ਹਾਕੀ ਖਿਡਾਰੀਆਂ ਦਾ ਕਤਲ ਮਾਮਲਾ ਪਟਿਆਲਾ ਪੁਲਿਸ ਨੇ ਸੁਲਝਾਇਆ, ਵੇਖੋ ਵੀਡੀਓ

By

Published : Feb 26, 2020, 2:30 PM IST

thumbnail

ਪਟਿਆਲਾ ਵਿੱਚ ਹਾਕੀ ਖਿਡਾਰੀਆਂ ਦੇ ਕਤਲ ਦਾ ਮਾਮਲਾ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਇਹ ਦਾਅਵਾ ਕਰਦਿਆ ਮਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਮਨਰਾਜ ਸਿੰਘ ਨੇ ਆਪਣੇ ਪਿਤਾ ਨਾਲ ਮਿਲ ਕੇ ਖਿਡਾਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਉਨ੍ਹਾਂ ਦੱਸਿਆਂ ਕਿ ਮੁਲਜ਼ਮ ਤੇ ਮ੍ਰਿਤਕ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ। ਨੇਪਾਲੀ ਢਾਬੇ ਉੱਤੇ ਝਗੜਾ ਹੋਇਆ, ਲੜਾਈ ਇੰਨੀ ਵੱਧ ਗਈ ਕਿ ਮਨਰਾਜ ਨੇ ਘਰੋਂ 12 ਬੌਰ ਲਿਆ ਕੇ 2 ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਨਰਾਜ ਪੜਾਈ ਦੇ ਨਾਲ-ਨਾਲ ਟਰੈਪ ਸ਼ੂਟਿੰਗ (12 ਬੋਰ) ਦੀ ਪਟਿਆਲਾ ਵਿੱਚ ਟਰੇਨਿੰਗ ਲੈ ਰਿਹਾ ਸੀ। ਫਿਲਹਾਲ ਮੁਲਜ਼ਮ ਫ਼ਰਾਰ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਵਿੱਚ 24 ਨੰਬਰ ਰੇਲਵੇ ਫਾਟਕ ਨੇੜੇ ਫ਼ਾਟਕ ਕੋਲ ਨੇਪਾਲੀ ਢਾਬੇ 'ਤੇ ਰੋਟੀ ਖਾਣ ਆਏ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਅਤੇ ਉਸ ਦੇ ਸਾਥੀ ਸਿਮਰਨਜੀਤ ਹੈਪੀ ਦਾ ਮਾਮੂਲੀ ਝਗੜੇ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਇਹ ਦੋਵੇਂ ਪਾਵਰਕੌਮ ਦੇ ਮੁਲਾਜ਼ਮ ਸਨ। ਮ੍ਰਿਤਕਾਂ ਦੀ ਮਨਰਾਜ ਤੇ ਉਸ ਦੇ ਪਿਤਾ ਨਾਲ ਤਕਰਾਰ ਹੋ ਗਈ ਸੀ, ਜਿਨ੍ਹਾਂ ਨੇ ਦੋਵਾਂ ਪਿਓ ਪੁੱਤ ਦੀ ਕੁੱਟਮਾਰ ਕੀਤੀ ਸੀ ਤੇ ਅੱਧੇ ਘੰਟੇ ਬਾਅਦ ਵਾਪਸ ਆ ਕੇ ਮਨਰਾਜ ਤੇ ਉਸ ਦੇ ਪਿਤਾ ਨੇ 12 ਬੋਰ ਦੀ ਰਾਈਫਲ ਨਾਲ ਦੋਵਾਂ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.