ਹੁਸ਼ਿਆਰਪੁਰ ’ਚ ਕਿਸਾਨਾਂ ਨੇ ਘੇਰਿਆ ਐੱਫ਼ਸੀਆਈ ਦਾ ਦਫ਼ਤਰ
ਹੁਸ਼ਿਆਰਪੁਰ: ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ’ਚ ਐੱਫ਼ਸੀਆਈ ਦੇ ਦਫ਼ਤਰਾਂ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਗਈ ਸੀ। ਇਸੇ ਦੇ ਚੱਲਦੇ ਹੁਸ਼ਿਆਰਪੁਰ ’ਚ ਕਿਸਾਨਾਂ ਨੇ F.C.I ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸਾਡਾ ਸੰਘਰਸ਼ ਖ਼ਤਮ ਕਰਨ ਲਈ ਬਹੁਤ ਸਾਰੇ ਹੱਥਕੰਢੇ ਵਰਤ ਰਹੀ ਹੈ ਪਰ ਅਸੀਂ ਖੇਤੀ ਕਾਨੂੰਨ ਰੱਦ ਕਰਾਕੇ ਹੀ ਘਰਾਂ ਨੂੰ ਜਾਵਾਂਗੇ। ਉਥੇ ਹੀ ਕਿਸਾਨਾਂ ਨੇ ਸਪੀਕਰ ਦੇ ਮਾਧਿਅਮ ਰਾਹੀਂ ਐਫਸੀਆਈ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਚਾਹੁਣ ਤਾਂ ਉਹ ਕਿਸਾਨਾਂ ਦੇ ਨਾਲ ਆ ਕੇ ਬੈਠ ਸਕਦੇ ਹਨ।