Cycle rally reached Amritsar: ਸੀਐੱਮ ਮਾਨ ਵੱਲੋਂ ਮੁਹਾਲੀ ਤੋਂ ਰਵਾਨਾ ਕੀਤੀ ਗਈ ਸਾਈਕਲ ਰੈਲੀ ਪਹੁੰਚੀ ਅੰਮ੍ਰਿਤਸਰ, ਜ਼ਿਲ੍ਹਾ ਰੱਖਿਆ ਵਿਭਾਗ ਦਫ਼ਤਰ ਨੇ ਕੀਤਾ ਨਿੱਘਾ ਸੁਆਗਤ

By ETV Bharat Punjabi Team

Published : Nov 15, 2023, 8:20 PM IST

thumbnail

7 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਮੋਹਾਲੀ ਤੋਂ ਹਰੀ ਝੰਡੀ ਦੇ ਰਵਾਨਾ ਕੀਤੀ ਸਾਇਕਲ ਰੈਲੀ ਅੱਜ ਅੰਮ੍ਰਿਤਸਰ (Cycle rally reached Amritsar today) ਪਹੰਚੀ। ਇਸ ਰੈਲੀ ਦਾ ਭਰਵਾਂ ਸੁਆਗਤ ਜ਼ਿਲ੍ਹਾ ਰੱਖਿਆ ਭਲਾਈ ਵਿਭਾਗ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆ ਜ਼ਿਲ੍ਹਾ ਰੱਖਿਆ ਭਲਾਈ ਵਿਭਾਗ ਦੇ ਸੁਪਰਡੈਂਟ ਸੁਖਬੀਰ ਸਿੰਘ ਨੇ ਦੱਸਿਆ ਕਿ 7 ਨਵੰਬਰ ਨੂੰ ਸੀਐੱਮ ਮਾਨ ਨੇ ਹਰੀ ਝੰਡੀ ਦੇਕੇ ਇਹ ਸਾਈਕਲ ਰੈਲੀ ਰਵਾਨਾ ਕੀਤੀ ਸੀ। ਇਸ ਰੈਲੀ ਦਾ ਮੁਖ ਮਕਸਦ ਨੌਜਵਾਨਾਂ ਨੂੰ ਦੇਸ਼ ਦੀ ਰੱਖਿਆ ਪ੍ਰਤੀ ਸੁਚੇਤ ਕਰਦਿਆ ਰੱਖਿਆ ਵਿਭਾਗ (Department of Defense) ਵਿੱਚ ਭਰਤੀ ਹੋਣ ਅਤੇ ਸਾਬਕਾ ਫੌਜੀਆਂ ਲਈ ਆਰਥਿਕ ਮਦਦ ਲਈ ਰਾਸ਼ੀ ਇਕੱਠਾ ਕਰਨਾ ਹੈ। ਇਹ ਰਾਸ਼ੀ ਉਨ੍ਹਾਂ ਸਾਬਕਾ ਫੌਜੀਆਂ ਲਈ ਇਕੱਠੀ ਕੀਤੀ ਜਾਂਦੀ ਹੈ,ਜਿਨ੍ਹਾਂ ਨੂੰ ਆਜ਼ਾਦੀ ਤੋਂ ਪਹਿਲਾਂ ਬਰਤਾਨੀਆਂ ਸਰਕਾਰ ਨੇ ਬਗੈਰ ਕਿਸੇ ਪੈਨਸ਼ਨ ਤੋਂ ਫੌਜ ਵਿੱਚ ਕੱਢ ਦਿੱਤਾ ਸੀ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.