ਪੰਜਾਬ

punjab

ਕਾਂਗਰਸ ਇੰਚਾਰਜ ਰੰਧਾਵਾ ਦਾ ਵਿਵਾਦਤ ਬਿਆਨ, ਕਿਹਾ- ਮਰੇ ਹੋਇਆਂ ਨੂੰ ਦਿੱਤਾ ਜਾਂਦਾ ਹੈ ਭਾਰਤ ਰਤਨ, ਅਡਵਾਨੀ ਨੂੰ ਪ੍ਰਾਣ ਪ੍ਰਤਿਸ਼ਠਾ 'ਚ ਕਿਉਂ ਨਹੀਂ ਲੈ ਕੇ ਗਏ?

By ETV Bharat Punjabi Team

Published : Feb 5, 2024, 4:22 PM IST

LK Advani Bharat Ratna: ਕਾਂਗਰਸ ਦੇ ਰਾਜਸਥਾਨ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਅਡਵਾਨੀ ਨੂੰ ਭਾਰਤ ਰਤਨ ਐਵਾਰਡ ਦੇਣ 'ਤੇ ਸਵਾਲ ਖੜ੍ਹੇ ਕੀਤੇ ਹਨ। ਨਾਗੌਰ 'ਚ ਇੱਕ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਰਤਨ ਮ੍ਰਿਤਕਾਂ ਨੂੰ ਦਿੱਤਾ ਜਾਂਦਾ ਹੈ।

Rajasthan incharge of Congress Sukhjinder Singh Randhawa
ਰਾਜਸਥਾਨ ਦੇ ਕਾਂਗਰਸ ਇੰਚਾਰਜ ਸੁਖਜਿੰਦਰ ਰੰਧਾਵਾ ਦਾ ਭਾਜਪਾ ਉੱਤੇ ਵਾਰ

ਸੁਖਜਿੰਦਰ ਰੰਧਾਵਾ, ਇੰਚਾਰਜ, ਰਾਜਸਥਾਨ ਕਾਂਗਰਸ

ਰਾਜਸਥਾਨ/ਨਾਗੌਰ:ਐਤਵਾਰ ਨੂੰ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦਾ ਦੌਰਾ ਕਰਨ ਆਏ ਕਾਂਗਰਸ ਦੇ ਸੂਬਾ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ 'ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਭਾਰਤ ਰਤਨ ਪੁਰਸਕਾਰ 'ਤੇ ਸਵਾਲ ਉਠਾਏ, ਨਾਲ ਹੀ ਆਰ.ਐਸ.ਐਸ. ਉੱਤੇ ਵੀ ਸੁਖਜਿੰਦਰ ਰੰਧਾਵਾ ਨੇ ਤਿੱਖੇ ਤੰਜ ਕੱਸਦਿਆਂ ਸਵਾਲ ਖੜ੍ਹੇ ਕੀਤੇ ਹਨ।

ਅਡਵਾਨੀ ਨੂੰ ਪਵਿੱਤਰ ਰਸਮ ਵਿੱਚ ਕਿਉਂ ਨਹੀਂ ਬੁਲਾਇਆ:ਰਾਜਥਾਨ ਦੇ ਕਾਂਗਰਸ ਇੰਚਾਰਜ ਅਤੇ ਪੰਜਾਬ ਤੋਂ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘਰੰਧਾਵਾ ਨਾਗੌਰ ਵਿੱਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਰਐਸਐਸ 'ਤੇ ਪਾਬੰਦੀ ਕਿਸ ਨੇ ਲਗਾਈ? ਇਹ ਗੁਜਰਾਤ ਦੇ ਸਰਦਾਰ ਵੱਲਭ ਭਾਈ ਪਟੇਲ ਦੁਆਰਾ ਲਗਾਈ ਗਈ ਸੀ। ਆਰਐਸਐਸ ਨੂੰ ਦੇਸ਼ ਵਿਰੋਧੀ ਕਿਹਾ ਗਿਆ। ਜਨਸੰਘ ਦਾ ਗਠਨ 1955 ਵਿੱਚ ਹੋਇਆ ਸੀ। ਜੇਕਰ ਉਨ੍ਹਾਂ ਨੂੰ ਰਾਮ ਮੰਦਿਰ ਲਈ ਏਨਾ ਹੀ ਪਿਆਰ ਸੀ ਤਾਂ ਉਨ੍ਹਾਂ ਨੇ ਰੱਥ ਯਾਤਰਾ ਸ਼ੁਰੂ ਕਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰਾਣ ਪ੍ਰਤਿਸ਼ਠਾ ਵਿੱਚ ਆਪਣੇ ਨਾਲ ਕਿਉਂ ਨਹੀਂ ਲੈ ਕੇ ਗਏ।

ਜ਼ੁਬਾਨ ਦੀ ਤਿਲਕ ਜਾਂ ਵਿਵਾਦਪੂਰਨ ਬਿਆਨ? : ਉਨ੍ਹਾਂ ਕਿਹਾ ਕਿ ਭਾਜਪਾ ਮੰਗ ਕਰਦੀ ਰਹੀ ਕਿ ਅਡਵਾਨੀ ਨੂੰ ਭਾਰਤ ਰਤਨ ਦਿੱਤਾ ਜਾਵੇ, ਪਰ ਭਾਰਤ ਰਤਨ ਮ੍ਰਿਤਕਾਂ ਨੂੰ ਦਿੱਤਾ ਜਾਂਦਾ ਹੈ। ਰੰਧਾਵਾ ਦੇ ਇਸ ਬਿਆਨ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਰੰਧਾਵਾ ਨੇ ਭਾਰਤ ਰਤਨ ਵਰਗੇ ਸਨਮਾਨਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਪ੍ਰੋਗਰਾਮ ਵਿੱਚ ਸੂਬਾ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਅਤੇ ਵਿਰੋਧੀ ਧਿਰ ਦੇ ਆਗੂ ਟਿਕਰਾਮ ਜੂਲੀ ਵੀ ਹਾਜ਼ਰ ਸਨ। ਕਾਂਗਰਸ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਕਾਨਫਰੰਸ ਦਾ ਆਯੋਜਨ ਕੀਤਾ ਅਤੇ ਨਾਗੌਰ ਜ਼ਿਲ੍ਹੇ ਵਿੱਚ ਕਿਸ ਨੂੰ ਟਿਕਟ ਦਿੱਤੀ ਜਾਵੇ ਇਸ ਬਾਰੇ ਵੀ ਚਰਚਾ ਹੋਈ।

ABOUT THE AUTHOR

...view details