ਪੰਜਾਬ

punjab

ETV Bharat / bharat

ਬੱਚਿਆਂ ਦਾ ਬਚਪਨ ਖਾ ਰਿਹਾ ਮੋਬਾਈਲ! ਜਾਣੋ ਕਿਵੇਂ ਬੱਚਿਆਂ ਨੂੰ ਮੋਬਾਈਲ ਤੋਂ ਕਰ ਸਕਦੇ ਹੋ ਦੂਰ

ਕਿਵੇਂ ਬੱਚਿਆਂ ਨੂੰ ਮੋਬਾਈਲ ਤੋਂ ਕਰ ਸਕਦੇ ਹੋ ਦੂਰ ਸਕਦੇ ਹੋ? ਇੱਥੇ ਐਡਵਾਇਜ਼ਰੀ ਵੀ ਹੋਈ ਜਾਰੀ।

wean children from mobile
ਬੱਚਿਆਂ ਦਾ ਬਚਪਨ ਖਾ ਰਿਹਾ ਮੋਬਾਈਲ... (ETV Bharat)

By ETV Bharat Punjabi Team

Published : July 9, 2025 at 2:50 PM IST

ਨਵੀਂ ਦਿੱਲੀ:ਮੋਬਾਈਲ ਦੀ ਵਰਤੋਂ ਹੱਦ ਤੋਂ ਵੱਧ ਵਧ ਰਹੀ ਹੈ। ਡੇਢ ਸਾਲ ਦਾ ਬੱਚਾ ਵੀ ਮੋਬਾਈਲ ਦੀ ਵਰਤੋਂ ਕਰ ਸਕਦਾ ਹੈ। ਇਹ ਖਾਸ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ ਬੱਚੇ ਮੋਬਾਈਲ ਦੇ ਆਦੀ ਹੋ ਰਹੇ ਹਨ। ਜ਼ਿਆਦਾਤਰ ਸਮਾਂ ਮੋਬਾਈਲ 'ਤੇ ਗੇਮਾਂ ਖੇਡਣ ਜਾਂ ਯੂਟਿਊਬ ਆਦਿ 'ਤੇ ਵੀਡੀਓ ਦੇਖਣ ਵਿੱਚ ਬਿਤਾਇਆ ਜਾਂਦਾ ਹੈ। ਇੱਥੋ ਤੱਕ ਕਿ 4 ਤੋਂ 5 ਸਾਲ ਦੇ ਬੱਚੇ ਸੋਸ਼ਲ ਮੀਡੀਆ ਉੱਤੇ ਰੀਲ ਜਾਂ ਵੀਡੀਓ ਬਣਾਉਣ ਲਈ ਤਿਆਰ ਰਹਿੰਦੇ ਹਨ। ਮੋਬਾਈਲ ਦੀ ਜ਼ਿਆਦਾ ਵਰਤੋਂ ਬੱਚਿਆਂ ਨੂੰ ਨਾ ਸਿਰਫ਼ ਸਰੀਰਕ ਤੌਰ 'ਤੇ, ਸਗੋਂ ਮਾਨਸਿਕ ਤੌਰ 'ਤੇ ਵੀ ਨੁਕਸਾਨ ਪਹੁੰਚਾ ਰਹੀ ਹੈ। ਬੱਚਿਆਂ ਵਿੱਚ ਚਿੜਚਿੜਾਪਨ ਵਧ ਰਿਹਾ ਹੈ।

ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨ ਲਈ ਐਡਵਾਇਜ਼ਰੀ ਜਾਰੀ (ETV Bharat)

ਗਾਜ਼ੀਆਬਾਦ ਦੇ ਮੁੱਖ ਮੈਡੀਕਲ ਅਫ਼ਸਰ ਨੇ ਬੱਚਿਆਂ ਵਿੱਚ ਲਗਾਤਾਰ ਵੱਧ ਰਹੀ ਮੋਬਾਈਲ ਦੀ ਲਤ ਦੇ ਸਬੰਧ ਵਿੱਚ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।

ਬਚਪਨ ਨੂੰ ਖੋਹ ਰਹੀ ਮੋਬਾਈਲ ਦੀ ਲਤ

ਗਾਜ਼ੀਆਬਾਦ ਪੇਰੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਸੀਮਾ ਤਿਆਗੀ ਨੇ ਕਿਹਾ ਕਿ ਪੇਰੈਂਟਸ ਐਸੋਸੀਏਸ਼ਨ ਮਾਪਿਆਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਮੁਹਿੰਮਾਂ ਚਲਾ ਰਹੀ ਹੈ। ਸੰਗਠਨ ਸਮੇਂ-ਸਮੇਂ 'ਤੇ ਮਾਪਿਆਂ ਨੂੰ ਦੱਸਦਾ ਹੈ ਕਿ ਬੱਚਿਆਂ ਦੁਆਰਾ ਮੋਬਾਈਲ ਫੋਨ ਦੀ ਵਰਤੋਂ ਨੂੰ ਕਿਵੇਂ ਘੱਟ ਕੀਤਾ ਜਾਵੇ। ਮੁੱਖ ਮੈਡੀਕਲ ਅਫਸਰ ਨੇ ਇਸ ਵੱਲ ਧਿਆਨ ਦਿੱਤਾ ਹੈ, ਜਿਸ ਲਈ ਪੇਰੈਂਟਸ ਐਸੋਸੀਏਸ਼ਨ ਮਾਪਿਆਂ ਵੱਲੋਂ ਸੀਐਮਓ ਦਾ ਧੰਨਵਾਦ ਕਰਦੀ ਹੈ। ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸੀਐਮਓ ਦੁਆਰਾ ਜਾਰੀ ਕੀਤੀ ਗਈ ਸਲਾਹ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

