Three agricultural laws repeal: ਕੁਲਤਾਰ ਸੰਧਵਾ ਨੇ ਕਿਸਾਨਾਂ ਨੂੰ ਕੀਤਾ ਸਲੂਟ

By

Published : Nov 19, 2021, 1:05 PM IST

thumbnail

ਫਰੀਦਕੋਟ: ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾ (Kultar Singh Sandhwa) ਦਾ ਪੀਐੱਮ ਮੋਦੀ (PM Modi) ਵੱਲੋਂ ਤਿੰਨ ਖੇਤੀ ਕਾਨੂੰਨ ਰੱਦ (Agriculture law repeal) ਕਰਨ ਦੇ ਫੈਸਲੇ ’ਤੇ ਬਿਆਨ ਸਾਹਮਣੇ ਆਇਆ ਹੈ। ਸੰਧਵਾ ਨੇ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜੋ ਇਹ ਕਾਲੇ ਖੇਤੀ ਕਾਨੂੰਨ ਰੱਦ ( (Agriculture law repeal) ) ਕਰਨ ਦਾ ਫੈਸਲਾ ਲਿਆ ਗਿਆ ਹੈ ਉਸਦੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸਲੂਟ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬੇਮਿਸਾਲ ਸਿਰੜ ਅਤੇ ਜਜ਼ਬੇ ਦੇ ਸਦਕਾ ਖੇਤੀ ਕਾਨੂੰਨ ਰੱਦ ਹੋ ਸਕੇ ਹਨ ਜਿਸ ਕਰਕੇ ਉਹ ਹਰ ਦੇਸ਼ਵਾਸੀ ਨੂੰ ਇਸਦੀ ਵਧਾਈ ਦਿੰਦੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.