ਕੈਨੇਡਾ ਦੀ ਧਰਤੀ 'ਤੇ ਇੱਕ ਹੋਰ ਪੰਜਾਬੀ ਨੋਜਵਾਨ ਦੀ ਮੌਤ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
ਫਿਰੋਜ਼ਪੁਰ: ਫਿਰੋਜ਼ਪੁਰ ਦੇ ਕੇਨੇਡਾ ਵਿੱਚ ਰਹਿੰਦੇ 22 ਸਾਲਾ ਨੌਜਵਾਨ ਦੀ ਮੌਤ ਭੇਦਭਰੀ ਹਾਲਾਤ 'ਚ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਫਿਰੋਜ਼ਪੁਰ ਰਹਿੰਦੇ ਕੁਝ ਨੌਜਵਾਨਾਂ ਤੇ ਕੁੱਟ ਮਾਰ ਦੇ ਦੋਸ਼ ਲਗਾਏ ਹਨ। ਮ੍ਰਿਤਕ ਨੌਜਵਾਨ ਨਿਤਿਨ ਸ਼ਰਮਾ ਦੇ ਵੱਡੇ ਭਰਾ ਅਜੇ ਸ਼ਰਮਾਂ ਨੇ ਦੱਸਿਆ ਕਿ ਨਿਤਿਨ ਕਰੀਬ ਡੇਢ ਸਾਲ ਕਨੇਡਾ ਵਿਖੇ ਪੜਾਈ ਖ਼ਤਮ ਕਰਨ ਉਪਰੰਤ ਫਿਰੋਜ਼ਪੁਰ ਆਇਆ ਸੀ ਅਤੇ ਵਰਕ ਪਰਮਿਟ 'ਤੇ ਦੁਬਾਰਾ ਉਹ ਕਨੇਡਾ ਗਿਆ ਸੀ। ਉਸਨੇ ਫਿਰੋਜ਼ਪੁਰ ਰਹਿੰਦੇ ਕੁਝ ਨੌਜਵਾਨਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਮੇਰੇ ਭਰਾ ਨਿਤਿਨ ਤੋਂ ਪੈਸਿਆਂ ਦੀ ਮੰਗ ਕਰਦੇ ਸਨ ਜਿਸ ਕਰਕੇ ਉਹਨਾਂ ਮੇਰੇ ਭਰਾ ਦੀ ਮਾਰਕੁੱਟ ਕੀਤੀ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਿਤਿਨ ਦੇ ਬਹੁਤ ਸੱਟਾਂ ਵਜੀਆਂ ਸਨ।