ਪਟਿਆਲਾ ਦੇ ਨੀਡਲ ਮੈਨ ਅਰੁਣ ਬਜਾਜ ਨਾਲ ਖ਼ਾਸ ਗੱਲਬਾਤ

By

Published : Jan 5, 2020, 5:09 PM IST

thumbnail

ਪਟਿਆਲਾ ਦੇ ਨੀਡਲਮੈਨ ਦੇ ਨਾਂਅ ਨਾਲ ਮਸ਼ਹੂਰ ਅਰੁਣ ਬਜਾਜ ਨੂੰ ਦੇਸ਼ ਦੇ ਰਾਸ਼ਟਪਤੀ ਰਾਮ ਨਾਥ ਕੋਵਿੰਦ ਵੱਲੋਂ ਸਨਮਾਨਿਤ ਕੀਤਾ ਗਿਆ। ਬੀਤੇ ਦਿਨੀਂ ਈਟੀਵੀ ਭਾਰਤ 'ਤੇ ਇੱਕ ਵੀਡੀਓ ਵਿਖਾਈ ਗਈ ਸੀ, ਜਿਸ 'ਚ ਉਨ੍ਹਾਂ ਕਢਾਈ ਮਸ਼ੀਨ ਰਾਹੀਂ ਕਪੜੇ 'ਤੇ ਸਿੱਖ ਕੌਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਸੀ। ਉਨ੍ਹਾਂ ਨੂੰ ਦਿੱਲੀ ਸੱਦ ਕੇ ਰਾਸ਼ਟਰਪਤੀ ਰਾਮ ਕੋਵਿੰਦ ਵੱਲੋਂ ਇਨੋਵੇਸ਼ਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਅਰੁਣ ਬਜਾਜ ਇਸ ਤੋਂ ਪਹਿਲਾਂ ਵੀ ਕਢਾਈ ਮਸ਼ੀਨ ਨਾਲ ਕਈ ਮਸ਼ਹੂਰ ਹਸਤੀਆਂ ਦੀ ਤਸਵੀਰ ਅਤੇ ਹੋਰ ਕਲਾਕ੍ਰੀਤੀਆਂ ਬਣਾ ਚੁੱਕੇ ਹਨ। ਅਰੁਣ ਬਜਾਜ ਅਤੇ ਉਨ੍ਹਾਂ ਦੇ ਪਰਿਵਾਰ ਨੇ ਅਰੁਣ ਨੂੰ ਰਾਸ਼ਟਰਪਤੀ ਅਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਈ ਹੈ। ਅਰੁਣ ਬਜਾਜ ਨੇ ਇਸ ਮੌਕੇ ਈਟੀਵੀ ਭਾਰਤ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.