Buhe Bariyan Movie Controversies: ਪੰਜਾਬੀ ਫਿਲਮ ਬੂਹੇ ਬਾਰੀਆਂ ਖਿਲਾਫ਼ ਵਾਲਮੀਕੀ ਭਾਈਚਾਰੇ ਵੱਲੋਂ ਭੁੱਖ ਹੜਤਾਲ

By ETV Bharat Punjabi Team

Published : Sep 19, 2023, 10:07 AM IST

thumbnail

ਪੰਜਾਬੀ ਫਿਲਮ ਬੂਹੇ ਬਾਰੀਆਂ ਜਿੱਥੇ ਸਿਨੇਮਾ ਘਰਾਂ 'ਚ ਧੂਮਾਂ ਮਚਾ ਰਹੀ ਹੈ ਤਾਂ ਉੱਥੇ ਹੀ ਇਸ ਫਿਲਮ ਦੀ ਟੀਮ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਸਕਦਾ ਹੈ, ਕਿਉਂਕਿ ਇਸ ਨਵੀਂ ਪੰਜਾਬੀ ਫਿਲਮ ਦੇ ਕੁੱਝ ਬੋਲਾਂ ਨੂੰ ਲੈ ਕੇ ਵਾਲਮੀਕੀ ਭਾਈਚਾਰੇ ਨੇ ਇਤਰਾਜ਼ ਜਤਾਇਆ ਹੈ। ਜਿਸ ਨੂੰ ਲੈਕੇ ਵਾਲਮੀਕੀ ਭਾਈਚਾਰੇ ਦੇ ਆਗੂਆਂ ਵੱਲੋਂ ਨੀਰੂ ਬਾਜਵਾ ਪ੍ਰੋਡਕਸ਼ਨ ਦੀ ਨਵੀਂ ਰਿਲੀਜ ਹੋਈ ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਖਿਲਾਫ਼ ਪਿਛਲੇ 3 ਦਿਨਾਂ ਤੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਉੱਤੇ ਭੁੱਖ ਹੜਤਾਲ ਉੱਤੇ ਬੈਠ ਕੇ ਧਰਨਾ ਦਿੱਤਾ ਜਾ ਰਿਹਾ ਹੈ। ਜਿਸਦੇ ਚੱਲਦੇ ਅੱਜ ਸੋਮਵਾਰ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਵਾਲਮੀਕਿ ਭਾਇਚਾਰੇ ਦੀ ਆਗੂ ਸਿਮਰਨਜੀਤ ਕੌਰ ਦੀ ਸਿਹਤ ਖ਼ਰਾਬ ਹੋਣ ਕਰਕੇ ਹਸਪਤਾਲ ਭੇਜਿਆ ਗਿਆ। ਵਾਲਮੀਕੀ ਸਮਾਜ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਫਿਲਮ ਟੀਮ ਦੇ ਖਿਲਾਫ਼ ਮਾਮਲਾ ਦਰਜ ਤੱਕ ਨਹੀਂ ਕੀਤਾ ਗਿਆ। ਵਾਲਮੀਕੀ ਸਮਾਜ ਦੇ ਆਗੂਆਂ ਨੇ ਕਿਹਾ ਕਿ ਅਸੀਂ ਉਨ੍ਹਾਂ ਸਮੇਂ ਤੱਕ ਭੁੱਖ ਹੜਤਾਲ ਤੋਂ ਨਹੀਂ ਉੱਠਗੇ, ਜਦੋਂ ਤੱਕ ਫਿਲਮ ਦੀ ਟੀਮ ਉੱਤੇ ਮਾਮਲਾ ਦਰਜ ਨਹੀ ਕੀਤਾ ਜਾਂਦਾ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.