10 ਜਾਂ 11 ਜੁਲਾਈ, ਜਾਣੋ ਕਦੋਂ ਤੋਂ ਸ਼ੁਰੂ ਹੋ ਰਿਹਾ ਸਾਉਣ ਮਹੀਨਾ, ਕੀ ਹੈ ਸੋਮਵਾਰ ਵਰਤ ਦੀ ਤਰੀਕ
ਸਾਉਣ/ਸਾਵਣ (Sawan 2025) ਮਹੀਨੇ ਦੀ ਉਡੀਕ ਸ਼ਿਵ ਭਗਤ ਬੇਸਬਰੀ ਨਾਲ ਕਰਦੇ ਹਨ। ਇਸ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ।

Published : July 9, 2025 at 9:30 AM IST
ਹੈਦਰਾਬਾਦ : ਸਾਉਣ ਮਹੀਨਾ ਜਲਦ ਹੀ ਦਸਤਕ ਦੇਣ ਜਾ ਰਿਹਾ ਹੈ। ਇਸ ਮਹੀਨੇ ਦੀ ਸਭ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ। ਆਸ਼ਾੜ੍ਹ ਪੂਰਣਿਮਾ ਤੋਂ ਬਾਅਦ ਭਗਵਾਨ ਸ਼ਿਵ ਨੂੰ ਸਮਰਪਿਤ ਸਾਉਣ ਮਹੀਨਾ ਸ਼ੁਰੂ ਹੁੰਦਾ ਹੈ। ਇਸ ਮਹੀਨੇ ਪੈਣ ਵਾਲੇ ਹਰ ਸੋਮਵਾਰ ਅਤੇ ਮੰਗਲਵਾਰ ਦਾ ਵਰਤ ਵੀ ਕੀਤਾ ਜਾਂਦਾ ਹੈ। ਇਸ ਨਾਲ ਸ਼ਰਧਾਲੂ ਨੂੰ ਚੰਗਾ ਫਲ ਮਿਲਦਾ ਹੈ। ਆਓ ਜਾਣਦੇ ਹਾਂ ਸਾਉਣ ਮਹੀਨਾ ਇਸ ਵਾਰ 10 ਜੁਲਾਈ ਜਾਂ 11 ਜੁਲਾਈ, ਕਦੋਂ ਤੋਂ ਸ਼ੁਰੂ ਹੋ ਰਿਹਾ ਹੈ?
ਸਾਉਣ/ਸਾਵਣ 2025 ਤਰੀਕ ਅਤੇ ਸਮਾਂ
ਆਸ਼ਾੜ੍ਹ ਪੂਰਣਿਮਾ 10 ਜੁਲਾਈ ਨੂੰ ਮਨਾਈ ਜਾਵੇਗੀ। ਇਸ ਤੋਂ ਅਗਲੇ ਦਿਨ ਯਾਨੀ 11 ਜੁਲਾਈ ਤੋਂ ਸਾਉਣ ਮਹੀਨੇ ਦੀ ਸ਼ੁਰੂਆਤ ਹੋਵੇਗੀ। ਆਸ਼ਾੜ੍ਹ ਪੂਰਣਿਮਾ ਤਿਥੀ ਦੀ ਸ਼ੁਰੂਆਤ 11 ਜੁਲਾਈ ਨੂੰ ਦੇਰ ਰਾਤ 02:06 ਮਿੰਟ ਉੱਤੇ ਹੋਵੇਗੀ। ਉੱਥੇ ਹੀ, ਤਿਥੀ ਦਾ ਸਮਾਪਨ 12 ਜੁਲਾਈ ਦੇਰ ਰਾਤ 02:08 ਮਿੰਟ ਉੱਤੇ ਹੋਵੇਗਾ। ਅਜਿਹੇ ਵਿੱਚ ਸਾਵਣ ਜਾਂ ਸਾਉਣ ਮਹੀਨਾ 11 ਜੁਲਾਈ ਤੋਂ ਮਨਾਇਆ ਜਾਵੇਗਾ।
ਪੰਚਾਂਗ ਅਨੁਸਾਰ, ਇਸ ਵਾਰ ਸਾਵਣ ਦਾ ਮਹੀਨਾ 11 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 9 ਅਗਸਤ 2025 ਨੂੰ ਖ਼ਤਮ ਹੋਵੇਗਾ। ਇਸ ਸਾਲ ਸਾਵਣ ਰੱਖੜੀ ਵਾਲੇ ਦਿਨ ਖ਼ਤਮ ਹੋਵੇਗਾ, ਜੋ ਕਿ 9 ਅਗਸਤ ਨੂੰ ਹੀ ਹੈ।
ਕਿਵੇਂ ਕਰੀਏ ਪੂਜਾ?
