲੀ ਦੀ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਫਿਲਮ 'ਚਮਕੀਲਾ' ਨਾਲ ਬਾਲੀਵੁੱਡ ਦੇ ਮਸ਼ਹੂਰ ਅਤੇ ਦਿੱਗਜ ਨਿਰਮਾਤਾ ਰਾਹੁਲ ਮਿੱਤਰਾ ਇੱਕ ਪ੍ਰਭਾਵੀ ਸਿਨੇਮਾ ਸ਼ੁਰੂਆਤ ਵੱਲ ਵਧਣ ਜਾ ਰਹੇ ਹਨ, ਜੋ ਇਸ ਨੈੱਟਫਲਿਕਸ 'ਤੇ ਆਨ ਸਟ੍ਰੀਮ ਹੋਣ ਜਾ ਰਹੀ ਇਸ ਸੰਗੀਤਕ-ਡਰਾਮਾ ਫਿਲਮ ਵਿੱਚ ਮਹੱਤਵਪੂਰਨ ਅਤੇ ਕੈਮਿਓ ਰੋਲ ਅਦਾ ਕਰਦੇ ਨਜ਼ਰੀ ਪੈਣਗੇ।

'ਵਿੰਡੋ ਸੀਟ ਫਿਲਮ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਦਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਲੀਡਿੰਗ ਕਿਰਦਾਰ ਪਲੇ ਕਰ ਰਹੇ ਹਨ, ਜੋ ਇਸ ਬਾਇਓਪਿਕ ਫਿਲਮ ਵਿੱਚ ਪੰਜਾਬ ਦੀ ਮਸ਼ਹੂਰ ਜੋੜੀ ਰਹੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੇ ਰੋਲਜ਼ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਮਹੱਤਵਪੂਰਨ ਭੂਮਿਕਾ ਨਾਲ ਆਪਣੀ ਸ਼ਾਨਦਾਰ ਉਪਸਥਿਤੀ ਦਰਜ ਕਰਵਾਉਣਗੇ ਨਿਰਮਾਤਾ ਰਾਹੁਲ ਮਿੱਤਰਾ।

ਮੂਲ ਰੂਪ ਵਿੱਚ ਦਿੱਲੀ ਸੰਬੰਧਤ ਨਿਰਮਾਤਾ ਰਾਹੁਲ ਮਿੱਤਰਾ ਹਿੰਦੀ ਫਿਲਮ ਇੰਡਸਟਰੀ ਦੇ ਉੱਚ ਕੋਟੀ ਨਿਰਮਾਤਾਵਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ, ਜਿੰਨਾਂ ਵੱਲੋਂ ਨਿਰਮਤ ਕੀਤੀਆਂ ਕਈ ਫਿਲਮਾਂ ਕਾਮਯਾਬੀ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿਸ ਵਿੱਚ 'ਬੁਲਟ ਰਾਜਾ', 'ਰਿਵਾਲਵਰ ਰਾਣੀ', 'ਸਾਹਿਬ ਬੀਵੀ ਔਰ ਗੈਂਗਸਟਰ', 'ਸਾਹਿਬ ਬੀਵੀ ਔਰ ਗੈਗਸਟਰ 2-3', 'ਲਵ ਹੈਕਰਜ਼' ਆਦਿ ਸ਼ਾਮਿਲ ਰਹੀਆਂ ਹਨ।

ਇਸ ਤੋਂ ਇਲਾਵਾ ਅਮਰੀਕਾ 'ਚ ਰਹਿਣ ਵਾਲੇ ਭਾਰਤੀ ਅਮਰੀਕੀਆਂ 'ਤੇ ਦਸਤਾਵੇਜ਼ੀ ਫਿਲਮ ਬਣਾ ਵੀ ਉਹ ਕਾਫ਼ੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਬਿੱਗ ਸੈਟਅੱਪ ਅਤੇ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਦਾ ਨਿਰਮਾਣ ਕਰਨ ਜਾ ਰਹੇ ਹਨ।

ਲਗਭਗ ਡੇਢ ਦਹਾਕੇ ਤੋਂ ਸਿਨੇਮਾ ਖੇਤਰ ਵਿੱਚ ਬਤੌਰ ਨਿਰਮਾਤਾ ਸਰਗਰਮ ਰਾਹੁਲ ਮਿੱਤਰਾ ਅਨੁਸਾਰ ਫਿਲਮਾਂ ਬਣਾਉਣਾ ਉਨਾਂ ਲਈ ਮਹਿਜ ਇੱਕ ਕਾਰੋਬਾਰ ਕਦੇ ਵੀ ਨਹੀਂ ਰਿਹਾ ਅਤੇ ਇਸੇ ਸੋਚਦੇ ਮੱਦੇਨਜ਼ਰ ਉਨਾਂ ਵੱਲੋਂ ਹੁਣ ਤੱਕ ਅਜਿਹੀਆਂ ਫਿਲਮਾਂ ਹੀ ਨਿਰਮਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਦਰਸ਼ਕਾਂ ਨੂੰ ਕੰਟੈਂਟ ਪੱਖੋਂ ਇੱਕ ਵੱਖਰੀ ਸਿਨੇਮਾ ਸਿਰਜਣਾ ਅਤੇ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾ ਸਕਣ।

ਉਨਾਂ ਦੱਸਿਆ ਕਿ ਜਿੱਥੋਂ ਤੱਕ ਉਕਤ ਫਿਲਮ ਕਰਨ ਦੀ ਗੱਲ ਹੈ ਤਾਂ ਇਸ ਦੇ ਕੁਝ ਖਾਸ ਕਾਰਨ ਰਹੇ ਹਨ, ਜਿੰਨਾਂ ਵਿੱਚ ਸਭ ਤੋਂ ਪਹਿਲਾਂ ਇਮਤਿਆਜ਼ ਅਲੀ ਦਾ ਬਿਹਤਰੀਣ ਨਿਰਦੇਸ਼ਨ ਅਤੇ ਦੂਸਰਾ ਇਹ ਫਿਲਮ ਅਤੇ ਇਸਦੀ ਕਹਾਣੀ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹੋਈ ਹੈ, ਜਿਸ ਵਿਚਲਾ ਕਿਰਦਾਰ ਵੀ ਇਸ ਫਿਲਮ ਦੀ ਕਹਾਣੀ ਨੂੰ ਨਵਾਂ ਮੋੜ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਸ ਕਾਰਨ ਹੀ ਇਸ ਛੋਟੇ ਪਰ ਪ੍ਰਭਾਵੀ ਰੋਲ ਨੂੰ ਕਰਨਾ ਸਵੀਕਾਰ ਕੀਤਾ ਅਤੇ ਉਮੀਦ ਕਰਦਾ ਹਾਂ ਕਿ ਇਹ ਭੂਮਿਕਾ ਦਰਸ਼ਕਾਂ ਨੂੰ ਪਸੰਦ ਆਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.