ਮੋਬਾਈਲ ਕਰਕੇ ਸਰੀਰਕ ਸਮੱਸਿਆਵਾਂ (ETV Bharat)

ਅਸੀਂ ਸਕੂਲ ਪ੍ਰਸ਼ਾਸਨ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਉਹ ਸਕੂਲ ਦਾ ਕੰਮ ਮੋਬਾਈਲ ਜਾਂ ਟੈਬਲੇਟ ਉੱਤੇ ਨਾ ਦੇਣ, ਸਗੋਂ ਨੋਟ ਬੁੱਕ ਉੱਤੇ ਹੀ ਹੋਵੇ। ਸੀਐਮਓ ਵਲੋਂ ਦਿੱਤੀਆਂ ਗਾਈਡਲਾਈਨਜ਼ ਨੂੰ ਲੋਕਾਂ ਨੂੰ ਫੋਲੋ ਕਰਨਾ ਚਾਹੀਦਾ ਹੈ।

- ਸੀਮਾ ਤਿਆਗੀ, ਪ੍ਰਧਾਨ, ਪੇਰੈਂਟਸ ਐਸੋਸੀਏਸ਼ਨ

ਮੋਬਾਈਲ ਵਰਤੋਂ ਨਾਲ ਹੋਣ ਵਾਲੀਆਂ ਸਮੱਸਿਆਵਾਂ (ETV Bharat)

ਮੋਬਾਈਲ ਕਾਰਨ ਬੱਚਿਆਂ ਵਿੱਚ ਵਿਵਹਾਰ ਸੰਬੰਧੀ ਸਮੱਸਿਆਵਾਂ ਵਧੇਰੇ

ਗਾਜ਼ੀਆਬਾਦ ਦੇ ਮੁੱਖ ਮੈਡੀਕਲ ਅਫਸਰ ਡਾ. ਅਖਿਲੇਸ਼ ਮੋਹਨ ਦੇ ਅਨੁਸਾਰ, ਮੌਜੂਦਾ ਸਮੇਂ ਵਿੱਚ, ਇਹ ਦੇਖਿਆ ਜਾ ਰਿਹਾ ਹੈ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬੱਚਿਆਂ ਵਿੱਚ ਵਿਵਹਾਰ ਸੰਬੰਧੀ ਸਮੱਸਿਆਵਾਂ ਵਧੇਰੇ ਹਨ, ਜਿਸ ਦਾ ਮੁੱਖ ਕਾਰਨ ਮੋਬਾਈਲ ਦੀ ਲਤ ਹੈ। ਬੱਚਿਆਂ ਵਿੱਚ ਮੋਬਾਈਲ ਦੀ ਲਤ ਵਧਣ ਕਾਰਨ ਮਾਨਸਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਬਚਪਨ ਨੂੰ ਖੋਹ ਰਹੀ ਮੋਬਾਈਲ ਦੀ ਲਤ (ETV Bharat)

ਮਾਪੇ ਬੱਚਿਆਂ ਦੇ ਵਿਵਹਾਰ ਤੋਂ ਬਹੁਤ ਪਰੇਸ਼ਾਨ ਹਨ। ਮੋਬਾਈਲ ਦੀ ਜ਼ਿਆਦਾ ਵਰਤੋਂ ਕਾਰਨ ਬੱਚਿਆਂ ਵਿੱਚ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਬੱਚਿਆਂ 'ਤੇ ਮੋਬਾਈਲ ਦੀ ਲਤ ਦੇ ਮਾੜੇ ਪ੍ਰਭਾਵਾਂ ਬਾਰੇ ਇੱਕ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸਲਾਹ ਅਨੁਸਾਰ, ਮੋਬਾਈਲ ਦੀ ਜ਼ਿਆਦਾ ਵਰਤੋਂ ਕਾਰਨ ਬੱਚਿਆਂ ਵਿੱਚ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਬੱਚਿਆਂ ਨੂੰ ਮੋਬਾਈਲ ਤੋਂ ਕਿਵੇਂ ਦੂਰ ਕਰੀਏ (ETV Bharat)