- ਸਾਉਣ ਮਹੀਨੇ ਰੋਜ਼ਾਨਾ ਭਗਵਾਨ ਸ਼ਿਵ ਦੀ ਪੂਜਾ ਕਰੋ।
- ਗੰਗਾਜਲ, ਸ਼ਹਿਦ, ਜਲ, ਬੇਲਪੱਤਰ, ਕੱਚਾ ਦੁੱਧ ਅਤੇ ਸਫੇਦ ਫੁੱਲ ਆਦਿ ਚੀਜ਼ਾਂ ਨੂੰ ਅਰਪਿਤ ਕਰੋ।
- ਪੂਜਾ ਦੌਰਾਨ ਸ਼ਿਵ ਮੰਤਰ ਅਤੇ ਸ਼ਿਵ ਚਾਲੀਸਾ ਦਾ ਪਾਠ ਕਰੋ।
- ਅੰਨ ਅਤੇ ਧਨ ਆਦਿ ਦਾ ਦਾਨ ਕਰੋ।
- ਮਾਂਸਾਹਾਰੀ ਭੋਜਨ ਦਾ ਸੇਵਨ ਨਾ ਕਰੋ।
ਕਦੋਂ-ਕਦੋਂ ਹੈ ਸੋਮਵਾਰ ਦਾ ਵਰਤ?
- ਪਹਿਲਾ ਸੋਮਵਾਰ- 14 ਜੁਲਾਈ
- ਦੂਜਾ ਸੋਮਵਾਰ - 21 ਜੁਲਾਈ
- ਤੀਜਾ ਸੋਮਵਾਰ - 28 ਜੁਲਾਈ
- ਚੌਥਾ ਸੋਮਵਾਰ - 04 ਅਗਸਤ
ਪੰਚਾਂਗ
- ਬ੍ਰਹਮਾ ਮੁਹੂਰਤਾ - ਸਵੇਰੇ 04:10 ਤੋਂ ਸਵੇਰੇ 04:51 ਤੱਕ
- ਵਿਜੇ ਮੁਹੂਰਤਾ - ਦੁਪਹਿਰ 02:45 ਤੋਂ 03:40 ਤੱਕ
- ਗੋਧੁਲੀ ਮੁਹੂਰਤਾ - ਸ਼ਾਮ 07:21 ਤੋਂ ਸ਼ਾਮ 07:41 ਤੱਕ
- ਅੰਮ੍ਰਿਤ ਕਾਲ - 12:01 ਵਜੇ ਤੋਂ 01:40 ਵਜੇ ਤੱਕ
- ਸੂਰਜ ਚੜ੍ਹਨ - ਸਵੇਰੇ 05:31 ਵਜੇ
- ਸੂਰਜ ਡੁੱਬਣ - ਸ਼ਾਮ 07:22 ਵਜੇ
- ਚੰਦਰਮਾ ਚੜ੍ਹਨਾ - ਰਾਤ 08:05 ਵਜੇ
- ਚੰਦਰਮਾ ਡੁੱਬਣਾ- ਸਵੇਰੇ 05:35 ਵਜੇ
ਮੰਗਲਾ ਗੌਰੀ ਵ੍ਰਤ 2025 ਕਦੋਂ ਹੈ?
- 15 ਜੁਲਾਈ ਨੂੰ ਸਾਵਣ ਦਾ ਪਹਿਲਾ ਮੰਗਲਾ ਗੌਰੀ ਵਰਤ
- 22 ਜੁਲਾਈ ਨੂੰ ਸਾਵਣ ਦਾ ਦੂਜਾ ਮੰਗਲਾ ਗੌਰੀ ਵਰਤ
- 29 ਜੁਲਾਈ ਨੂੰ ਸਾਵਣ ਦਾ ਤੀਜਾ ਮੰਗਲਾ ਗੌਰੀ ਵਰਤ
- 05 ਅਗਸਤ ਨੂੰ ਸਾਵਣ ਦਾ ਚੌਥਾ ਮੰਗਲਾ ਗੌਰੀ ਵਰਤ
(Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ETV Bharat ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।)

