ਹਿੰਦੂ ਧਰਮ ਦਾ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਧਰਨ ਨਾਲ ਜੋੜਨ ਲਈ ਕੱਢੀ ਗਈ ਨਿਸ਼ਾਨ ਯਾਤਰਾ
![ETV Thumbnail thumbnail](https://etvbharatimages.akamaized.net/etvbharat/prod-images/320-214-17375383-thumbnail-3x2-hj.jpg)
ਬਰਨਾਲਾ ਭਗਵਾਨ ਖਾਟੂ ਸ਼ਿਆਮ ਜੀ ਦੇ ਜਨਮ ਦਿਹਾੜੇ 'ਤੇ ਬਰਨਾਲਾ ਦੇ ਪੁਰਾਣੇ ਰੇਲਵੇ ਸਟੇਸ਼ਨ ਮੰਦਿਰ ਤੋਂ ਮਹੇਸ਼ ਨਗਰ Nishan Yatra dedicated to bhagwan Khatu Shyam ji ਤੱਕ ਨਿਸ਼ਾਨ ਯਾਤਰਾ ਕੱਢੀ ਗਈ । ਜਿਸ ਵਿੱਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਨਿਸ਼ਾਨ ਯਾਤਰਾ 'ਚ ਸ਼ਾਮਲ ਸ਼ਰਧਾਲੂ ਮਹਿੰਦਰ ਕੁਮਾਰ, ਟੋਨੀ ਗੋਇਲ, ਕਾਜਲ ਨੇ ਦੱਸਿਆ ਕਿ ਸ਼੍ਰੀ ਖਾਟੂ ਸ਼ਿਆਮ ਜੀ ਦੀ ਇਹ ਨਿਸ਼ਾਨ ਯਾਤਰਾ ਬਰਨਾਲਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਮਹੇਸ਼ ਨਗਰ ਵਿਖੇ ਖਾਟੂ ਨੂੰ ਸ਼ਿਆਮ ਜੀ ਮੰਦਿਰ ਤੱਕ ਕੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਕੱਢੀ ਜਾ ਰਹੀ ਨਿਸ਼ਾਨ ਯਾਤਰਾ ਚੌਥੀ ਨਿਸ਼ਾਨ ਯਾਤਰਾ ਹੈ। ਆਉਂਦੇ ਮਾਰਚ ਮਹੀਨੇ ਵਿੱਚ ਵੀ ਸ਼ਹਿਰ ਵਿੱਚ ਸ਼੍ਰੀ ਖਾਟੂ ਸ਼ਿਆਮ ਜੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ 51 ਨਿਸ਼ਾਨਾਂ ਨਾਲ ਸ਼ੁਰੂ ਹੋਈ ਨਿਸ਼ਾਨ ਯਾਤਰਾ ਹੁਣ 651 ਤੋਂ 701 ਨਿਸ਼ਾਨਾਂ ਨਾਲ ਕੱਢੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਮਾਰਚ ਵਿੱਚ 2100 ਨਿਸ਼ਾਨ ਨਾਲ ਯਾਤਰਾ ਕੱਢੀ ਜਾਵੇਗੀ।