ਮੋਬਾਈਲ ਦੀ ਵਰਤੋਂ ਨੂੰ ਕੰਟਰੋਲ ਕਰਨਾ ਜ਼ਰੂਰੀ

ਵਿਵੇਕ ਤਿਆਗੀ (ਪਿਤਾ) ਕਹਿੰਦੇ ਹਨ, "ਬੱਚਿਆਂ ਲਈ ਮੋਬਾਈਲ ਦੀ ਵਰਤੋਂ ਨੂੰ ਸੀਮਤ ਕਰਨਾ ਬਹੁਤ ਜ਼ਰੂਰੀ ਹੈ। ਮੈਂ ਆਪਣੇ ਪੁੱਤਰ ਦੇ ਮੋਬਾਈਲ ਦੀ ਵਰਤੋਂ ਨੂੰ ਸੀਮਤ ਕੀਤਾ ਹੈ। ਮੈਂ ਉਸਨੂੰ ਸਿਰਫ਼ ਸਕੂਲ ਦੇ ਕੰਮ ਜਾਂ ਹੋਰ ਮਹੱਤਵਪੂਰਨ ਕੰਮਾਂ ਲਈ ਮੋਬਾਈਲ ਦਿੰਦਾ ਹਾਂ। ਉਸ ਨੂੰ ਦਿਨ ਵਿੱਚ ਸਿਰਫ਼ 30 ਮਿੰਟ ਲਈ ਮੋਬਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਅਸੀਂ ਆਪਣੇ ਪੁੱਤਰ ਨੂੰ ਰਚਨਾਤਮਕ ਗਤੀਵਿਧੀਆਂ ਵਿੱਚ ਰੁੱਝੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਵਰਤਮਾਨ ਵਿੱਚ, ਉਹ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਂਦਾ ਹੈ ਅਤੇ ਇੱਕ ਰਾਸ਼ਟਰੀ ਤਾਈਕਵਾਂਡੋ ਖਿਡਾਰੀ ਹੈ। ਮੇਰਾ ਮੰਨਣਾ ਹੈ ਕਿ ਇੱਕ ਵਾਰ ਜਦੋਂ ਬੱਚੇ ਰਚਨਾਤਮਕ ਗਤੀਵਿਧੀਆਂ ਜਾਂ ਖੇਡਾਂ ਵਿੱਚ ਦਿਲਚਸਪੀ ਪੈਦਾ ਕਰ ਲੈਂਦੇ ਹਨ, ਤਾਂ ਉਨ੍ਹਾਂ ਦਾ ਮੋਬਾਈਲ ਫੋਨ ਵੱਲ ਜ਼ਿਆਦਾ ਝੁਕਾਅ ਨਹੀਂ ਹੁੰਦਾ।"

ਸੀਐਮਓ ਵਲੋਂ ਕੀ ਐਡਵਾਇਜ਼ਰੀ ਜਾਰੀ (ETV Bharat)

ਬੱਚੇ ਨੂੰ ਮੋਬਾਈਲ ਤੋਂ ਕਿਵੇਂ ਦੂਰ ਕਰ ਸਕਦੇ ਹਾਂ?

ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਸਭ ਤੋਂ ਪਹਿਲਾਂ ਬੱਚੇ ਦੇ ਮਾਪੇ ਹੀ ਪਹਿਲਕਦਮੀ ਕਰ ਸਕਦੇ ਹਨ। ਜੇਕਰ ਮਾਪੇ ਖੁਦ ਵੀ ਬਿਨਾਂ ਲੋੜ ਤੋਂ ਬੱਚੇ ਸਾਹਮਣੇ ਮੋਬਾਈਲ ਦੀ ਘੱਟ ਵਰਤੋਂ ਕਰਨ ਅਤੇ ਬੱਚਿਆਂ ਨਾਲ ਵੱਧ ਸਮਾਂ ਬਿਤਾਉਣ ਤਾਂ ਕਾਫੀ ਫ਼ਰਕ ਪੈ ਸਕਦਾ ਹੈ। ਬੱਚਿਆਂ ਨੂੰ ਆਊਟਡੋਰ ਗੇਮਾਂ ਲਈ ਪ੍ਰੇਰਿਤ ਕਰੋ ਅਤੇ ਕੋਲ ਕਿਸੇ ਪਾਰਕ ਵਿੱਚ ਲੈ ਕੇ ਜਾਓ। ਜਿੰਨਾ ਹੋ ਸਕੇ ਬੱਚਿਆਂ ਨੂੰ ਹੋਰ ਐਕਟੀਵਿਟੀ ਨਾਲ ਜੋੜੋ, ਤਾਂ ਜੋ ਉਨ੍ਹਾਂ ਦਾ ਧਿਆਨ ਮੋਬਾਈਲ ਤੋਂ ਹੱਟ ਸਕੇ। ਬੱਚਿਆਂ ਨੂੰ ਸ਼ੁਰੂ ਤੋਂ ਹੀ ਮੋਬਾਈਲ ਦੇ ਮਾੜੇ-ਚੰਗੇ ਪ੍ਰਭਾਵਾਂ ਤੋਂ ਜਾਣੂ ਕਰਵਾਓ।