Opposition to smart electricity meters: ਤਰਨ ਤਾਰਨ ਦੇ ਪਿੰਡ ਘਰਿਆਲਾ 'ਚ ਕਿਸਾਨਾਂ ਨੇ ਸਮਾਰਟ ਬਿਜਲੀ ਮੀਟਰਾਂ ਦਾ ਕੀਤਾ ਵਿਰੋਧ, ਸੂਬਾ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ਼ ਕੀਤੀ ਨਾਅਰੇਬਾਜ਼ੀ

By ETV Bharat Punjabi Team

Published : Oct 25, 2023, 4:39 PM IST

thumbnail

ਤਰਨ ਤਾਰਨ ਦੇ ਪਿੰਡ ਘਰਿਆਲਾ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (Kisan Sangharsh Committee Punjab) ਕੋਟ ਬੁੱਢਾ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਵਿੱਚ ਲਾਏ ਗਏ ਚਿੱਪ ਵਾਲੇ ਮੀਟਰ ਉਤਾਰ ਦਿੱਤੇ। ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਦੱਸਿਆ ਕਿ ਪੰਜਾਬ ਸਰਕਾਰ (Punjab Govt) ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸੂਬੇ ਅੰਦਰ ਕਿਤੇ ਵੀ ਚਿੱਪ ਵਾਲੇ ਮੀਟਰ ਨਹੀਂ ਲਾਏ ਜਾਣਗੇ, ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਲੋਕਾਂ ਨਾਲ ਧੋਖਾ ਕਰਕੇ ਉਹਨਾਂ ਦੇ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਾ ਰਹੇ ਹਨ ਅਤੇ ਇਸੇ ਤਹਿਤ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਘਰਿਆਲੇ ਦੇ ਕਈ ਲੋਕਾਂ ਦੇ ਘਰ ਨਵੇਂ ਮੀਟਰਾਂ ਦੇ ਨਾਮ ਉੱਤੇ ਚਿੱਪ ਵਾਲੇ ਮੀਟਰ ਲਗਾ ਦਿੱਤੇ ਗਏ ਅਤੇ ਲੋਕਾਂ ਨੂੰ ਕਿਹਾ ਕਿ ਇਹ ਪ੍ਰੀਪੇਡ ਮੀਟਰ (Prepaid meter) ਹਨ। ਜਥੇਬੰਦੀ  ਦੇ ਆਗੂਆਂ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਇਹ ਮੀਟਰ ਪੁੱਟ ਕੇ ਪੱਟੀ ਬਿਜਲੀ ਘਰ ਵਿਖੇ ਜਮ੍ਹਾ ਕਰਵਾਏ ਜਾ ਰਹੇ ਹਨ। ਉਹਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਹੁਣ ਦੁਬਾਰਾ ਚਿੱਪ ਵਾਲੇ ਮੀਟਰ ਪਿੰਡ ਘਰਿਆਲਾ ਵਿਖੇ ਲਾਏ ਗਏ ਤਾਂ ਵੱਡੇ ਪੱਧਰ ਉੱਤੇ ਵਿਰੋਧ ਕੀਤਾ ਜਾਵੇਗਾ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.