ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢਿਆ ਮੋਟਰਸਾਈਕਲ ਮਾਰਚ
ਤਰਨ ਤਾਰਨ: ਬਾਰਡਰ ਕਿਸਾਨ ਯੂਨੀਅਨ ਨੇ ਕਿਸਾਨੀ ਅੰਦੋਲਣ ਵਿੱਚ ਦਿੱਲੀ ਜਾਣ ਵਾਸਤੇ ਲੋਕਾ ਨੂੰ ਜਾਗਰੁਕ ਕਰਨ ਲਈ ਮੋਟਰਸਾਈਕਲ ਮਾਰਚ ਕੱਢਿਆ। ਇਹ ਮਾਰਚ ਹਲਕਾ ਖੇਮਕਰਨ ਤੋ ਸੁਰੂ ਹੋ ਕੇ ਵੱਖ ਵੱਖ ਪਿੰਡ ਵਲਟੋਹਾ,ਘਰਿਆਲਾ,ਦਿਆਲਪੁਰ,ਭਿੱਖੀਵਿੰਡ,ਡੱਲ,ਤੋ ਹੁੰਦਾ ਹੋਇਆ ਵਾਪਿਸ ਖੇਮਕਰਨ ਸਮਾਪਤ ਹੋਇਆ। ਇਸ ਮੋਟਰਸਾਈਕਲ ਮਾਰਚ ਵਿੱਚ ਲੋਕਾ ਨੂੰ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਬਾਰੇ ਜਾਗਰੁਕ ਕੀਤਾ। ਬਾਰਡਰ ਕਿਸਾਨ ਯੂਨੀਅਨ ਨੇ ਦਿੱਲੀ ਵਿਖੇ ਕਿਸਾਨ ਅੰਦੋਲਨ ਵਿੱਚ ਜਾਣ ਲਈ ਲੋਕਾ ਨੂੰ ਜਾਗਰੁਕ ਕਰਨ ਲਈ ਮੋਟਰਸਾਈਕਲ ਮਾਰਚ ਕੱਢਿਆ।