ਕਰਫਿਊ: ਮਾਰਕਫੈੱਡ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਘਰ-ਘਰ ਪਹੁੰਚਾ ਰਿਹੈ ਰਾਸ਼ਨ
![ETV Thumbnail thumbnail](https://etvbharatimages.akamaized.net/etvbharat/prod-images/320-214-6992106-691-6992106-1588168082447.jpg)
ਚੰਡੀਗੜ੍ਹ: ਕਰਫਿਊ ਦੇ ਚੱਲਦਿਆਂ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਜਰੂਰੀ ਸਮਾਨ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਨੰਬਰ ਵੀ ਉਪਲੱਬਧ ਕਰਵਾਏ ਗਏ ਹਨ, ਜਿਨ੍ਹਾਂ 'ਤੇ ਲੋਕ ਰਾਸ਼ਨ ਅਤੇ ਆਪਣਾ ਹੋਰ ਸਾਮਾਨ ਆਰਡਰ ਕਰਕੇ ਘਰ ਵਿੱਚ ਮੰਗਵਾ ਸਕਦੇ ਹਨ। ਇਨ੍ਹਾਂ ਸੇਵਾਵਾਂ ਦੇ ਵਿੱਚ ਸਰਕਾਰ ਦਾ ਖਾਦ ਪੂਰਤੀ ਵਿਭਾਗ ਵੀ ਮੋਹਰੀ ਹੋ ਕੇ ਸੇਵਾਵਾਂ ਨਿਭਾ ਰਿਹਾ ਹੈ। ਇਸ ਦੇ ਨਾਲ ਹੀ ਮਾਰਕਫੈੱਡ ਆਟਾ, ਦਾਲ ,ਤੇਲ, ਘਿਓ ਅਤੋ ਹੋਰ ਜਰੂਰੀ ਸਮਾਨ ਚੰਡੀਗੜ੍ਹ ਅਤੇ ਮੋਹਾਲੀ ਦੇ ਵਿੱਚ ਘਰ-ਘਰ ਪਹੁੰਚਾ ਰਿਹਾ ਹੈ।