ਕ੍ਰਿਕਟਰ ਹਰਭਜਨ ਨੇ ਵੀ ਮਾਂ-ਬੋਲੀ ਪੰਜਾਬੀ ਨੂੰ ਦਿੱਤੀ ਤਰਜ਼ੀਹ
![ETV Thumbnail thumbnail](https://etvbharatimages.akamaized.net/etvbharat/prod-images/320-214-4822057-thumbnail-3x2-hr.jpg)
ਭਾਰਤੀ ਜਨਤਾ ਪਾਰਟੀ ਵੱਲੋਂ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਇੱਕ ਜਨ ਸੰਪਰਕ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਬੀਜੇਪੀ ਉਨ੍ਹਾਂ ਮਹਾਨ ਹਸਤੀਆਂ ਦੇ ਘਰ ਜਾ ਰਹੀ ਹੈ, ਜਿੰਨ੍ਹਾਂ ਨੂੰ ਲੋਕ ਆਪਣਾ ਰੋਲ ਮਾਡਲ ਮੰਨਦੇ ਹਨ। ਭਾਜਪਾ ਦੇ ਪ੍ਰਭਾਤ ਝਾਅ ਨੇ ਅੱਜ ਇਸੇ ਅਧੀਨ ਭਾਰਤ ਕ੍ਰਿਕਟ ਟੀਮ ਦੇ ਮਸ਼ਹੂਰ ਕ੍ਰਿਕਟ ਹਰਭਜਨ ਸਿੰਘ ਦੇ ਘਰ ਫ਼ੇਰੀ ਪਾਈ। ਇਸ ਮੌਕੇ ਪ੍ਰਭਾਤ ਝਾਅ ਨੇ ਦੱਸਿਆ ਕਿ ਹਰਭਜਨ ਭੱਜੀ ਜੋ ਕਿ ਦੇਸ਼ ਵਿੱਚ ਲੋਕਾਂ ਵਿੱਚ ਕਾਫ਼ੀ ਮਸ਼ਹੂਰ ਹਨ। ਅੱਜ ਝਾਅ ਨੇ ਉਨ੍ਹਾਂ ਨੂੰ ਧਾਰਾ 370 ਬਾਰੇ ਦੱਸਿਆ ਤਾਂ ਜੋ ਉਹ ਧਾਰਾ 370 ਦੇ ਖ਼ਾਤਮੇ ਦਾ ਪ੍ਰਚਾਰ ਕਰ ਸਕਣ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਦੇਸ਼, ਇੱਕ ਭਾਸ਼ਾ ਦਾ ਨਾਅਰਾ ਠੀਕ ਤਾਂ ਹੈ, ਪਰ ਜਿਵੇਂ ਪੰਜਾਬੀ ਹਾਂ ਅਤੇ ਮੇਰੀ ਮਾਂ ਬੋਲੀ ਪੰਜਾਬੀ ਹੈ ਤਾਂ ਮੈਂ ਮਾਂ ਬੋਲੀ ਨੂੰ ਪਹਿਲਾਂ ਤਰਜ਼ੀਹ ਦੇਵਾਂਗਾ ਅਤੇ ਬਾਕੀ ਬੋਲੀਆਂ ਨੂੰ ਬਾਅਦ ਵਿੱਚ। ਭੱਜੀ ਨੇ ਕਿਹਾ ਕਿ ਹਿੰਦੀ ਵੀ ਸਤਿਕਾਰਯੋਗ ਹੈ, ਪਰ ਮਾਤ-ਭਾਸ਼ਾ ਪਹਿਲਾਂ ਹੈ। ਸਾਰਿਆਂ ਨੂੰ ਸਾਰੀਆਂ ਭਾਸ਼ਾਵਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਹਨ।